ਨਵੀਂ ਦਿੱਲੀ, 20 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਇਸ ਸਮੇਂ ਦੇਸ਼ ਦੇ ਕਰੋੜਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 22ਵੀਂ ਕਿਸ਼ਤ (PM Kisan Yojana 22nd Installment) ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੇਕਰ ਤੁਸੀਂ ਵੀ ਇੱਕ ਕਿਸਾਨ ਹੋ ਅਤੇ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋ ਸਕਦੀ ਹੈ। ਜੇਕਰ ਤੁਹਾਡਾ ਨਾਮ ਲਾਭਪਾਤਰੀ ਸੂਚੀ ਵਿੱਚ ਨਹੀਂ ਹੋਵੇਗਾ, ਤਾਂ ਤੁਹਾਡੇ ਖਾਤੇ ਵਿੱਚ 22ਵੀਂ ਕਿਸ਼ਤ ਦੇ ਦੋ-ਦੋ ਹਜ਼ਾਰ ਰੁਪਏ ਨਹੀਂ ਆਉਣਗੇ। ਇਸ ਲਈ ਤੁਹਾਨੂੰ ਇਹ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਤੁਹਾਡਾ ਨਾਮ ਇਸ ਲਿਸਟ ਵਿੱਚ ਸ਼ਾਮਲ ਹੈ ਜਾਂ ਨਹੀਂ।
ਬਹੁਤ ਸਾਰੇ ਕਿਸਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੈਨੀਫਿਸ਼ਰੀ ਲਿਸਟ ਕਿਵੇਂ ਚੈੱਕ ਕੀਤੀ ਜਾਂਦੀ ਹੈ। ਅਜਿਹੇ ਵਿੱਚ, ਜੇਕਰ ਉਨ੍ਹਾਂ ਨੂੰ ਸਮੇਂ ਸਿਰ ਪਤਾ ਲੱਗ ਜਾਵੇ ਕਿ ਲਿਸਟ ਵਿੱਚ ਨਾਮ ਹੈ ਜਾਂ ਨਹੀਂ, ਤਾਂ ਉਹ ਸਮੇਂ ਰਹਿੰਦੇ ਗਲਤੀਆਂ ਨੂੰ ਠੀਕ ਕਰਵਾ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਕਿਸਤ ਆ ਸਕੇ। ਆਓ ਜਾਣਦੇ ਹਾਂ ਕਿ ਤੁਸੀਂ ਬੈਨੀਫਿਸ਼ਰੀ ਲਿਸਟ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰ ਸਕਦੇ ਹੋ। ਸਰਕਾਰ ਹਰ ਕਿਸਤ ਜਾਰੀ ਕਰਨ ਤੋਂ ਪਹਿਲਾਂ PM ਕਿਸਾਨ ਬੈਨੀਫਿਸ਼ਰੀ ਲਿਸਟ ਨੂੰ ਅਪਡੇਟ ਕਰਦੀ ਹੈ।
PM Kisan Yojana: ਬੈਨੀਫਿਸ਼ਰੀ ਲਿਸਟ ’ਚ ਨਾਮ ਕਿਵੇਂ ਚੈੱਕ ਕਰੀਏ?
ਕਿਸਾਨ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ (pmkisan.gov.in) ‘ਤੇ ਜਾ ਕੇ ਆਪਣਾ ਬੈਨੀਫਿਸ਼ਰੀ ਸਟੇਟਸ ਅਤੇ ਪੇਮੈਂਟ ਹਿਸਟਰੀ ਚੈੱਕ ਕਰ ਸਕਦੇ ਹਨ। ਇਹ ਪੋਰਟਲ ਯੂਜ਼ਰਸ ਨੂੰ ਲਾਭਪਾਤਰੀ ਸੂਚੀ, ਪੇਮੈਂਟ ਸਟੇਟਸ ਅਤੇ e-KYC ਸਬੰਧੀ ਹਦਾਇਤਾਂ ਦੇਖਣ ਦੀ ਸਹੂਲਤ ਦਿੰਦਾ ਹੈ।
ਤੁਸੀਂ ਹੇਠਾਂ ਦਿੱਤੇ ਗਏ ਸਟੈਪਸ ਦੀ ਪਾਲਣਾ ਕਰਕੇ ਲਿਸਟ ਵਿੱਚ ਆਪਣਾ ਨਾਮ ਦੇਖ ਸਕਦੇ ਹੋ:
• ਸਭ ਤੋਂ ਪਹਿਲਾਂ ਪੀਐਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ pmkisan.gov.in ‘ਤੇ ਜਾਓ।
• ਹੋਮਪੇਜ ‘ਤੇ ਜਾ ਕੇ “Beneficiary List” ਵਾਲੇ ਆਪਸ਼ਨ ‘ਤੇ ਕਲਿੱਕ ਕਰੋ।
• ਹੁਣ ਆਪਣੇ ਰਾਜ, ਜ਼ਿਲ੍ਹਾ, ਸਬ-ਡਿਸਟ੍ਰਿਕਟ, ਬਲਾਕ ਅਤੇ ਪਿੰਡ ਦਾ ਨਾਮ ਚੁਣੋ।
• ਸਾਰੇ ਵੇਰਵੇ ਚੁਣਨ ਤੋਂ ਬਾਅਦ “Get Report” ‘ਤੇ ਕਲਿੱਕ ਕਰੋ।
• ਇਸ ‘ਤੇ ਕਲਿੱਕ ਕਰਦੇ ਹੀ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦੀ ਪੂਰੀ ਲਿਸਟ ਖੁੱਲ੍ਹ ਜਾਵੇਗੀ, ਜਿੱਥੇ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।
.jpg)
ਪੋਰਟਲ ‘ਤੇ ਪਿੰਡ ਦੇ ਹਿਸਾਬ ਨਾਲ ਲਾਭਪਾਤਰੀਆਂ ਦੀ ਸੂਚੀ ਦਿਖਾਈ ਦੇਵੇਗੀ। ਕਿਸਾਨ ਇਹ ਪੁਸ਼ਟੀ ਕਰਨ ਲਈ ਆਪਣਾ ਨਾਮ ਸਰਚ ਕਰ ਸਕਦੇ ਹਨ ਕਿ ਉਹ ਆਉਣ ਵਾਲੀ ਕਿਸਤ ਪ੍ਰਾਪਤ ਕਰਨ ਦੇ ਯੋਗ ਹਨ ਜਾਂ ਨਹੀਂ।
ਜੇਕਰ ਕਿਸਾਨਾਂ ਨੂੰ ਆਨਲਾਈਨ ਕੋਈ ਦਿੱਕਤ ਆਉਂਦੀ ਹੈ, ਤਾਂ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਅਤੇ ਕਾਮਨ ਸਰਵਿਸ ਸੈਂਟਰ ਆਧਾਰ ਸੀਡਿੰਗ ਅਤੇ e-KYC ਪੂਰੀ ਕਰਨ ਵਿੱਚ ਮਦਦ ਕਰ ਸਕਦੇ ਹਨ। ਜੇਕਰ ਯੋਗਤਾ ਦੇ ਬਾਵਜੂਦ ਕੋਈ ਪੇਮੈਂਟ ਬਕਾਇਆ ਹੈ, ਤਾਂ ਲਾਭਪਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜ਼ਮੀਨ ਦੇ ਦਸਤਾਵੇਜ਼ਾਂ ਅਤੇ ਬੈਂਕ ਪਾਸਬੁੱਕ ਦੀ ਕਾਪੀ ਦੇ ਨਾਲ ਆਪਣੇ ਸਥਾਨਕ ਮਾਲ ਵਿਭਾਗ ਜਾਂ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ।
ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ?
ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਨੂੰ ਲੈ ਕੇ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੋਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ਵਿੱਚ 22ਵੀਂ ਕਿਸ਼ਤ ਦੇ 2-2 ਹਜ਼ਾਰ ਰੁਪਏ ਭੇਜੇ ਜਾ ਸਕਦੇ ਹਨ। ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਖੇਤੀਬਾੜੀ ਮੰਤਰਾਲੇ ਨੇ 22ਵੀਂ ਕਿਸਤ ਭੇਜਣ ਦੀ ਪੂਰੀ ਤਿਆਰੀ ਕਰ ਲਈ ਹੈ।
ਸੰਖੇਪ:
