ਪੀਟੀਆਈ 06 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਆਸਟ੍ਰੇਲੀਆ ਏ ਖਿਲਾਫ ਮੰਗਲਵਾਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਗੈਰ-ਅਧਿਕਾਰਤ ਵਨਡੇ ਸੀਰੀਜ਼ ਨੌਜਵਾਨ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ, ਅਰਸ਼ਦ ਖਾਨ ਤੇ ਯਸ਼ ਠਾਕੁਰ ਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਵੱਡਾ ਮੌਕਾ ਪ੍ਰਦਾਨ ਕਰੇਗੀ ਕਿਉਂਕਿ ਇਹ ਗੇਂਦਬਾਜ਼ ਰਾਸ਼ਟਰੀ ਟੀਮ ਦੇ ਤੇਜ਼ ਗੇਂਦਬਾਜ਼ੀ ਵਿਭਾਗ ’ਚ ਮੌਜੂਦਾ ਸਰੋਤਾਂ ਦੀ ਕਮੀ ਦੇ ਵਿਚਕਾਰ ਦਾਅਵਾ ਪੇਸ਼ ਕਰਨਾ ਚਾਹੁਣਗੇ।

ਇਸ ਸੀਰੀਜ਼ ‘ਚ ਤਜਰਬੇਕਾਰ ਆਲਰਾਊਂਡਰ ਹਾਰਦਿਕ ਪਾਂਡਿਆ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸੁਕਤਾ ਸੀ ਪਰ ਸੱਜੀ ਪਿੰਡਲੀ ਦੀ ਸੱਟ ਕਾਰਨ ਉਹ ਅਣਮਿੱਥੇ ਸਮੇਂ ਲਈ ਬਾਹਰ ਹੋ ਗਏ ਹਨ। ਤੇਜ਼ ਗੇਂਦਬਾਜ਼ ਆਲਰਾਊਂਡਰਾਂ ਦੀ ਗੱਲ ਕਰੀਏ ਤਾਂ ਭਾਰਤੀ ਕ੍ਰਿਕਟ ‘ਚ ਫਿਲਹਾਲ ਬਦਲ ਸੀਮਤ ਹਨ। ਪਾਂਡਿਆ ਤੋਂ ਇਲਾਵਾ ਨਿਤੀਸ਼ ਕੁਮਾਰ ਰੈੱਡੀ ਤੇ ਸੂਰਯਾਂਸ਼ ਸ਼ੈਡਗੇ ਪ੍ਰਮੁੱਖ ਵਿਕਲਪਾਂ ਵਿੱਚੋਂ ਹਨ। ਸੈਂਟਰ ਆਫ ਐਕਸੀਲੈਂਸ ‘ਚ ਆਪਣਾ ਪੁਨਰਵਾਸ ਪੂਰਾ ਕਰਨ ਵਾਲੇ ਸ਼ੈਡਗੇ ਨੂੰ ਪਾਂਡਿਆ ਦੀ ਜਗ੍ਹਾ ਭਾਰਤ ਏ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਨਮਨ ਧੀਰ ਦੇ ਵੈਸਟਇੰਡੀਜ਼ ਸੀਰੀਜ਼ ਲਈ ਭਾਰਤ ਦੀ ਟੀ-20 ਅੰਤਰਰਾਸ਼ਟਰੀ ਟੀਮ ‘ਚ ਸ਼ਾਮਲ ਹੋਣ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ ਕਰ ਰਹੇ ਅਨੁਕੁਲ ਰਾਏ ਨੂੰ ਏ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਰਿਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਇਸ ਇੰਡੀਆ ਏ ਟੀਮ ਕੋਲ ਬੱਲੇਬਾਜ਼ੀ ਦਾ ਕਾਫੀ ਤਜਰਬਾ ਹੈ। ਕਪਤਾਨ ਗਾਇਕਵਾੜ ਤੋਂ ਇਲਾਵਾ ਦੇਵਦੱਤ ਪਾਡੀਕਲ, ਬੀ ਸਾਈ ਸੁਦਰਸ਼ਨ ਤੇ ਰਜਤ ਪਾਟੀਦਾਰ ਸੀਨੀਅਰ ਭਾਰਤੀ ਟੀਮ ਲਈ ਖੇਡ ਚੁੱਕੇ ਹਨ। ਹਾਲਾਂਕਿ, ਪ੍ਰਗਿਆਨ ਓਝਾ ਦੀ ਅਗਵਾਈ ਵਾਲੇ ਰਾਸ਼ਟਰੀ ਚੋਣਕਾਰਾਂ ਲਈ ਵੱਡੀ ਚਿੰਤਾ ਏ ਟੀਮਾਂ ਰਾਹੀਂ ਵਨਡੇ ਕ੍ਰਿਕਟ ਲਈ ਚੰਗੇ ਗੇਂਦਬਾਜ਼ ਪੈਦਾ ਕਰਨਾ ਹੈ। ਇੰਡੀਆ ਏ ਟੀਮ ਦੀ ਖਾਸ ਗੱਲ ਇਹ ਹੈ ਕਿ ਗੁਰਜਪਨੀਤ ਤੇ ਅਰਸ਼ਦ ਦੋਵੇਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ, ਜਦਕਿ ਯਸ਼ ਠਾਕੁਰ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਦੇ ਹਨ।

ਟੀਮਾਂ

ਭਾਰਤ-ਏ : ਰਿਤੁਰਾਜ ਗਾਇਕਵਾੜ (ਕੈਪਟਨ), ਦੇਵਦੱਤ ਪਡਿਕਲ, ਬੀ. ਸਾਈ ਸੁਧਰਸ਼ਨ, ਪ੍ਰਿਆੰਸ਼ ਆਰੀਆ, ਕੁਮਾਰ ਕੁਸ਼ਾਗ੍ਰ, ਸੂਰਯਾਨਸ਼ ਸ਼ੇਡਗੇ, ਰਜਤ ਪਾਟੀਦਾਰ, ਪ੍ਰਭਸਿਮਰਨ ਸਿੰਘ, ਅਰਸ਼ਿਨ ਕੁਲਕਰਨੀ, ਨਿਸ਼ਾਂਤ ਸਿੰਧੂ, ਵਿਪਰਾਜ ਨਿਗਮ, ਯਸ਼ ਠਾਕੂਰ, ਗੁਰਜਪਨੀਤ ਸਿੰਘ, ਅਰਸ਼ਦ ਖਾਨ ਤੇ ਅਨੁਕੂਲ ਰਾਇ।

ਆਸਟ੍ਰੇਲੀਆ-ਏ : ਏਰੋਨ ਹਾਰਡੀ, ਸੈਮ ਕੋਨਸਟਾਸ, ਨਾਥਨ ਮੈਕਸਵੀਨੀ, ਲਾਚਲਾਨ ਸ਼ਾ, ਰਾਈਲੇ ਮੇਰੇਡਿਥ, ਬੇਨ ਡਵਾਰਸ਼ੁਈਸ਼, ਨਿਖਿਲ ਚੌਧਰੀ, ਮਹਲੀ ਬੇਅਰਡਮੈਨ, ਮਿਚ ਓਵੇਨ, ਜੈਕ ਐਡਵਰਡਸ, ਤਨਵੀਰ ਸੰਘਾ, ਸਪੈਨਸਰ ਜਾਨਸਨ,ਟੈਡ ਮਰਫੀ ਤੇ ਵਿਲ ਸਦਰਲੈਂਡ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।