ਨਵੀਂ ਦਿੱਲੀ, 21 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਦੁਨੀਆ ਦੇ ਵੱਡੇ ਸਿਆਸੀ ਅਤੇ ਕਾਰੋਬਾਰੀ ਆਗੂ ‘ਦਾਵੋਸ ਸੰਮੇਲਨ 2026’ (Davos Summit 2026) ਵਿੱਚ ਇਕੱਠੇ ਹੋ ਰਹੇ ਹਨ। ਇਨ੍ਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹਨ। ਟਰੰਪ ਬੁੱਧਵਾਰ ਨੂੰ ਇੱਕ ਉੱਚ-ਪੱਧਰੀ ਰਿਸੈਪਸ਼ਨ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਭਾਸ਼ਣ ਦੇਣਗੇ। ਜਿਨ੍ਹਾਂ ਲੋਕਾਂ ਨੂੰ ਇਸ ਖਾਸ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਭਾਰਤ ਦੇ ਸੱਤ ਪ੍ਰਭਾਵਸ਼ਾਲੀ ਕਾਰੋਬਾਰੀ ਆਗੂ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ 7 ਲੀਡਰਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਬਾਰੇ।
ਸੁਨੀਲ ਭਾਰਤੀ ਮਿੱਤਲ – ਚੇਅਰਮੈਨ, ਭਾਰਤੀ ਐਂਟਰਪ੍ਰਾਈਜ਼ਿਜ਼
ਸ਼੍ਰੀਨੀ ਪੱਲੀਆ – CEO, ਵਿਪਰੋ (Wipro)
ਸਲਿਲ ਐਸ. ਪਾਰੇਖ – CEO, ਇੰਫੋਸਿਸ (Infosys)
ਸੰਜੀਵ ਬਜਾਜ – ਚੇਅਰਮੈਨ ਅਤੇ MD, ਬਜਾਜ ਫਿਨਸਰਵ
ਅਨੀਸ਼ ਸ਼ਾਹ – ਗਰੁੱਪ ਚੀਫ਼ ਐਗਜ਼ੀਕਿਊਟਿਵ, ਮਹਿੰਦਰਾ ਗਰੁੱਪ
ਹਰਿ ਐਸ. ਭਾਰਤੀਆ – ਸੰਸਥਾਪਕ ਅਤੇ ਕੋ-ਚੇਅਰਮੈਨ, ਜੂਬੀਲੈਂਟ ਭਾਰਤੀਆ ਗਰੁੱਪ
ਕਿਸ ਕੋਲ ਕਿੰਨੀ ਤਾਕਤ? (ਕੰਪਨੀ ਦੀ ਮਾਰਕੀਟ ਵੈਲਯੂ)
| ਚੇਅਰਮੈਨ / CEO | ਕੰਪਨੀ | ਮਾਰਕੀਟ ਕੈਪੀਟਲ (ਕਰੋੜ ਰੁਪਏ ਵਿੱਚ) |
| ਨਟਰਾਜਨ ਚੰਦਰਸ਼ੇਖਰਨ | ਟਾਟਾ ਸੰਨਜ਼ | 328 ਲੱਖ |
| ਸੁਨੀਲ ਭਾਰਤੀ ਮਿੱਤਲ | ਏਅਰਟੈੱਲ | 11,37,998 |
| ਸਲਿਲ ਐਸ. ਪਾਰੇਖ | ਇੰਫੋਸਿਸ | 6,86,372 |
| ਅਨੀਸ਼ ਸ਼ਾਹ | ਮਹਿੰਦਰਾ ਗਰੁੱਪ | 6.70 ਲੱਖ |
| ਸੰਜੀਵ ਬਜਾਜ | ਬਜਾਜ ਫਿਨਸਰਵ | 3,13,850 |
| ਸ਼੍ਰੀਨੀ ਪੱਲੀਆ | ਵਿਪਰੋ | 2,50,951 |
| ਹਰੀ ਐਸ. ਭਾਰਤੀਆ | ਜੂਬੀਲੈਂਟ ਭਾਰਤੀਆ ਗਰੁੱਪ | 65,000 |
ਭਾਰਤੀ CEO ਦਾ ਜਾਣਾ ਮਹੱਤਵਪੂਰਨ ਕਿਉਂ?
ਭਾਰਤੀ ਕਾਰੋਬਾਰੀਆਂ ਦੀ ਦਾਵੋਸ ‘ਚ ਮੌਜੂਦਗੀ ਵਿਸ਼ਵ ਅਰਥਵਿਵਸਥਾ ‘ਚ ਭਾਰਤ ਦੀ ਵਧਦੀ ਭੂਮਿਕਾ ਦਾ ਪ੍ਰਤੀਕ ਹੈ। ਇਸ ਸਮੇਂ ਅਮਰੀਕਾ ਅਤੇ ਭਾਰਤ ਵਿਚਾਲੇ ਨਵੇਂ ਵਪਾਰਕ ਢਾਂਚੇ (Trade Framework) ‘ਤੇ ਗੱਲਬਾਤ ਚੱਲ ਰਹੀ ਹੈ। ਟਰੰਪ ਦੇ ਪ੍ਰੋਗਰਾਮ ਵਿੱਚ ਭਾਰਤੀ ਦਿੱਗਜਾਂ ਦੀ ਮੌਜੂਦਗੀ ‘ਤੇ ਨੀਤੀ ਘੜਨ ਵਾਲਿਆਂ ਅਤੇ ਨਿਵੇਸ਼ਕਾਂ ਦੋਵਾਂ ਦੀ ਨਜ਼ਰ ਹੈ। ਟਰੰਪ 6 ਸਾਲਾਂ ਬਾਅਦ ਦਾਵੋਸ ਜਾ ਰਹੇ ਹਨ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਵਾਸ਼ਿੰਗਟਨ ਨੇ ਵੈਨੇਜ਼ੁਏਲਾ ‘ਚ ਇੱਕ ਵੱਡਾ ਫੌਜੀ ਆਪ੍ਰੇਸ਼ਨ ਸ਼ੁਰੂ ਕੀਤਾ ਹੈ ਅਤੇ ਗ੍ਰੀਨਲੈਂਡ ਨੂੰ ਅਮਰੀਕੀ ਕੰਟਰੋਲ ‘ਚ ਲਿਆਉਣ ਦੀ ਕੋਸ਼ਿਸ਼ ਨੇ ਯੂਰਪ ਵਿੱਚ ਹਲਚਲ ਮਚਾਈ ਹੋਈ ਹੈ।
