ਨਵੀਂ ਦਿੱਲੀ 21 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਸਪਾਈ-ਥ੍ਰਿਲਰ ਫ਼ਿਲਮ ‘ਧੁਰੰਧਰ 2’ (Dhurandhar 2) ਦੀ ਰਫ਼ਤਾਰ ਨੂੰ ਬਾਕਸ ਆਫਿਸ ‘ਤੇ ਰੋਕਣਾ ਹੁਣ ਬਹੁਤ ਮੁਸ਼ਕਲ ਹੋ ਰਿਹਾ ਹੈ। ਇਸ ਫ਼ਿਲਮ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏ ਤਕਰੀਬਨ 33 ਦਿਨ ਪੂਰੇ ਹੋ ਚੁੱਕੇ ਹਨ, ਪਰ ਇਹ ਬਾਕਸ ਆਫਿਸ ਦਾ ਸਿੰਘਾਸਣ ਛੱਡਣ ਨੂੰ ਬਿਲਕੁਲ ਵੀ ਤਿਆਰ ਨਹੀਂ ਹੈ।
ਅੱਲੂ ਅਰਜੁਨ ਦੀ ‘ਪੁਸ਼ਪਾ 2’ ਦਾ ਵਰਲਡਵਾਈਡ ਲਾਈਫਟਾਈਮ ਰਿਕਾਰਡ ਤੋੜਨ ਤੋਂ ਬਾਅਦ ਵੀ ‘ਧੁਰੰਧਰ 2’ ਦੀ ਕਮਾਈ ਦੀ ਹਨੇਰੀ ਥੰਮੀ ਨਹੀਂ ਹੈ। ਹੁਣ ਇਹ ਫ਼ਿਲਮ ਆਮਿਰ ਖਾਨ ਦੀ ‘ਦੰਗਲ’ ਤੋਂ ਪਹਿਲਾਂ ਇੱਕ ਹੋਰ ਵੱਡੀ ਬਲਾਕਬਸਟਰ ਫ਼ਿਲਮ ਦਾ ਸ਼ਿਕਾਰ ਕਰਨ ਦੀ ਤਿਆਰੀ ਵਿੱਚ ਹੈ। ਇਸ ਇਤਿਹਾਸਕ ਰਿਕਾਰਡ ਨੂੰ ਤੋੜਨ ਲਈ ਰਣਵੀਰ ਸਿੰਘ ਦੀ ਮੂਵੀ ਨੂੰ ਸਿਰਫ਼ 9 ਕਰੋੜ ਰੁਪਏ ਹੋਰ ਚਾਹੀਦੇ ਹਨ। ਆਖ਼ਰ ਕਿਹੜੀ ਹੈ ਉਹ 1800 ਕਰੋੜੀ ਮੂਵੀ, ਜਿਸ ਦਾ ਰਿਕਾਰਡ ਤੋੜਨ ਲਈ ‘ਧੁਰੰਧਰ 2’ ਅੱਗੇ ਵਧ ਰਹੀ ਹੈ?
