ਨਵੀਂ ਦਿੱਲੀ 08 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਰੈਪਰ-ਸਿੰਗਰ ਬਾਦਸ਼ਾਹ ਨੇ ਆਪਣੇ ਵਿਵਾਦਤ ਗਾਣੇ ਟਟੀਰੀ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਯੂ) ਤੋਂ ਮਾਫ਼ੀ ਮੰਗ ਲਈ ਹੈ। ਇਹ ਮਾਮਲਾ ਗਾਣੇ ਦੇ ਬੋਲ ਤੇ ਪੇਸ਼ਕਾਰੀ ਨਾਲ ਮਹਿਲਾਵਾਂ ਦੇ ਨਿਰਾਦਰ ਸਬੰਧੀ ਖ਼ੁਦ ਨੋਟਿਸ ’ਚ ਲਿਆ ਗਿਆ ਸੀ। ਐੱਨਸੀਡਬਲਯੂ ਪ੍ਰਧਾਨ ਵਿਜਯਾ ਰਾਹਤਕਰ ਦੀ ਪ੍ਰਧਾਨਗੀ ’ਚ ਹੋਈ ਸੁਣਵਾਈ ’ਚ ਬਾਦਸ਼ਾਹ ਸਮੇਤ ਗਾਣੇ ਨਾਲ ਜੁੜੇ ਸਾਰੇ ਲੋਕਾਂ ਨੇ ਬਿਨਾਂ ਸ਼ਰਤ ਲਿਖਤੀ ਮਾਫ਼ੀ ਮੰਗੀ। ਬਾਦਸ਼ਾਹ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ’ਚ ਅਜਿਹੀ ਗ਼ਲਤੀ ਨਹੀਂ ਦੁਹਰਾਉਣਗੇ ਤੇ ਚਾਰ ਮਹੀਨੇ ਅੰਦਰ ਮਹਿਲਾ ਸਸ਼ਕਤੀਕਰਨ ’ਤੇ ਇਕ ਸਕਾਰਾਤਮਕ ਗੀਤ ਬਣਾਉਣਗੇ। ਨਾਲ ਹੀ ਉਨ੍ਹਾਂ ਨੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੀਆਂ 50 ਕੁੜੀਆਂ ਦੀ ਸਿੱਖਿਆ ਦਾ ਖ਼ਰਚਾ ਉਠਾਉਣ ਦਾ ਵੀ ਵਾਅਦਾ ਕੀਤਾ। ਕਮਿਸ਼ਨ ਨੇ ਇਸ ਨੂੰ ਸਕਾਰਾਤਮਕ ਕਦਮ ਦੱਸਦੇ ਹੋਏ ਭਵਿੱਖ ’ਚ ਜ਼ਿੰਮੇਵਾਰ ਕੰਟੈਂਟ ਬਣਾਉਣ ’ਤੇ ਜ਼ੋਰ ਦਿੱਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।