ਕਾਨਪੁਰ, 17 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦੁਬਈ, ਯੂਏਈ ਤੇ ਭਾਰਤ ਸਮੇਤ 10 ਦੇਸ਼ਾਂ ਵਿਚ ਲਗਪਗ 1000 ਲੋਕਾਂ ਤੋਂ 970 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰਨ ਵਾਲਾ ਮਹਾਠੱਗ ਰਵਿੰਦਰਨਾਥ ਸੋਨੀ ਇਕ ਹੀ ਲਾਇਸੈਂਸ ’ਤੇ ਚਾਰ ਤੋਂ ਪੰਜ ਕੰਪਨੀਆਂ ਬਣਾ ਕੇ ਲੋਕਾਂ ਨੂੰ ਠੱਗਦਾ ਸੀ। ਉਸ ਖ਼ਿਲਾਫ਼ ਹੁਣ ਤਕ 10 ਮੁਕੱਦਮੇ ਦਰਜ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਦੋ ਮੁਕੱਦਮਿਆਂ ਵਿਚ ਉਸ ਦਾ ਭਾਈਵਾਲ ਦੁਬਈ ਦਾ ਅਦਾਕਾਰ ਸੂਰਜ ਜੁਮਾਨੀ ਵੀ ਸ਼ਾਮਲ ਹੈ। ਪਿਛਲੇ ਦੋ ਦਿਨਾਂ ‘ਚ ਰਵਿੰਦਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਈ ਲੋਕਾਂ ਨੇ ਠੱਗੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਅੰਦਾਜ਼ਾ ਹੈ ਕਿ ਪੀੜਤਾਂ ਦੀ ਗਿਣਤੀ 1500 ਤੋਂ ਵੱਧ ਹੋ ਸਕਦੀ ਹੈ। ਦੂਜੇ ਪਾਸੇ ਸੋਨੂੰ ਸੂਦ, ਸੂਰਜ ਜੁਮਾਨੀ ਅਤੇ ਰੈਸਲਰ ਖਲੀ ਨੂੰ ਮੰਗਲਵਾਰ ਨੂੰ ਤੀਜਾ ਨੋਟਿਸ ਭੇਜਿਆ ਗਿਆ ਹੈ।
ਲਖਨਊ ਦੇ ਕਾਰੋਬਾਰੀ ਅਬਰਾਰ ਸਿੱਦੀਕੀ ਨੇ 4.80 ਕਰੋੜ, ਪ੍ਰਦੀਪ ਕੁਮਾਰ ਸਿੰਘ ਨੇ 35 ਲੱਖ, ਵਿਸ਼ਾਲ ਸਿੰਘ ਨੇ 84.90 ਲੱਖ, ਹਰਿਆਣਾ ਦੇ ਪਲਵਲ ਵਾਸੀ ਵਾਸੂਦੇਵ ਸ਼ਰਮਾ ਨੇ 1.54 ਕਰੋੜ, ਰੇਵਾੜੀ ਦੇ ਸ਼ਿਵਨਗਰ ਵਾਸੀ ਦੀਪਕ ਨੇ 26.50 ਲੱਖ, ਹਿਮਾਚਲ ਦੇ ਕਾਂਗੜਾ ਦੇ ਜਵਾਲੀ ਵਾਸੀ ਰਾਜੀਵ ਸ਼ਾਸਤਰੀ ਨੇ 31.85 ਲੱਖ, ਗੋਰਖਪੁਰ ਦੇ ਗੁਲਰਿਹਾ ਸਹਿਬਾਜਗੰਜ ਸ਼ਿਵਪੁਰ ਵਾਸੀ ਧੀਰੇਂਦਰ ਪ੍ਰਤਾਪ ਸਿੰਘ ਨੇ 44.97 ਲੱਖ, ਗੁਜਰਾਤ ਦੇ ਰਾਜਕੋਟ ਵਾਸੀ ਸੰਗੀਤਾ ਸਾਵਨ ਕਾਮਦਾਰ ਨੇ ਲਗਪਗ 42 ਲੱਖ ਅਤੇ ਅਮੋਲ ਰਜਨੀ ਮਿਠਾਨੀ ਨੇ 50 ਲੱਖ ਦੀ ਠੱਗੀ ਕਰਨ ਦਾ ਦੋਸ਼ ਲਗਾ ਕੇ ਮੁਕੱਦਮਾ ਦਰਜ ਕਰਵਾਇਆ ਹੈ।
ਸੰਖੇਪ:-
