ਨਵੀਂ ਦਿੱਲੀ, 17 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ) : ਵਰੁਣ ਧਵਨ ਨੇ ਆਪਣੀ ਫ਼ਿਲਮ ਬਾਰਡਰ 2 ਦੇ ਕੋ-ਸਟਾਰ ਦਿਲਜੀਤ ਦੋਸਾਂਝ ਦੀ ਖੂਬ ਤਾਰੀਫ਼ ਕੀਤੀ। ਦੋਵੇਂ ਕਲਾਕਾਰ 2026 ਵਿੱਚ ਰਿਲੀਜ਼ ਹੋਣ ਵਾਲੀ ਬਹੁਤ ਉਡੀਕੀ ਦੇਸ਼ਭਗਤੀ ਫ਼ਿਲਮ ਬਾਰਡਰ 2 ਵਿੱਚ ਇਕੱਠੇ ਨਜ਼ਰ ਆਉਣਗੇ।

ਫ਼ਿਲਮ ਦੇ ਮੇਕਰਜ਼ ਨੇ ਹਾਲ ਹੀ ਵਿੱਚ ਇਸ ਦਾ ਸ਼ਾਨਦਾਰ ਟੀਜ਼ਰ ਲਾਂਚ ਕੀਤਾ, ਜਿਸ ਵਿੱਚ ਦੇਸ਼ਭਗਤੀ ਨਾਲ ਭਰਪੂਰ ਕਹਾਣੀ ਦੀ ਝਲਕ ਵੇਖਣ ਨੂੰ ਮਿਲੀ। ਟੀਜ਼ਰ ਲਾਂਚ ਇਵੈਂਟ ਵਿੱਚ ਵਰੁਣ ਧਵਨ ਮੌਜੂਦ ਸਨ, ਜਦਕਿ ਦਿਲਜੀਤ ਦੋਸਾਂਝ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਇਸ ਦੇ ਬਾਵਜੂਦ, ਵਰੁਣ ਨੇ ਮੰਚ ਤੋਂ ਦਿਲਜੀਤ ਦੀ ਮਿਹਨਤ ਦੀ ਖੁੱਲ੍ਹ ਕੇ ਸਿਰਾਹਣਾ ਕੀਤੀ।

ਵਰੁਣ ਨੇ ਕਿਹਾ,
“ਉਨ੍ਹਾਂ ਨੇ ਵੀ ਇਸ ਫ਼ਿਲਮ ਲਈ ਆਪਣਾ ਖੂਨ-ਪਸੀਨਾ ਬਹਾਇਆ ਹੈ। ਉਹ ਇਸ ਫ਼ਿਲਮ ਵਿੱਚ PVC ਦਾ ਕਿਰਦਾਰ ਨਿਭਾ ਰਹੇ ਹਨ। ਮੈਂ ਉਨ੍ਹਾਂ ਦੀ ਤਰਫ਼ੋਂ ਵੀ ਸਭ ਦਾ ਧੰਨਵਾਦ ਕਰਦਾ ਹਾਂ।”

ਇਸ ਦੌਰਾਨ ਦਰਸ਼ਕਾਂ ਨੇ ਤਾਲੀਆਂ ਵੱਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਬਾਰਡਰ 2 ਦੇ ਟੀਜ਼ਰ ਵਿੱਚ ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਦੇਸ਼ ਦੀ ਰੱਖਿਆ ਲਈ ਲੜਦੇ ਹੋਏ ਨਜ਼ਰ ਆਉਂਦੇ ਹਨ। ਵਰੁਣ, ਦਿਲਜੀਤ ਅਤੇ ਅਹਾਨ ਕ੍ਰਮਵਾਰ ਆਰਮੀ, ਨੇਵੀ ਅਤੇ ਏਅਰ ਫੋਰਸ ਅਫ਼ਸਰਾਂ ਦੀ ਭੂਮਿਕਾ ਨਿਭਾ ਰਹੇ ਹਨ।

ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।