ਚੰਡੀਗੜ੍ਹ,02 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 4:30 ਵਜੇ ਨਵੀਂ ਦਿੱਲੀ ਸਥਿਤ ਸੁਸ਼ਮਾ ਸਵਰਾਜ ਭਵਨ ਪਹੁੰਚਣਗੇ। ਇੱਥੇ ਉਹ ਜਲ ਸ਼ਕਤੀ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਵਿਭਾਗੀ ਸ਼ਿਖਰ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਣਗੇ ਅਤੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
1-2 ਸਤੰਬਰ ਨੂੰ ਹੋ ਰਿਹਾ ਦੋ ਰੋਜ਼ਾ ਸੰਮੇਲਨ
ਜਲ ਸ਼ਕਤੀ ਮੰਤਰਾਲੇ ਦਾ ਇਹ ਦੋ ਦਿਨਾਂ ਵਿਭਾਗੀ ਸ਼ਿਖਰ ਸੰਮੇਲਨ 1 ਅਤੇ 2 ਸਤੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਇਹ ਪ੍ਰਧਾਨ ਮੰਤਰੀ ਵੱਲੋਂ ਕਲਪਨਾ ਕੀਤੀ ਗਈ ਵਿਭਾਗੀ ਸ਼ਿਖਰ ਸੰਮੇਲਨਾਂ ਦੀ ਲੜੀ ਦਾ ਪਹਿਲਾ ਸੰਮੇਲਨ ਹੈ।
ਇਸ ਸੰਮੇਲਨ ਦਾ ਮੁੱਖ ਉਦੇਸ਼ ‘ਟੀਮ ਇੰਡੀਆ’ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ, ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰਨਾ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵਿਚਕਾਰ ਬਿਹਤਰ ਤਾਲਮੇਲ ਕਾਇਮ ਕਰਨਾ ਹੈ।
ਸੰਮੇਲਨ ਰਾਹੀਂ ਰਾਸ਼ਟਰੀ ਤਰਜੀਹਾਂ ਨੂੰ ਲੈ ਕੇ ਕੇਂਦਰ ਅਤੇ ਸੂਬਿਆਂ ਵਿਚਕਾਰ ਸਾਂਝੀ ਜ਼ਿੰਮੇਵਾਰੀ ਅਤੇ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
