ਨਵੀਂ ਦਿੱਲੀ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦਿੱਲੀ-ਐਨਸੀਆਰ (Delhi-NCR) ਵਿੱਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਦਿੱਲੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ‘ਐਕਸ’ (X) ਅਕਾਊਂਟ ‘ਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ: “ਸਾਫ਼ ਹਵਾ ਅਤੇ ਸਾਫ਼ ਪਾਣੀ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਹੈ।”
ਉਨ੍ਹਾਂ ਨੇ ਲਿਖਿਆ ਕਿ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਹਵਾ ਜਾਨਲੇਵਾ ਹੋ ਚੁੱਕੀ ਹੈ ਤੇ ਹੱਲ ਦੇਣ ਦੀ ਬਜਾਏ ਸਰਕਾਰ ਜਨਤਾ ਤੋਂ ਟੈਕਸ ਵਸੂਲ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਲੋਕ ਆਪਣੇ ਪਰਿਵਾਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਏਅਰ ਪਿਊਰੀਫਾਇਰ ਲੈਣ ਜਾਂਦੇ ਹਨ ਅਤੇ ਉੱਥੇ ਪਤਾ ਚੱਲਦਾ ਹੈ ਕਿ ਸਰਕਾਰ ਇਹ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ।
ਕੇਜਰੀਵਾਲ ਨੇ ਅੱਗੇ ਲਿਖਿਆ, “ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਹਵਾ ਅਤੇ ਪਾਣੀ ਪਿਊਰੀਫਾਇਰ ‘ਤੇ ਲਗਾਇਆ ਗਿਆ ਜੀਐਸਟੀ ਤੁਰੰਤ ਹਟਾਇਆ ਜਾਵੇ। ਜੇਕਰ ਤੁਸੀਂ ਕੋਈ ਹੱਲ ਨਹੀਂ ਦੇ ਸਕਦੇ, ਤਾਂ ਘੱਟੋ-ਘੱਟ ਜਨਤਾ ਦੀਆਂ ਜੇਬਾਂ ‘ਤੇ ਬੋਝ ਪਾਉਣਾ ਬੰਦ ਕਰੋ।”
