ਲਖਨਊ, 03 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਜਿਹੇ ਭਾਰਤੀ, ਜੋ ਵਿਦੇਸ਼ ’ਚ ਜੰਮੇ ਹਨ, ਉਹ ਵੀ ਹੁਣ ਇਥੇ ਵੋਟਰ ਬਣ ਸਕਦੇ ਹਨ। ਚੋਣ ਕਮਿਸ਼ਨ ਨੇ ਅਜਿਹੇ ਲੋਕਾਂ ਨੂੰ ਫਾਰਮ-6 ਜਾਂ ਫਾਰਮ-6ਏ ਨੂੰ ਭਰਦੇ ਸਮੇਂ ਜਨਮ ਸਥਾਨ ’ਚ ‘ਆਊਟਸਾਈਡ ਇੰਡੀਆ’ ਦਾ ਬਦਲ ਦਿੱਤਾ ਹੈ। ਅਜਿਹੇ ’ਚ ਭਾਰਤ ਦੇ ਬਾਹਰ ਦੂਜੇ ਦੇਸ਼ ’ਚ ਜਨਮ ਲੈਣ ਵਾਲੇ ਲੋਕ ਉਥੋਂ ਦਾ ਨਾਂ ਲਿਖ ਕੇ ਵੋਟਰ ਬਣ ਸਕਣਗੇ।
ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਦੱਸਿ ਕਿ ਹੁਣ ਤੱਕ ਭਾਰਤ ਦੇ ਬਾਹਰ ਜੰਮੇ ਲੋਕ ਵੋਟਰ ਫਾਰਮ ਨਹੀਂ ਭਰ ਪਾਉਂਦੇ ਸਨ ਕਿਉਂਕਿ ਭਾਰਤ ਦੇ ਬਾਹਰ ਜਨਮ ਸਥਾਨ ਨੂੰ ਦਰਜ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ। ਹੁਣ ਚੋਣ ਕਮਿਸ਼ਨ ਵੱਲੋਂ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਅਜਿਹੇ ਮਾਮਲਿਆਂ ਲਈ ਆਫਲਾਈਨ ਪ੍ਰਣਾਲੀ ਬਣਾਈ ਗਈ ਹੈ।
ਈਆਰਓ ਨੈੱਟ ਤੇ ਬੀਐੱਲਓ ਐਪ ਡਾਟਾ ਐਂਟਰੀ ਮਾਡਿਊਲ ’ਚ ਜਨਮ ਸਥਾਨ ਦੇ ਤੌਰ ’ਤੇ ਆਊਟਸਾਈਡ ਇੰਡੀਆ ਦੀ ਚੋਣ ਕਰਨ ਦਾ ਬਦਲ ਮਿਲੇਗਾ। ਇਹੀ ਨਹੀਂ, ਦੂਜੇ ਦੇਸ਼ ਦਾ ਨਾਂ ਦਰਜ ਕਰਨ ਲਈ ਇਕ ਟੈਕਸਟ ਬਾਕਸ ਦਿੱਤਾ ਗਿਆ ਹੈ। ਹੁਣ ਤੱਕ ਵੋਟਰ ਨਾ ਬਣ ਪਾਉਣ ਕਾਰਨ ਅਜਿਹੇ ਤਮਾਮ ਲੋਕ ਵੋਟ ਨਹੀਂ ਪਾਉਂਦੇ ਸਨ।
