07 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਰਿਐਲਿਟੀ ਟੀ. ਵੀ. ਸ਼ੋਅ‘ਬਿੱਗ ਬੌਸ’ ਫੇਮ ਅਰਚਨਾ ਗੌਤਮ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਰਹਿੰਦੀ ਹੈ। ਹੁਣ ਅਦਾਕਾਰਾ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਦਰਅਸਲ, ਅਰਚਨਾ ਗੌਤਮ ਦੇ ਮੁੰਬਈ ਸਥਿਤ ਕੈਫੇ ‘ਓਏ ਚੁਰੋਸ’ ‘ਚ ਦਿਨ-ਦਿਹਾੜੇ ਚੋਰੀ ਹੋ ਗਈ। ਚੋਰ ਉਨ੍ਹਾਂ ਦੇ ਕੈਫੇ ਦਾ ਪੂਰਾ ਕੈਸ਼ ਕਾਊਂਟਰ ਹੀ ਚੁੱਕ ਕੇ ਲੈ ਗਿਆ। ਇਸ ਘਟਨਾ ਦੀ ਜਾਣਕਾਰੀ ਖੁਦ ਅਰਚਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ।

ਅਰਚਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਚੋਰੀ ਦੀ CCTV ਫੁਟੇਜ ਸਾਂਝੀ ਕੀਤੀ ਹੈ। ਵੀਡੀਓ ‘ਚ ਇੱਕ ਵਿਅਕਤੀ ਕੈਸ਼ ਕਾਊਂਟਰ ਦੇ ਨੇੜੇ ਨਜ਼ਰ ਆ ਰਿਹਾ ਹੈ। ਅਦਾਕਾਰਾ ਨੇ ਲੋਕਾਂ ਨੂੰ ਆਪਣੇ ਘਰ ਅਤੇ ਕਾਰੋਬਾਰ ਦੀ ਸੁਰੱਖਿਆ ਨੂੰ ਲੈ ਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ FIR ਦਰਜ ਕਰਵਾ ਦਿੱਤੀ ਗਈ ਹੈ ਅਤੇ ਮੁੰਬਈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

‘ਮੈਂ ਇਹ ਕੈਫੇ ਬਹੁਤ ਪਿਆਰ ਅਤੇ ਮਿਹਨਤ ਨਾਲ ਬਣਾਇਆ ਹੈ…’

ਅਰਚਨਾ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, “ਮੈਂ ਆਪਣੇ ਕੈਫੇ ‘ਓਏ ਚੁਰੋਸ’ ‘ਚ ਹੋਈ ਚੋਰੀ ਦੀ ਇਹ CCTV ਫੁਟੇਜ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਹੀ ਹਾਂ, ਤਾਂ ਜੋ ਤੁਸੀਂ ਵੀ ਸਾਵਧਾਨ ਰਹੋ ਅਤੇ ਆਪਣੇ ਘਰ ਤੇ ਕਾਰੋਬਾਰ ਦੀ ਸੁਰੱਖਿਆ ਦਾ ਧਿਆਨ ਰੱਖੋ।”

ਉਨ੍ਹਾਂ ਅੱਗੇ ਲਿਖਿਆ, “ਮੈਂ ਇਹ ਕੈਫੇ ਬਹੁਤ ਪਿਆਰ ਅਤੇ ਮਿਹਨਤ ਨਾਲ, ਆਪਣੀ ਜਮ੍ਹਾਂ ਪੂੰਜੀ ਲਗਾ ਕੇ ਬਣਾਇਆ ਹੈ। ਇੱਕ-ਇੱਕ ਚੀਜ਼ ਮੈਂ ਖੁਦ ਮਿਹਨਤ ਕਰਕੇ ਜੋੜੀ ਹੈ। ਪਰ ਇੱਕ ਚੋਰ ਮੇਰੇ ਕੈਫੇ ‘ਚ ਦਾਖਲ ਹੋ ਕੇ ਪੂਰਾ ਕੈਸ਼ ਕਾਊਂਟਰ ਹੀ ਚੁੱਕ ਕੇ ਲੈ ਗਿਆ। ਮੈਂ ਇਸ ਮਾਮਲੇ ‘ਚ FIR ਦਰਜ ਕਰਵਾ ਦਿੱਤੀ ਹੈ ਅਤੇ ਮੁੰਬਈ ਪੁਲਿਸ ਨੂੰ ਨਿਮਰ ਬੇਨਤੀ ਹੈ ਕਿ ਇਸ ਵਿਅਕਤੀ ਨੂੰ ਜਲਦ ਤੋਂ ਜਲਦ ਲੱਭ ਕੇ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ।”

ਅਰਚਨਾ ਗੌਤਮ ਹੋਈ ਭਾਵੁਕ

ਅਰਚਨਾ ਨੇ ਅੱਗੇ ਕਿਹਾ, “ਮੁੰਬਈ ਹਮੇਸ਼ਾ ਤੋਂ ਮੈਨੂੰ ਇੱਕ ਸੁਰੱਖਿਅਤ ਸ਼ਹਿਰ ਲੱਗਿਆ ਹੈ, ਇਸ ਲਈ ਇਸ ਘਟਨਾ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਸਿਰਫ਼ ਇਹੀ ਬੇਨਤੀ ਹੈ—ਸਾਵਧਾਨ ਰਹੋ, ਸੁਰੱਖਿਅਤ ਰਹੋ ਅਤੇ ਆਪਣੇ ਆਲੇ-ਦੁਆਲੇ ਦੀ ਸੁਰੱਖਿਆ ਦਾ ਧਿਆਨ ਰੱਖੋ।”

2025 ‘ਚ ਸ਼ੁਰੂ ਹੋਇਆ ਸੀ ‘ਓਏ ਚੁਰੋਸ’ ਕੈਫੇ

ਦੱਸਿਆ ਜਾਂਦਾ ਹੈ ਕਿ ਅਰਚਨਾ ਗੌਤਮ ਨੇ ਅਕਤੂਬਰ 2025 ‘ਚ ਮੁੰਬਈ ‘ਚ ਆਪਣਾ ਕੈਫੇ ‘ਓਏ ਚੁਰੋਸ’ ਲਾਂਚ ਕਰਕੇ ਫੂਡ ਬਿਜ਼ਨਸ ‘ਚ ਕਦਮ ਰੱਖਿਆ ਸੀ। ਅੰਧੇਰੀ ਵੈਸਟ ‘ਚ ਵਰਸੋਵਾ ਮੈਟਰੋ ਸਟੇਸ਼ਨ ਦੇ ਨੇੜੇ ਸਥਿਤ ਇਹ ਕੈਫੇ 9 ਅਕਤੂਬਰ 2025 ਨੂੰ ਖੋਲ੍ਹਿਆ ਗਿਆ ਸੀ।

‘ਬਿੱਗ ਬੌਸ 16’ ਦਾ ਹਿੱਸਾ ਰਹਿ ਚੁੱਕੀ ਹੈ ਅਰਚਨਾ ਗੌਤਮ

ਅਰਚਨਾ ਗੌਤਮ ਇੱਕ ਅਦਾਕਾਰਾ, ਮਾਡਲ ਅਤੇ ਸਾਬਕਾ ਬਿਊਟੀ-ਪੇਜੈਂਟ ਪ੍ਰਤੀਯੋਗੀ ਹੈ। ਉਹ ‘ਬਿੱਗ ਬੌਸ 16’ ਦਾ ਹਿੱਸਾ ਬਣਨ ਤੋਂ ਬਾਅਦ ਘਰ-ਘਰ ‘ਚ ਮਸ਼ਹੂਰ ਹੋਈ। ਸ਼ੋਅ ‘ਚ ਆਪਣੀ ਬੇਬਾਕ ਸ਼ਖਸੀਅਤ ਅਤੇ ਮਨੋਰੰਜਕ ਅੰਦਾਜ਼ ਨਾਲ ਉਸ ਨੇ ਦਰਸ਼ਕਾਂ ਦਾ ਕਾਫ਼ੀ ਮਨੋਰੰਜਨ ਕੀਤਾ। ਇਸ ਤੋਂ ਬਾਅਦ ਅਰਚਨਾ ‘ਖਤਰੋਂ ਕੇ ਖਿਲਾਡੀ 13’, ‘ਸੈਲੀਬ੍ਰਿਟੀ ਮਾਸਟਰਸ਼ੈਫ ਇੰਡੀਆ’ ਅਤੇ ‘ਰਿਐਲਿਟੀ ਰਾਨੀਆਂ ਆਫ ਦ ਜੰਗਲ 2’ ਵਰਗੇ ਰਿਐਲਿਟੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।