ਨਵੀਂ ਦਿੱਲੀ, 28 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਦਿਮਾਗ (Brain) ਤਕ ਸਹੀ ਮਾਤਰਾ ‘ਚ ਖ਼ੂਨ ਨਾ ਪਹੁੰਚ ਪਾਉਣਾ ਤੇ ਉਸ ਕਾਰਨ ਹੋਣ ਵਾਲੀ ਆਕਸੀਜਨ ਦੀ ਕਮੀ ਬ੍ਰੇਨ ਸਟ੍ਰੋਕ ਦਾ ਕਾਰਨ ਬਣਦੀ ਹੈ। ਇਹ ਬਾਲਗਾਂ ‘ਚ ਸਰੀਰਕ ਅਪਾਹਜਤਾ ਲਿਆਉਣ ਵਾਲੇ ਸਭ ਤੋਂ ਵੱਡੇ ਕਾਰਨਾਂ ‘ਚੋਂ ਇਕ ਮੰਨਿਆ ਜਾਂਦਾ ਹੈ।
ਦਿਮਾਗ ‘ਚ ਬਲਾਕੇਜ (Blockage) ਜਾਂ ਦਿਮਾਗ ‘ਚ ਖ਼ੂਨ ਵਗਣਾ (Bleeding) ਵਰਗੇ ਦੋ ਰੂਪਾਂ ‘ਚ ਇਹ ਸਾਹਮਣੇ ਆ ਸਕਦਾ ਹੈ। ਇਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ਹੈ ਇਸ ਦੇ ਜੋਖ਼ਮਾਂ ਤੋਂ ਖ਼ੁਦ ਨੂੰ ਬਚਾਉਣਾ। ਇਸ ਲੇਖ ‘ਚ ਅਸੀਂ ਜਾਣਾਂਗੇ ਕਿ ਬ੍ਰੇਨ ਸਟ੍ਰੋਕ ਤੋਂ ਬਚਣ ਲਈ ਕਿਹੜੇ ਖ਼ਤਰਿਆਂ ਤੋਂ ਬਚਣਾ ਜ਼ਰੂਰੀ ਹੈ।
ਬ੍ਰੇਨ ਸਟ੍ਰੋਕ ਦੇ ਲੱਛਣ
- ਚਿਹਰੇ, ਹੱਥਾਂ ਜਾਂ ਪੈਰਾਂ ‘ਚ ਅਚਾਨਕ ਸੁੰਨਪਨ ਮਹਿਸੂਸ ਹੋਣਾ।
- ਉਲਝਣ ਹੋਣੀ, ਬੋਲਣ ਵਿੱਚ ਪਰੇਸ਼ਾਨੀ ਜਾਂ ਸ਼ਬਦ ਸਪੱਸ਼ਟ ਨਾ ਹੋਣਾ।
- ਅੱਖਾਂ ‘ਚ ਧੁੰਦਲਾਪਨ ਜਾਂ ਸਰੀਰ ਦਾ ਸੰਤੁਲਨ ਵਿਗੜ ਜਾਣਾ।
- ਬਿਨਾਂ ਵਜ੍ਹਾ ਸਿਰ ਵਿਚ ਤੇਜ਼ ਦਰਦ।
ਇਨ੍ਹਾਂ ਖ਼ਤਰਿਆਂ ਤੋਂ ਕਰੋ ਆਪਣਾ ਬਚਾਅ
ਹਾਈ ਬਲੱਡ ਪ੍ਰੈਸ਼ਰ: ਇਹ ਸਟ੍ਰੋਕ ਦਾ ਸਭ ਤੋਂ ਮੁੱਖ ਕਾਰਨ ਹੈ। ਬਜ਼ੁਰਗਾਂ ‘ਚ ਹਾਈ ਬਲੱਡ ਪ੍ਰੈਸ਼ਰ ਸਟ੍ਰੋਕ ਦੇ ਖ਼ਤਰੇ ਨੂੰ ਚਾਰ ਗੁਣਾ ਤਕ ਵਧਾ ਸਕਦਾ ਹੈ। ਡਾਕਟਰ ਤੋਂ ਇਸ ਨੂੰ ਸਹੀ ਰੇਂਜ ਵਿੱਚ ਲਿਆਉਣ ਲਈ ਸਲਾਹ ਲਓ।
ਸਿਗਰਟਨੋਸ਼ੀ (Smoking): ਇਹ ਦਿਮਾਗ ‘ਚ ਬਲਾਕੇਜ ਦੇ ਖ਼ਤਰੇ ਨੂੰ ਦੁੱਗਣਾ ਤੇ ਹੈਮਰੇਜ ਸਟ੍ਰੋਕ ਦੇ ਖ਼ਤਰੇ ਨੂੰ ਚਾਰ ਗੁਣਾ ਤਕ ਵਧਾ ਸਕਦੀ ਹੈ। ਇਸ ਕਾਰਨ ਗਰਦਨ ਦੀ ਮੁੱਖ ਆਰਟਰੀ (Carotid), ਜੋ ਦਿਮਾਗ ਨੂੰ ਖ਼ੂਨ ਦੀ ਸਪਲਾਈ ਕਰਦੀ ਹੈ, ‘ਚ ਕੋਲੇਸਟ੍ਰੋਲ ਜਮ੍ਹਾਂ ਹੋਣ ਲੱਗਦਾ ਹੈ।
ਦਿਲ ਦੀਆਂ ਬਿਮਾਰੀਆਂ (Heart Disease): ਕੋਰੋਨਰੀ ਆਰਟਰੀ ਡਿਜ਼ੀਜ਼, ਵਾਲਵ ‘ਚ ਖਰਾਬੀ, ਧੜਕਣ ਦਾ ਅਨਿਯਮਿਤ ਹੋਣਾ ਤੇ ਹਾਰਟ ਚੈਂਬਰ ਦਾ ਵੱਡਾ ਹੋਣਾ ਖ਼ੂਨ ਦੇ ਜੰਮਣ (Blood Clot) ਦਾ ਕਾਰਨ ਬਣਦਾ ਹੈ। ਜਦੋਂ ਇਹ ਕਲੌਟ ਟੁੱਟਦਾ ਹੈ ਤਾਂ ਇਹ ਖ਼ੂਨ ਦੀਆਂ ਨਾੜੀਆਂ ਨੂੰ ਬਲਾਕ ਕਰਦਾ ਹੈ ਜਾਂ ਦਿਮਾਗ ਤਕ ਪਹੁੰਚ ਜਾਂਦਾ ਹੈ।
ਪਹਿਲਾਂ ਵੀ ਆਇਆ ਹੋਵੇ ਸਟ੍ਰੋਕ: ਜੇਕਰ ਕਿਸੇ ਨੂੰ ਪਹਿਲਾਂ ਵੀ ਸਟ੍ਰੋਕ ਆਇਆ ਹੋਵੇ ਤਾਂ ਉਨ੍ਹਾਂ ਨੂੰ ਦੂਜਿਆਂ ਦੇ ਮੁਕਾਬਲੇ ਖ਼ਤਰਾ ਜ਼ਿਆਦਾ ਹੁੰਦਾ ਹੈ। ਪਹਿਲੇ ਸਟ੍ਰੋਕ ਤੋਂ ਬਾਅਦ ਆਪਣੇ ਦਿਮਾਗ ਦਾ ਧਿਆਨ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਡਾਇਬੀਟੀਜ਼: ਇਹ ਸਿਰਫ਼ ਸਰੀਰ ‘ਚ ਸ਼ੂਗਰ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ ਸਗੋਂ ਪੂਰੇ ਸਰੀਰ ਦੀਆਂ ਖ਼ੂਨ ਦੀਆਂ ਨਾੜੀਆਂ ‘ਚ ਨੁਕਸਾਨਦੇਹ ਬਦਲਾਅ ਲਿਆਉਂਦੀ ਹੈ। ਜੇਕਰ ਸਟ੍ਰੋਕ ਵੇਲੇ ਬਲੱਡ ਗਲੂਕੋਜ਼ ਦਾ ਪੱਧਰ ਹਾਈ ਹੋਵੇ ਤਾਂ ਦਿਮਾਗ ਨੂੰ ਜ਼ਿਆਦਾ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ।
ਕੋਲੇਸਟ੍ਰੋਲ ਦਾ ਅਸੰਤੁਲਨ: ਐੱਲਡੀਐੱਲ (LDL) ਕੋਲੇਸਟ੍ਰੋਲ ਦੀ ਜ਼ਿਆਦਾ ਮਾਤਰਾ ਖ਼ੂਨ ਦੀਆਂ ਨਾੜੀਆਂ ਨੂੰ ਸੁੰਘੜ ਦਿੰਦੀ ਹੈ, ਜੋ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਦਾ ਵੱਡਾ ਕਾਰਨ ਬਣਦੀ ਹੈ।
ਐਕਟਿਵ ਨਾ ਰਹਿਣਾ: ਸਰੀਰਕ ਤੌਰ ‘ਤੇ ਸਰਗਰਮ ਨਾ ਰਹਿਣ ਵਾਲੇ ਜਾਂ ਮੋਟਾਪੇ ਦੇ ਸ਼ਿਕਾਰ ਲੋਕਾਂ ਵਿੱਚ ਬ੍ਰੇਨ ਸਟ੍ਰੋਕ ਦਾ ਖ਼ਤਰਾ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ।
ਖ਼ਤਰੇ ਦੇ ਇਨ੍ਹਾਂ ਕਾਰਨਾਂ ਨੂੰ ਟਾਲਣਾ ਹੈ ਮੁਸ਼ਕਿਲ
ਉਮਰ
ਲਿੰਗ (Gender)
ਪਰਿਵਾਰਕ ਇਤਿਹਾਸ (Family History)
