ਨਵੀਂ ਦਿੱਲੀ 18 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤਕ ਆਪਣੀ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਮੌਨੀ ਰਾਏ ਦਾ ਨਾਮ ਇਸ ਵੇਲੇ ਚਰਚਾ ‘ਚ ਬਣਿਆ ਹੋਇਆ ਹੈ। 4 ਸਾਲਾਂ ਦੇ ਵਿਆਹ ਤੋਂ ਬਾਅਦ ਮੌਨੀ ਨੇ ਹਾਲ ਹੀ ‘ਚ ਆਪਣੇ ਪਤੀ ਸੂਰਜ ਨਾਂਬੀਆਰ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ ਤੇ ਸੋਸ਼ਲ ਮੀਡੀਆ ‘ਤੇ ਤਲਾਕ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਮੌਨੀ ਤੋਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਸੂਰਜ ਨਾਂਬੀਆਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਜਿਸ ਵਿਚ ਉਨ੍ਹਾਂ ਨੇ ਇਕ-ਦੂਜੇ ਤੋਂ ਤਲਾਕ ਲੈਣ ਦੀ ਵਜ੍ਹਾ ਦੇ ਨਾਲ-ਨਾਲ ਐਲੀਮਨੀ (ਗੁਜ਼ਾਰਾ ਭੱਤਾ) ਵਰਗੇ ਤਮਾਮ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਆਓ ਜਾਣਦੇ ਹਾਂ ਕਿ ਸੂਰਜ ਨੇ ਕੀ ਕਿਹਾ ਹੈ-
ਮੌਨੀ ਰਾਏ ਤੋਂ ਤਲਾਕ ‘ਤੇ ਬੋਲੇ ਸੂਰਜ ਨਾਂਬੀਆਰ
2022 ‘ਚ ਸੂਰਜ ਨਾਂਬੀਆਰ ਤੇ ਮੌਨੀ ਰਾਏ ਨੇ ਇਕ-ਦੂਜੇ ਨੂੰ ਆਪਣਾ ਹਮਸਫ਼ਰ ਬਣਾਇਆ ਸੀ। ਪਰ ਬੀਤੇ ਹਫ਼ਤੇ ਦੋਵਾਂ ਨੇ ਇਕ-ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਅਨਫਾਲੋ ਕਰ ਦਿੱਤਾ ਅਤੇ ਬਾਅਦ ‘ਚ ਉਨ੍ਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਮੌਨੀ ਨੇ ਇੰਸਟਾਗ੍ਰਾਮ ‘ਤੇ ਸੂਰਜ ਨਾਲ ਤਲਾਕ ਦਾ ਅਧਿਕਾਰਤ ਐਲਾਨ ਕਰਦੇ ਹੋਏ ਵਿਆਹ ਟੁੱਟਣ ਦੀ ਜਾਣਕਾਰੀ ਦਿੱਤੀ।
ਇਸ ਦੌਰਾਨ ਕਿਸੇ ਤੀਜੇ ਸ਼ਖ਼ਸ ਤੇ ਐਲਿਮਨੀ ਦੇ ਚਲਦਿਆਂ ਮੌਨੀ ਨੂੰ ਟ੍ਰੋਲ ਵੀ ਕੀਤਾ ਗਿਆ ਜਿਸ ‘ਤੇ ਹੁਣ ਸੂਰਜ ਨਾਂਬੀਆਰ ਵੱਲੋਂ ਪ੍ਰਤੀਕਿਰਿਆ ਸਾਹਮਣੇ ਆਈ ਹੈ, ਉਨ੍ਹਾਂ ਨੇ ਇੰਸਟਾ ਸਟੋਰੀ ਰਾਹੀਂ ਦੱਸਿਆ ਹੈ-

“ਮੇਰੇ ਅਤੇ ਮੌਨੀ ਦੇ ਵੱਖ ਹੋਣ ਨੂੰ ਲੈ ਕੇ ਹਾਲ ਹੀ ‘ਚ ਜੋ ਖ਼ਬਰਾਂ ਆਈਆਂ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਖ਼ਬਰਾਂ ਨੂੰ ਬਹੁਤ ਹੀ ਖ਼ਰਾਬ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਪੂਰੀ ਤਰ੍ਹਾਂ ਗਲਤ ਇਰਾਦੇ ਨਾਲ ਫੈਲਾਈਆਂ ਗਈਆਂ ਹਨ। ਮੈਂ ਇਕ ਵਾਰ ਅਤੇ ਹਮੇਸ਼ਾ ਲਈ ਸਾਰੀਆਂ ਗੱਲਾਂ ਸਾਫ਼ ਕਰ ਦੇਣਾ ਚਾਹੁੰਦਾ ਹਾਂ। ਕੋਈ ਐਲਿਮਨੀ ਨਹੀਂ ਹੈ, ਕੋਈ ਝਗੜਾ ਨਹੀਂ ਹੈ, ਇਸਦੇ ਪਿੱਛੇ ਦੀ ਵਜ੍ਹਾ ਕੋਈ ਤੀਜਾ ਵਿਅਕਤੀ ਵੀ ਨਹੀਂ ਹੈ।”
“ਮੌਨੀ ਤੇ ਮੈਂ ਆਪਸੀ ਸਹਿਮਤੀ ਨਾਲ ਇਕ-ਦੂਜੇ ਦਾ ਪੂਰਾ ਸਨਮਾਨ ਕਰਦੇ ਹੋਏ ਤੇ ਇੱਕ-ਦੂਜੇ ਦੀ ਭਲਾਈ ਦਾ ਪੂਰਾ ਧਿਆਨ ਰੱਖਦੇ ਹੋਏ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਹੀ ਸੱਚ ਹੈ, ਬਾਕੀ ਜੋ ਕੁਝ ਵੀ ਦੱਸਿਆ ਜਾ ਰਿਹਾ ਹੈ, ਉਹ ਸਭ ਮਨਘੜਤ ਕਹਾਣੀ ਹੈ ਤੇ ਕੁਝ ਮਾਮਲਿਆਂ ‘ਚ ਤਾਂ ਇਹ ਜਾਣਬੁੱਝ ਕੇ ਦੋ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਿਨ੍ਹਾਂ ਨੇ ਬੱਸ ਇਹੀ ਚਾਹਿਆ ਹੈ ਕਿ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਜਾਵੇ।”
ਤਲਾਕ ਤੋਂ ਬਾਅਦ ਪਹਿਲੀ ਵਾਰ ਸਪਾਟ ਹੋਈ ਮੌਨੀ
ਸੂਰਜ ਨਾਂਬੀਆਰ ਤੋਂ ਤਲਾਕ ਤੋਂ ਬਾਅਦ ਮੌਨੀ ਰਾਏ ਨੂੰ ਪਹਿਲੀ ਵਾਰ ਪਬਲਿਕਲੀ ਸਪਾਟ ਕੀਤਾ ਗਿਆ ਹੈ। ਉਨ੍ਹਾਂ ਨੂੰ ਏਅਰਪੋਰਟ ‘ਤੇ ਦੇਖਿਆ ਗਿਆ ਹੈ, ਜਿਸ ਵਿਚ ਉਹ ਕਾਫ਼ੀ ਜਲਦਬਾਜ਼ੀ ‘ਚ ਨਜ਼ਰ ਆਈ ਅਤੇ ਪੈਪਰਾਜ਼ੀ ਦੇ ਕੈਮਰਿਆਂ ਤੋਂ ਬਚਦੀ ਦਿਖੀ।
