ਚੰਡੀਗੜ੍ਹ, 03 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ‘ਚ 4 ਸਤੰਬਰ ਨੂੰ ਇੱਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ। ਪੰਜਾਬ ਸਰਕਾਰ ਦੇ ਸਾਲ 2026 ਦੇ ਅਧਿਕਾਰਤ ਕੈਲੰਡਰ ਮੁਤਾਬਕ, ਸ਼ੁੱਕਰਵਾਰ, 4 ਸਤੰਬਰ ਨੂੰ ਜਨਮ ਅਸ਼ਟਮੀ (ਕ੍ਰਿਸ਼ਨ ਜਨਮ ਅਸ਼ਟਮੀ) ਦੇ ਪਵਿੱਤਰ ਤਿਉਹਾਰ ਮੌਕੇ ਸੂਬੇ ਭਰ ਵਿੱਚ ਸਰਕਾਰੀ ਛੁੱਟੀ ਰਹੇਗੀ।
ਇਸ ਦਿਨ ਪੰਜਾਬ ਭਰ ਦੇ ਸਾਰੇ ਸਰਕਾਰੀ ਦਫ਼ਤਰ, ਸਰਕਾਰੀ ਸੰਸਥਾਵਾਂ, ਸਕੂਲ ਅਤੇ ਕਾਲਜ ਪੂਰੀ ਤਰ੍ਹਾਂ ਬੰਦ ਰਹਿਣਗੇ। ਸਰਕਾਰੀ ਕੈਲੰਡਰ ਅਨੁਸਾਰ, ਸਤੰਬਰ ਮਹੀਨੇ ਵਿੱਚ ਜਨਮ ਅਸ਼ਟਮੀ ਤੋਂ ਇਲਾਵਾ ਕਿਸੇ ਹੋਰ ਤਿਉਹਾਰ ਲਈ ਕੋਈ ਵਾਧੂ ਸਰਕਾਰੀ ਛੁੱਟੀ ਨਹੀਂ ਹੈ।
