ਵਾਸ਼ਿੰਗਟਨ 18 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ 16 ਸਾਲਾ ਲਾਈਫਗਾਰਡ ਨੂੰ ਸਨਮਾਨਿਤ ਕੀਤਾ, ਜਿਸ ਨੇ ਪਿਛਲੇ ਮਹੀਨੇ ਕੈਲੀਫੋਰਨੀਆ ਦੇ ਇੱਕ ਸਮੁੰਦਰੀ ਤੱਟ ’ਤੇ 10 ਸਾਲਾ ਭਾਰਤੀ ਮੂਲ ਦੇ ਲੜਕੇ ਨੂੰ ਡੁੱਬਣ ਤੋਂ ਬਚਾਇਆ।

ਟਰੰਪ ਨੇ ਲਾਈਫਗਾਰਡ ਰਾਈਡਰ ਵਿਲੀਅਮਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਨਾਲ ਹੀ ਨੌਜਵਾਨ ਲੜਕੇ ਨਾਥਾਨੀਅਲ ਰਾਏ, ਉਸ ਦੀ ਭੈਣ ਲੈਲਾ ਅਤੇ ਉਸ ਦੇ ਪਿਤਾ ਸੁਮਿਤ ਰਾਏ ਦਾ ਓਵਲ ਆਫਿਸ ਵਿਚ ਸਵਾਗਤ ਕੀਤਾ।

ਟਰੰਪ ਨੇ ਕਿਹਾ ਕਿ ਮੈਂ ਨਾਥਾਨੀਅਲ ਰਾਏ ਨੂੰ ਇਸ ਮੁਸ਼ਕਿਲ ਵਿੱਚੋਂ ਬਾਹਰ ਆਉਣ ਲਈ ਵਧਾਈ ਦੇਣਾ ਚਾਹੁੰਦਾ ਹਾਂ। ਉਨ੍ਹਾਂ ਨੇ ਵਿਲੀਅਮਜ਼ ਦੇ ਸਾਹਸੀ ਬਚਾਅ ਕਾਰਜ ਦੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ 25 ਜੁਲਾਈ ਨੂੰ ਵਿਲੀਅਮਜ਼ ਨੇ ਨਾਥਾਨੀਅਲ ਨੂੰ ਸੈਂਟਾ ਕਰੂਜ਼, ਕੈਲੀਫੋਰਨੀਆ ਦੇ ਸੀਬ੍ਰਾਈਟ ਬੀਚ ’ਤੇ ਸ਼ਕਤੀਸ਼ਾਲੀ ਲਹਿਰਾਂ ਤੋਂ ਬਚਾਇਆ ਸੀ। ਟਰੰਪ ਨੇ ਵਿਲੀਅਮਜ਼ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਇੱਕ ਅਸਲੀ ਹੀਰੋ ਹਨ। ਵਿਲੀਅਮਜ਼ ਨੂੰ ਉਨ੍ਹਾਂ ਨੇ ਆਪਣੀ ਨਾਲ ਵਾਲੀ ਕੁਰਸੀ ’ਤੇ ਬਿਠਾਇਆ ਸੀ। ਵਿਲੀਅਮਜ਼ ਦੇ ਮਾਤਾ-ਪਿਤਾ, ਸ਼ੇਨ ਅਤੇ ਸ਼ੈਨਨ ਤੇ ਇੱਕ ਹੋਰ ਲਾਈਫਗਾਰਡ, ਏਰੋਨ ਬੋਨਿਨ ਨੂੰ ਵੀ ਓਵਲ ਆਫਿਸ ਵਿਚ ਸੱਦਾ ਦਿੱਤਾ ਗਿਆ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।