ਚੰਡੀਗੜ੍ਹ, 03 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਫਿਰਕਾਪ੍ਰਸਤੀ ਨੂੰ ਸਵੀਕਾਰ ਨਹੀਂ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵਿਧਾਨ ਸਭਾ ਵਿਚ ਪੱਗ ਬੰਨ੍ਹਣ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਸੈਣੀ ਦੀ ਕਿਸੇ ਵੀ ਧਰਮ ਨੂੰ ਮੰਨਣ ਅਤੇ ਪੱਗ ਬੰਨ੍ਹਣ ਦੀ ਆਜ਼ਾਦੀ ਦਾ ਆਦਰ ਕਰਦੇ ਹਨ। ਉਨ੍ਹਾਂ ਨੇ ਸੈਣੀ ਵੱਲੋਂ ਪੱਗ ਬੰਨ੍ਹਣ ਦੇ ਸਮੇਂ ਨੂੰ ਮਹੱਤਵਪੂਰਨ ਦੱਸਦਿਆ ਕਿਹਾ ਕਿ ਸੈਣੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਲਈ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਹ ਅਕਸਰ ਪੰਜਾਬ ’ਚ ਪੱਗ ਬੰਨ੍ਹ ਕੇ ਆਉਂਦੇ ਨਜ਼ਰ ਆਏ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਨ ’ਚ ਕਈ ਸਵਾਲ ਹਨ, ਖਾਸ ਕਰਕੇ ਪੰਜਾਬ ਤੇ ਹਰਿਆਣਾ ਦਰਮਿਆਨ ਪਾਣੀਆਂ ਦੇ ਵਿਵਾਦ ਬਾਰੇ। ਉਸ ਮਾਮਲੇ ’ਚ ਇਨ੍ਹਾਂ ਦਾ ਰੁਖ਼ ਕੀ ਹੋਵੇਗਾ? ਇਹ ਸਪੱਸ਼ਟ ਤੌਰ ’ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। ਵੜਿੰਗ ਨੇ ਕਿਹਾ ਕਿ ਜੇਕਰ ਸੈਣੀ ਇਹ ਸੋਚਦੇ ਹਨ ਕਿ ਪੱਗ ਬੰਨ੍ਹ ਕੇ ਉਹ ਪੰਜਾਬੀਆਂ ਦੇ ਕਿਸੇ ਖਾਸ ਵਰਗ ਨੂੰ ਪ੍ਰਭਾਵਿਤ ਕਰ ਲੈਣਗੇ, ਤਾਂ ਉਹ ਭੁੱਲ ਵਿਚ ਹਨ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਫਿਰਕੂ ਆਧਾਰ ’ਤੇ ਵੋਟ ਨਹੀਂ ਪਾਈ ਹੈ ਅਤੇ ਨਾ ਹੀ ਕਦੇ ਪਾਉਣਗੇ

ਵੜਿੰਗ ਨੇ ਭਾਜਪਾ ਨੂੰ ਪੰਜਾਬ ਦੀ ਸਿਆਸਤ ਵਿਚ ਫਿਰਕੂ ਜ਼ਹਿਰ ਘੋਲਣ ਖਿਲਾਫ ਸਾਵਧਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਨਾ ਤਾਂ ਤੁਹਾਡੀ ਫਿਰਕੂ ਸਿਆਸਤ ਨਾਲ ਲੁਭਾਏ ਜਾ ਸਕਦੇ ਹਨ ਅਤੇ ਨਾ ਹੀ ਨਾਟਕਬਾਜ਼ੀ ਨਾਲ। ਇਸ ਤਰ੍ਹਾਂ ਦੀ ਕੋਸ਼ਿਸ਼ ਸਿਰਫ਼ ਇਹ ਦਿਖਾਉਂਦੀ ਹੈ ਕਿ ਭਾਜਪਾ ਅਤੇ ਇਸ ਦੇ ਆਗੁ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਕਿੰਨੇ ਦੂਰ ਹਨ।

ਸੰਖੇਪ:-

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬੀਆਂ ਕਦੇ ਵੀ ਫਿਰਕੂ ਸਿਆਸਤ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਭਾਜਪਾ ਦੀ ਪੱਗ ਬੰਨ੍ਹਣ ਦੀ ਕੋਸ਼ਿਸ਼ ਸਿਰਫ਼ ਸਿਆਸੀ ਨਿਯੋਜਨ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।