ਯਮਨ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਯਮਨ ਦੇ ਤਾਈਜ਼ ਸੂਬੇ ਦੇ ਰਾਜਪਾਲ ਦੇ ਕਾਫ਼ਲੇ ’ਤੇ ਸੋਮਵਾਰ ਨੂੰ ਬੰਦੂਕਧਾਰੀਆਂ ਨੇ ਗੋਲ਼ੀਬਾਰੀ ਕੀਤੀ। ਅਧਿਕਾਰੀਆਂ ਦੇ ਅਨੁਸਾਰ ਇਸ ਹਮਲੇ ’ਚ ਪੰਜ ਸੁਰੱਖਿਆ ਅਧਿਕਾਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ।
ਸੂਬੇ ਦੇ ਬੁਲਾਰੇ ਮੁਹੰਮਦ ਅਬਦਲ-ਰਹਿਮਾਨ ਨੇ ਦੱਸਿਆ ਕਿ ਹਮਲਾ ਨਬੀਲ ਸ਼ਮਸਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ। ਇਹ ਹਮਲਾ ਤਾਈਜ਼ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਸੜਕ ’ਤੇ ਹੋਇਆ। ਗੋਲ਼ੀਬਾਰੀ ’ਚ ਦੋ ਹਮਲਾਵਰ ਵੀ ਮਾਰੇ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਵੀ ਗਰੁੱਪ ਨੇ ਨਹੀਂ ਲਈ ਹੈ। ਰਾਜਪਾਲ ਦੇ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਫੌ਼ਜੀ ਬਲ ਹਮਲੇ ਦੇ ਪਿੱਛੇ ਦੇ ਲੋਕਾਂ ਨੂੰ ਇਨਸਾਫ ਦੇ ਕਟਹਿਰੇ ’ਚ ਲਿਆਉਣ ਲਈ ਕੰਮ ਕਰ ਰਹੇ ਹਨ।
