ਨਵੀਂ ਦਿੱਲੀ, 23 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ-ਇਜ਼ਰਾਈਲ ਦੇ ਈਰਾਨ ‘ਤੇ ਹਮਲੇ ਤੋਂ ਬਾਅਦ ਈਰਾਨ ਦੀ ਚੋਟੀ ਦੀ ਲੀਡਰਸ਼ਿਪ ਖ਼ਤਮ ਹੋ ਚੁੱਕੀ ਹੈ। 28 ਫਰਵਰੀ ਨੂੰ ਸ਼ੁਰੂ ਹੋਈ ਇਸ ਜੰਗ ਵਿੱਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਤੇ ਕਈ ਸਿਆਸੀ ਹਸਤੀਆਂ ਅਕਾਲ ਚਲਾਣਾ ਕਰ ਗਈਆਂ। ਹਾਲ ਹੀ ਵਿੱਚ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਅਲੀ ਲਾਰੀਜਾਨੀ ਦੀ ਵੀ ਮੌਤ ਹੋ ਗਈ। ਅਜਿਹੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਹੁਣ ਈਰਾਨ ਦੀ ਅਗਵਾਈ ਕੌਣ ਕਰ ਰਿਹਾ ਹੈ?

ਮੋਜਤਬਾ ਖਾਮੇਨੇਈ ਨੂੰ ਉਨ੍ਹਾਂ ਦੇ ਪਿਤਾ ਦੇ ਉੱਤਰਾਧਿਕਾਰੀ ਵਜੋਂ ‘ਸੁਪਰੀਮ ਲੀਡਰ’ ਐਲਾਨਿਆ ਗਿਆ ਹੈ। ਪਰ ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਹ ਜ਼ਖਮੀ ਹਨ ਅਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਕੋਈ ਕਾਰਜਕਾਰੀ ਭੂਮਿਕਾ ਨਹੀਂ ਨਿਭਾਈ ਹੈ। ਇਸ ਕਾਰਨ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਤੇਹਰਾਨ ਵਿੱਚ ‘ਚੇਨ ਆਫ ਕਮਾਂਡ’ (ਹੁਕਮਾਂ ਦਾ ਕ੍ਰਮ) ਕਿਹੋ ਜਿਹਾ ਹੈ ਅਤੇ ਦੇਸ਼ ਵਿੱਚ ਸਭ ਤੋਂ ਸ਼ਕਤੀਸ਼ਾਲੀ ਸ਼ਖਸੀਅਤਾਂ ਕੌਣ ਹਨ?

ਕੀ ਕਹਿੰਦੇ ਹਨ ਮਾਹਿਰ?

ਅਲ ਜਜ਼ੀਰਾ ਦੀ ਰਿਪੋਰਟ ਵਿੱਚ ਇੱਕ ਮਾਹਿਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਲਾਰੀਜਾਨੀ ਦੀ ਜਗ੍ਹਾ ਕੌਣ ਲਵੇਗਾ? ਹਾਲਾਂਕਿ ਇਸ ਦੇ ਲਈ ਤੰਤਰ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਮੌਜੂਦ ਹਨ, ਫਿਰ ਵੀ ਕਿਸੇ ਖਾਸ ਨਾਮ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹੱਤਿਆਵਾਂ ਦੀ ਵਧਦੀ ਗਿਣਤੀ ਕਾਰਨ ਅਣਪਛਾਤੇ ਚਿਹਰੇ ਵੀ ਸ਼ਕਤੀਸ਼ਾਲੀ ਅਹੁਦਿਆਂ ‘ਤੇ ਕਾਬਜ਼ ਹੋ ਸਕਦੇ ਹਨ ਜਾਂ ਫਿਰ ਪਾਰਦਰਸ਼ਤਾ ਵਿੱਚ ਹੋਰ ਵੀ ਕਮੀ ਆ ਸਕਦੀ ਹੈ।

ਕਿਹੜੇ-ਕਿਹੜੇ ਨਾਮਾਂ ਦੀ ਹੋ ਰਹੀ ਹੈ ਚਰਚਾ?

ਰਿਪੋਰਟ ਵਿੱਚ ਕੁਝ ਨਾਮਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਵਿੱਚ ਸ਼ਾਮਲ ਹਨ: ਸੰਸਦ ਦੇ ਸਪੀਕਰ ਮੁਹੰਮਦ ਬਾਕਿਰ ਗਾਲੀਬਾਫ, ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਈਦ ਜਲੀਲੀ ,ਸਾਬਕਾ ਵਿਦੇਸ਼ ਮੰਤਰੀ ਅਲੀ ਅਕਬਰ ਸਾਲੇਹੀ , ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਸਨ ਰੂਹਾਨੀ ,ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਦੇ ਸਾਬਕਾ ਮੁਖੀ ਮੋਹਸਿਨ ਰਜ਼ਾਈ ਸ਼ਾਮਲ ਹਨ।

ਸੰਖੇਪ:-

ਅਮਰੀਕਾ-ਇਜ਼ਰਾਈਲ ਹਮਲਿਆਂ ਤੋਂ ਬਾਅਦ ਈਰਾਨ ਦੀ ਟਾਪ ਲੀਡਰਸ਼ਿਪ ਵਿੱਚ ਵੱਡਾ ਖਾਲੀਪਣ, ਮੋਜਤਬਾ ਖਾਮੇਨੇਈ ਦੇ ਨਾਮ ‘ਤੇ ਚਰਚਾ ਪਰ ਸੱਤਾ ਦੀ ਅਸਲੀ ਕਮਾਨ ‘ਤੇ ਅਸਮੰਜਸ ਬਰਕਰਾਰ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।