ਨਵੀਂ ਦਿੱਲੀ 10 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਆਈ.ਪੀ.ਐੱਲ. (IPL) ਨੇ ਕਈ ਸਿਤਾਰਿਆਂ ਨੂੰ ਜਨਮ ਦਿੱਤਾ ਹੈ ਅਤੇ ਇਸ ਸੂਚੀ ਵਿੱਚ ਇੱਕ ਹੋਰ ਨਾਂ ਉੱਪਰ ਆਉਂਦਾ ਦਿਖਾਈ ਦੇ ਰਿਹਾ ਹੈ। ਇਹ ਖਿਡਾਰੀ ਹੈ ਮੁਕੁਲ ਚੌਧਰੀ, ਜਿਨ੍ਹਾਂ ਨੇ ਵੀਰਵਾਰ ਨੂੰ ਈਡਨ ਗਾਰਡਨ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਤੂਫਾਨੀ ਪਾਰੀ ਖੇਡ ਕੇ ਆਪਣੀ ਟੀਮ ਲਖਨਊ ਸੁਪਰ ਜਾਇੰਟਸ ਨੂੰ ਹਾਰਿਆ ਹੋਇਆ ਮੈਚ ਜਿਤਾ ਦਿੱਤਾ। ਆਪਣੀ ਇਸ ਪਾਰੀ ਲਈ ‘ਪਲੇਅਰ ਆਫ ਦ ਮੈਚ’ ਚੁਣੇ ਗਏ ਮੁਕੁਲ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ।

ਮੁਕੁਲ ਨੇ 27 ਗੇਂਦਾਂ ‘ਤੇ ਦੋ ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ ਨਾਬਾਦ 54 ਦੌੜਾਂ ਦੀ ਪਾਰੀ ਖੇਡ ਕੇ ਕੋਲਕਾਤਾ ਦੇ ਮੂੰਹੋਂ ਜਿੱਤ ਖੋਹ ਲਈ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਸਨ। ਇਸ ਸਕੋਰ ਦੇ ਸਾਹਮਣੇ ਲਖਨਊ ਦੀ ਟੀਮ ਲੜਖੜਾਉਂਦੀ ਨਜ਼ਰ ਆ ਰਹੀ ਸੀ। ਉਸ ਨੇ ਆਪਣੀਆਂ ਛੇ ਵਿਕਟਾਂ ਸਿਰਫ਼ 125 ਦੌੜਾਂ ‘ਤੇ ਹੀ ਗੁਆ ਦਿੱਤੀਆਂ ਸਨ। ਪਰ ਆਖਰੀ ਪੰਜ ਓਵਰਾਂ ਵਿੱਚ ਮੁਕੁਲ ਨੇ ਪੂਰੀ ਬਾਜ਼ੀ ਪਲਟ ਦਿੱਤੀ।

ਉਨ੍ਹਾਂ ਨੇ ਕਿਹਾ, “ਮੈਂ ਦੇਖਿਆ ਕਿ ਟੀ-20 ਕ੍ਰਿਕਟ ਕਾਫ਼ੀ ਅੱਗੇ ਵਧ ਰਹੀ ਹੈ, ਇਸ ਲਈ ਮੈਂ ਗੁਰੂਗ੍ਰਾਮ ਆ ਗਿਆ ਅਤੇ ਇੱਥੇ ਤਿੰਨ-ਚਾਰ ਮਹੀਨੇ ਰਿਹਾ। ਉੱਤਰ ਪ੍ਰਦੇਸ਼ ਦੇ ਖ਼ਿਲਾਫ਼ ਅੰਡਰ-19 ਮੈਚ ਸੀ, ਉਦੋਂ ਮੇਰੇ ਪਿਤਾ ਜੀ ਨੇ ਮੈਨੂੰ ਕਹਿ ਦਿੱਤਾ ਸੀ ਕਿ ਮੈਂ ਚੰਗੇ ਪੱਧਰ ‘ਤੇ ਖੇਡਾਂਗਾ।”

ਹਮੇਸ਼ਾ ਰਹਿੰਦਾ ਹੈ ਦਬਾਅ

ਆਪਣੀ ਪਾਰੀ ਬਾਰੇ ਮੁਕੁਲ ਨੇ ਕਿਹਾ ਕਿ ਦਬਾਅ ਤਾਂ ਹਮੇਸ਼ਾ ਰਹਿੰਦਾ ਹੈ, ਪਰ ਉਨ੍ਹਾਂ ਨੇ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕੀਤੀ। ਮੁਕੁਲ ਨੇ ਕਿਹਾ, “ਅੰਡਰ ਲਾਈਟਸ ਇਹ ਮੇਰਾ ਦੂਜਾ ਮੈਚ ਸੀ। ਦਬਾਅ ਤਾਂ ਹਮੇਸ਼ਾ ਰਹਿੰਦਾ ਹੈ, ਪਰ ਪ੍ਰਮਾਤਮਾ ਨੇ ਸਾਨੂੰ ਇਹ ਮੌਕਾ ਦਿੱਤਾ ਤਾਂ ਮੈਂ ਉਹ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਂ ਕਰ ਸਕਦਾ ਸੀ। ਮੈਂ ਇਸਨੂੰ ਦਬਾਅ ਵਾਲੀ ਸਥਿਤੀ ਦੀ ਬਜਾਏ ਇੱਕ ਮੌਕੇ ਵਜੋਂ ਦੇਖਿਆ। ਮੇਰਾ ਪਲਾਨ ਸੀ ਕਿ ਮੈਂ ਅੰਤ ਤੱਕ ਖੇਡਾਂ। ਮੈਨੂੰ ਆਪਣੇ ਆਪ ‘ਤੇ ਇੰਨਾ ਭਰੋਸਾ ਸੀ ਕਿ ਜੇਕਰ ਮੈਂ ਅੰਤ ਤੱਕ ਖੇਡ ਗਿਆ ਤਾਂ ਮੈਚ ਜਿਤਾ ਦਵਾਂਗਾ।”

ਮੁਕੁਲ ਨੇ ਮੈਚ ਤੋਂ ਬਾਅਦ ਆਪਣੇ ਪਿਤਾ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਕਿੰਨੇ ਸੰਘਰਸ਼ਾਂ ਤੋਂ ਬਾਅਦ ਇੱਥੋਂ ਤੱਕ ਪਹੁੰਚੇ ਹਨ। ਮੁਕੁਲ ਨੇ ਕਿਹਾ, “ਮੇਰੇ ਪਿਤਾ ਦੇ ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਨੇ ਸੁਪਨਾ ਵੇਖ ਲਿਆ ਸੀ ਕਿ ਉਨ੍ਹਾਂ ਦਾ ਬੇਟਾ ਕ੍ਰਿਕਟ ਖੇਡੇਗਾ। ਸ਼ੁਰੂਆਤ ਵਿੱਚ ਸਾਡੀ ਆਰਥਿਕ ਹਾਲਤ ਠੀਕ ਨਹੀਂ ਸੀ। ਮੈਂ 12-13 ਸਾਲ ਦੀ ਉਮਰ ਵਿੱਚ ਖੇਡਣਾ ਸ਼ੁਰੂ ਕੀਤਾ। ਝੁੰਝੁਨੂੰ ਵਿੱਚ ਕਈ ਅਕੈਡਮੀਆਂ ਸਨ, ਫਿਰ ਮੈਂ ਜੈਪੁਰ ਆ ਗਿਆ।”

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।