ਨਵੀਂ ਦਿੱਲੀ, 16 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਜੇਕਰ ਤੁਸੀਂ 2026 ਵਿੱਚ ਘਰ ਬਣਾਉਣ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਬਜਟ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੀ ਹੈ। ਇੱਕ ਨਵੀਂ ਰਿਪੋਰਟ ਅਨੁਸਾਰ, 2026 ਦੀ ਪਹਿਲੀ ਤਿਮਾਹੀ ਵਿੱਚ ਸੀਮਿੰਟ ਦੀਆਂ ਕੀਮਤਾਂ ਮਹਿੰਗੀਆਂ (Cement Price Hike) ਹੋ ਸਕਦੀਆਂ ਹਨ, ਜਿਸ ਨਾਲ ਮਕਾਨ ਬਣਾਉਣ ਦੀ ਲਾਗਤ ਵਧਣ ਦਾ ਖ਼ਤਰਾ ਹੈ।
ਐਚਐਸਬੀਸੀ ਗਲੋਬਲ ਇਨਵੈਸਟਮੈਂਟ ਰਿਸਰਚ (HSBC Global Investment Research) ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2026 ਦੀ ਪਹਿਲੀ ਛਿਮਾਹੀ ਵਿੱਚ ਸੀਮਿੰਟ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਮਜ਼ਬੂਤ ਮੰਗ ਅਤੇ ਸੀਮਿੰਟ ਕੰਪਨੀਆਂ ਦੇ ਸਮਰੱਥਾ ਵਧਾਉਣ (Capacity Expansion) ਵਿੱਚ ਹੋ ਰਹੀ ਦੇਰੀ ਹੈ। ਰਿਪੋਰਟ ਮੁਤਾਬਕ, ਪਹਿਲੀ ਤਿਮਾਹੀ ਆਮ ਤੌਰ ‘ਤੇ ਉਸਾਰੀ ਦੇ ਲਿਹਾਜ਼ ਨਾਲ ਮਜ਼ਬੂਤ ਸੀਜ਼ਨ ਹੁੰਦਾ ਹੈ ਅਤੇ ਇਸੇ ਮੌਕੇ ਕੰਪਨੀਆਂ ਕੀਮਤਾਂ ਵਧਾ ਸਕਦੀਆਂ ਹਨ
ਤੁਰੰਤ ਨਹੀਂ ਮਿਲੇਗਾ ਫਾਇਦਾ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਮਿੰਟ ਉਦਯੋਗ ਕੋਲ ਆਉਣ ਵਾਲੇ ਸਮੇਂ ਵਿੱਚ ਵੱਡੀ ਸਮਰੱਥਾ ਜੁੜਨ ਵਾਲੀ ਹੈ, ਪਰ ਉਸ ਦਾ ਫਾਇਦਾ ਤੁਰੰਤ ਨਹੀਂ ਮਿਲੇਗਾ। ਵਿੱਤੀ ਸਾਲ 2026-27 ਵਿੱਚ ਲਗਪਗ 10 ਕਰੋੜ ਟਨ ਨਵੀਂ ਸੀਮਿੰਟ ਸਮਰੱਥਾ ਜੁੜਨ ਦੀ ਉਮੀਦ ਹੈ। ਹਾਲਾਂਕਿ ਇਹ ਸਮਰੱਥਾ ਮੰਗ ਨਾਲੋਂ ਜ਼ਿਆਦਾ ਹੋਵੇਗੀ, ਪਰ ਇਸ ਦਾ ਅਸਰ 2026 ਦੇ ਅਖੀਰ ਵਿੱਚ ਹੀ ਦਿਖਣ ਦੀ ਸੰਭਾਵਨਾ ਹੈ। ਯਾਨੀ ਉਦੋਂ ਤੱਕ ਕੀਮਤਾਂ ਉੱਚੀਆਂ ਬਣੀਆਂ ਰਹਿ ਸਕਦੀਆਂ ਹਨ।
ਵਧੇਗਾ ਖਰਚਾ
ਘਰ ਬਣਾਉਣ ਵਾਲਿਆਂ ਲਈ ਇਸ ਦਾ ਸਿੱਧਾ ਮਤਲਬ ਹੈ ਕਿ ਨੀਂਹ (Foundation), ਛੱਤ, ਕਾਲਮ ਅਤੇ ਪਲੱਸਤਰ ਵਰਗੇ ਅਹਿਮ ਕੰਮਾਂ ਦਾ ਖਰਚਾ ਵਧ ਸਕਦਾ ਹੈ। ਖ਼ਾਸ ਕਰਕੇ ਉਹ ਲੋਕ ਜੋ 2026 ਦੀ ਸ਼ੁਰੂਆਤ ਵਿੱਚ ਉਸਾਰੀ ਸ਼ੁਰੂ ਕਰਨ ਦੀ ਸੋਚ ਰਹੇ ਹਨ, ਉਨ੍ਹਾਂ ਨੂੰ ਹੁਣੇ ਤੋਂ ਬਜਟ ਦੀ ਦੁਬਾਰਾ ਪਲਾਨਿੰਗ ਕਰਨੀ ਪੈ ਸਕਦੀ ਹੈ।
ਮਾਹਿਰਾਂ ਨੇ ਕੀ ਦਿੱਤੀ ਸਲਾਹ?
ਮਾਹਿਰਾਂ ਦੀ ਸਲਾਹ ਹੈ ਕਿ ਜੇਕਰ ਸੰਭਵ ਹੋਵੇ ਤਾਂ:
ਸੀਮਿੰਟ ਦੀ ਅਗਾਊਂ ਖ਼ਰੀਦ (Advance purchase),
ਠੇਕੇਦਾਰ ਨਾਲ ਫਿਕਸ ਰੇਟ ਐਗਰੀਮੈਂਟ (Fixed rate agreement),
ਉਸਾਰੀ ਦਾ ਸਹੀ ਸਮਾਂ (Timeline) ਤੈਅ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਆਉਣ ਵਾਲੇ ਮਹੀਨਿਆਂ ਵਿੱਚ ਜੇਕਰ ਭਾਅ ਵਧਦੇ ਹਨ, ਤਾਂ ਤੁਹਾਡੀ ਥੋੜ੍ਹੀ ਜਿਹੀ ਤਿਆਰੀ ਲੱਖਾਂ ਰੁਪਏ ਬਚਾ ਸਕਦੀ ਹੈ।
