ਨਵੀਂ ਦਿੱਲੀ, 16 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):-  ਭਾਰਤ ਦੇ ਮਾਨਸਿਕ ਸਿਹਤ ਹਾਲਾਤ ਦੀ ਇਕ ਬੇਹੱਦ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਮਾਹਿਰਾਂ ਨੇ ਕਿਹਾ ਕਿ ਲਗਪਗ 60 ਫ਼ੀਸਦੀ ਮਾਨਸਿਕ ਬਿਮਾਰੀਆਂ 35 ਸਾਲ ਤੋਂ ਘੱਟ ਉਮਰ ਦੇ ਲੋਕਾਂ ’ਚ ਪਾਈਆਂ ਗਈਆਂ। ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤ ’ਚ ਮਾਨਸਿਕ ਬਿਮਾਰੀ ਹੁਣ ਵੱਧ ਉਮਰ ਤੱਕ ਸੀਮਤ ਨਹੀਂ ਰਹੀ, ਬਲਕਿ ਅੱਲ੍ਹੜਾਂ ਤੇ ਨੌਜਵਾਨਾਂ ਨੂੰ ਵੀ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ।

ਹਾਲ ਹੀ ਵਿਚ ਭਾਰਤੀ ਮਨੋਰੋਗ ਸੁਸਾਇਟੀ ਦੇ ਇਕ ਸੰਮੇਲਨ ਦੌਰਾਨ ਮਾਹਿਰਾਂ ਨੇ ਦੱਸਿਆ ਕਿ ਮਾਨਸਿਕ ਬਿਮਾਰੀਆਂ ਅਕਸਰ ਘੱਟ ਉਮਰ ’ਚ, ਅੱਲ੍ਹੜ ਉਮਰ ਜਾਂ ਜਵਾਨੀ ਦੌਰਾਨ ਪਰਗਟ ਹੁੰਦੇ ਹਨ ਤੇ ਇਨ੍ਹਾਂ ਦੀ ਸ਼ੁਰੂਆਤ ਦੀ ਔਸਤ ਉਮਰ 19 ਤੋਂ 20 ਸਾਲ ਵਿਚਾਲੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਲੀਕਿਊਲਰ ਸਾਇਕਿਆਟ੍ਰੀ ਮੈਗ਼ਜ਼ੀਨ ’ਚ ਪ੍ਰਕਾਸ਼ਿਤ ਵੱਡੇ ਅੰਤਰਰਾਸ਼ਟਰੀ ਅਧਿਐਨ ’ਚ ਪਤਾ ਲੱਗਾ ਹੈ ਕਿ 34.6 ਫ਼ੀਸਦੀ ਮਾਨਸਿਕ ਬਿਮਾਰੀਆਂ 14 ਸਾਲ ਦੀ ਉਮਰ ਤੋਂ ਪਹਿਲਾਂ, 48.4 ਫ਼ੀਸਦੀ18 ਸਾਲ ਦੀ ਉਮਰ ਤੋਂ ਪਹਿਲਾਂਤੇ 63.5 ਫ਼ੀਸਦੀ 25 ਸਾਲ ਦੀ ਉਮਰ ਤੱਕ ਸ਼ੁਰੂ ਹੋ ਜਾਂਦੀਆਂ ਹਨ। ਇਸ ਅਧਿਐਨ ’ਚ ਸੱਤ ਲੱਖ ਤੋਂ ਵੱਧ ਵਿਅਕਤੀਆਂ ’ਤੇ ਅਧਿਐਨ ਕੀਤਾ ਗਿਆ।

ਇਹ ਸਿੱਟੇ ਦੱਸਦੇ ਹਨ ਕਿ ਜ਼ਿਆਦਾਤਰ ਲੋਕਾਂ ’ਚ ਮਾਨਸਿਕ ਬਿਮਾਰੀ ਬਾਲਗ ਹੋਣ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਜੋ ਚੁੱਪਚਾਪ ਉਨ੍ਹਾਂ ਵਿੱਦਿਅਕ ਨਤੀਜਿਆਂ, ਕਰੀਅਰ, ਰਿਸ਼ਤਿਆਂ ਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। 25 ਸਾਲ ਦੀ ਉਮਰ ਤੱਕ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ (ਏਡੀਐੱਚਡੀ), ਚਿੰਤਾ ਦੀ ਸਮੱਸਿਆ ਤੇ ਖਾਣ ਸਬੰਧੀ ਬਿਮਾਰੀਆਂ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆ ਚੁੱਕੇ ਹੁੰਦੇ ਹਨ। ਤਣਾਅ, ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਬਿਮਾਰੀ ਤੇ ਵਿਹਾਰ ਸਬੰਧੀ ਆਦਤ ਵਰਗੀਆਂ ਸਮੱਸਿਆਵਾਂ ਪਹਿਲਾਂ ਤੋਂ ਕਿਤੇ ਘੱਟ ਉਮਰ ’ਚ ਵੀ ਸਾਹਮਣੇ ਆ ਰਹੀਆਂ ਹਨ।

ਸੰਖੇਪ:-
ਮਾਹਿਰਾਂ ਅਨੁਸਾਰ ਭਾਰਤ ਵਿੱਚ ਲਗਭਗ 60% ਮਾਨਸਿਕ ਬਿਮਾਰੀਆਂ 35 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਪਾਈਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਕਿਸ਼ੋਰ ਅਵਸਥਾ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।