ਰਾਂਚੀ 07 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਧੋਨੀ ਦਾ ਲੱਕੀ (ਕਿਸਮਤ ਵਾਲਾ) ਨੰਬਰ ਹੈ ਸੱਤ, ਇਸ ਸੱਤ ਅੰਕ ਦਾ ਅਸਰ ਧੋਨੀ ‘ਤੇ ਅਜਿਹਾ ਪਿਆ ਕਿ ਉਨ੍ਹਾਂ ਨੇ ਇਸ ਨੂੰ ਆਪਣੀ ਹਰ ਪਿਆਰੀ ਚੀਜ਼ ਨਾਲ ਜੋੜ ਲਿਆ ਅਤੇ ਇਸ ਸੱਤ ਨੇ ਵੀ ਮਾਹੀ ਨੂੰ ਸਿਕੰਦਰ ਬਣਾ ਦਿੱਤਾ। ਇਸ ਨੂੰ ਅੰਧਵਿਸ਼ਵਾਸ ਕਹੋ ਜਾਂ ਕੁਝ ਹੋਰ, ਇਸ ਸੱਤ ਜੁਲਾਈ ਜਾਂ ਸੱਤ ਅੰਕ ਦਾ ਮਾਹੀ ਦੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਅਸਰ ਰਿਹਾ ਹੈ।
ਸੱਤ ਅੰਕ ਦਾ ਅਸਰ ਧੋਨੀ ‘ਤੇ ਅਜਿਹਾ ਪਿਆ, ਇਸ ਨੂੰ ਮਾਹੀ ਨੇ ਆਪਣੀ ਹਰ ਪਿਆਰੀ ਚੀਜ਼ ਨਾਲ ਜੋੜ ਲਿਆ ਅਤੇ ਇਸ ਸੱਤ ਨੇ ਵੀ ਮਾਹੀ ਨੂੰ ਸਿਕੰਦਰ ਬਣਾ ਦਿੱਤਾ।
ਧੋਨੀ ਦੀ ਜਨਮ ਮਿਤੀ (Date of Birth)
ਸੱਤ ਦੇ ਨਾਲ ਮਾਹੀ ਦਾ ਜੁੜਾਅ ਉਨ੍ਹਾਂ ਦੀ ਜਨਮ ਮਿਤੀ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਧੋਨੀ ਦਾ ਜਨਮ 7 ਜੁਲਾਈ 1981 ਨੂੰ ਹੋਇਆ ਸੀ। ਮਤਲਬ 7-7-81, ਸਾਲ ਦਾ ਸੱਤਵਾਂ ਮਹੀਨਾ। 8 ਵਿੱਚੋਂ ਜੇਕਰ 1 ਘਟਾਈਏ ਤਾਂ ਵੀ 7 ਆਉਂਦਾ ਹੈ, ਇਸ ਤਰ੍ਹਾਂ ਐੱਮਐੱਸ ਦੀ ਜ਼ਿੰਦਗੀ ਵਿੱਚ 7 ਅੰਕ ਉਨ੍ਹਾਂ ਦੇ ਪੈਦਾ ਹੋਣ ਤੋਂ ਹੀ ਨਾਲ ਹੈ ਅਤੇ ਉਨ੍ਹਾਂ ਦਾ ਸਾਥ ਨਿਭਾਉਂਦਾ ਚਲਿਆ ਆ ਰਿਹਾ ਹੈ। ਧੋਨੀ ਦਾ ਨੰਬਰ ਵੀ 7 ਹੈ। 7 ਅੰਕ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜੋ 7, 16 ਜਾਂ 25 ਤਾਰੀਖ਼ ਨੂੰ ਪੈਦਾ ਹੋਏ ਹੋਣ।
ਧੋਨੀ ਦੀਆਂ ਗੱਡੀਆਂ ਵੀ ਜੁੜੀਆਂ ਹਨ 7 ਨਾਲ
MS ਧੋਨੀ ਕੋਲ ਤਕਰੀਬਨ ਇੱਕ ਤੋਂ ਇੱਕ ਮਹਿੰਗੀਆਂ ਲਗਪਗ 25 ਬਾਈਕਸ ਅਤੇ ਸੱਤ ਚਾਰ ਪਹੀਆ ਵਾਹਨ (ਕਾਰਾਂ) ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਗੱਡੀਆਂ ਦੇ ਨੰਬਰ ਧੋਨੀ ਨੇ ਸੱਤ ਰੱਖੇ ਹਨ ਪਰ ਇਨ੍ਹਾਂ ’ਚੋਂ ਸਭ ਤੋਂ ਦਿਲਚਸਪ ਨੰਬਰ ਧੋਨੀ ਦੀ ਸਭ ਤੋਂ ਮਹਿੰਗੀ ਗੱਡੀ ‘ਹਮਰ’ (Hummer) ਦਾ ਹੈ।
ਉਨ੍ਹਾਂ ਨੇ ਹਮਰ ਲਈ ਸਪੈਸ਼ਲ ਨੰਬਰ ਲਿਆ ਹੈ ਜਿਸ ਵਿੱਚ ਉਨ੍ਹਾਂ ਦੀ ਜਨਮ ਮਿਤੀ ਅਤੇ ਸਾਲ ਸ਼ਾਮਲ ਹੈ ਅਤੇ ਗੱਡੀ ਦਾ ਨੰਬਰ ਹੈ 7781। ਮਾਹੀ ਦੇ ਹੋਰ ਵੀ ਕਈ ਚਾਰ ਪਹੀਆ ਵਾਹਨਾਂ ਦਾ ਨੰਬਰ ਵੀ 7781 ਹੈ।
ਟੀ-20 ਵਰਲਡ ਕੱਪ ਅਤੇ ਜਰਸੀ
ਧੋਨੀ ਨੇ ਆਪਣੀ ਕਪਤਾਨੀ ਵਿੱਚ ਪਹਿਲਾ ਟੀ-20 ਵਰਲਡ ਕੱਪ ਸਾਲ 2007 ਵਿੱਚ ਦੱਖਣੀ ਅਫਰੀਕਾ ਵਿੱਚ ਜਿਤਾਇਆ। ਇਸ ਜਿੱਤ ਵਿੱਚ ਵੀ 7 ਅੰਕ ਧੋਨੀ ਦੇ ਨਾਲ ਰਿਹਾ। ਜਿਸ ਦਿਨ ਧੋਨੀ ਨੇ ਵਰਲਡ ਕੱਪ ਜਿੱਤਿਆ, ਉਸ ਦਿਨ ਧੋਨੀ 26 ਸਾਲ 80 ਦਿਨਾਂ ਦੇ ਸਨ। 26+80=106, 1+0+6=7।
ਕੁੱਲ ਮਿਲਾ ਕੇ ਧੋਨੀ ਭਾਵੇਂ ਨੰਬਰ 7 ਨੂੰ ਇੱਕ ਵਾਰ ਲਈ ਛੱਡ ਦੇਣ, ਪਰ ਨੰਬਰ 7 ਧੋਨੀ ਦਾ ਸਾਥ ਹਮੇਸ਼ਾ ਨਿਭਾਉਂਦਾ ਰਹਿੰਦਾ ਹੈ। ਕੁਝ ਹੀ ਦਿਨਾਂ ਬਾਅਦ ਧੋਨੀ ਨੇ ਸੱਤ ਅੰਕ ਨੂੰ ਅਜਿਹਾ ਅਪਣਾਇਆ ਕਿ ਇਹ ਉਨ੍ਹਾਂ ਦੀ ਜਰਸੀ ‘ਤੇ ਹਮੇਸ਼ਾ ਲਈ ਛਪ ਗਿਆ।
