ਲੁਧਿਆਣਾ, 20 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਦਾ ਵਿਸ਼ਾਲ ਨਗਰ ਕੀਰਤਨ ਅੱਜ ਲੁਧਿਆਣਾ ਪਹੁੰਚੇਗਾ ਅਤੇ 20-21 ਨਵੰਬਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘੇਗਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ, ਨੌਵੇਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਅਤੇ ਇਸ ਸਮਾਗਮ ਨੂੰ ਇਤਿਹਾਸਕ ਤੌਰ ‘ਤੇ ਯਾਦਗਾਰ ਬਣਾਉਣ ਦੀ ਅਪੀਲ ਕੀਤੀ ਹੈ

20 ਨਵੰਬਰ ਨੂੰ ਰੂਟ ਐਂਟਰੀ ਅਤੇ ਰਾਤ ਦਾ ਠਹਿਰਾਅ

ਨਗਰ ਕੀਰਤਨ ਪਿੰਡ ਅਗਵਾੜ ਲੋਪੋਂ ਖੁਰਦ ਜਗਰਾਉਂ ਤੋਂ ਲੁਧਿਆਣਾ ਵਿੱਚ ਪ੍ਰਵੇਸ਼ ਕਰਦਾ ਹੋਇਆ ਜਗਰਾਉਂ ਸ਼ਹਿਰ-ਮੁੱਲਾਂਪੁਰ-ਇਆਲੀ ਚੌਕ-ਵੇਵ ਮਾਲ-ਲੋਧੀ ਕਲੱਬ-ਸੀਨੀਅਰ ਸਿਟੀਜ਼ਨ ਹੋਮ-ਸਰਾਭਾ ਨਗਰ ਥਾਣਾ-ਗੁਰੂ ਨਾਨਕ ਪਬਲਿਕ ਸਕੂਲ-ਟੀ-ਪੁਆਇੰਟ ਮਲਹਾਰ ਰੋਡ-ਆਰਤੀ ਚੌਕ- ਭਾਈਵਾਲਾ ਚੌਂਕ-ਡੀ ਸੀ ਦਫਤਰ-ਭਾਰਤ ਨਗਰ ਚੌਂਕ-ਦੁਰਗਾ ਮਾਤਾ ਮੰਦਿਰ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰੇਗਾ।

ਨਗਰ ਕੀਰਤਨ ਸਵੇਰੇ 8:00 ਵਜੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਮੁੜ ਆਰੰਭ ਹੋਵੇਗਾ, ਜੇਐਮਡੀਮਾਲ-ਕਲੌਕ ਟਾਵਰ ਚੌਂਕ-ਚਾਂਦ ਸਿਨੇਮਾ ਪੁਲ-ਜਲੰਧਰ ਬਾਈਪਾਸ ਚੌਂਕ-ਕਾਰਾਬਾਰਾ ਚੌਂਕ-ਸ਼ਿਵਪੁਰੀ ਚੌਂਕ-ਬਸਤੀ ਜੋਧੇਵਾਲ ਚੌਂਕ-ਸਮਰਾਲਾ ਚੌਂਕ-ਓਸਵਾਲ ਚੌਂਕ-ਸ਼ੇਰਪੁਰ ਚੌਂਕ-ਗਿਆਸਪੁਰਾ ਚੌਂਕ-ਢੰਡਾਰੀ ਕਲਾਂ-ਜੁਗਿਆਣਾ ਚੌਂਕ-ਸਾਹਨੇਵਾਲ-ਦੋਰਾਹਾ-ਖੰਨਾ ਹੁੰਦਾ ਹੋਇਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਮਾਪਤ ਹੋਵੇਗਾ।

ਸਖ਼ਤ ਹੁਕਮ ਜਾਰੀ

ਪਵਿੱਤਰ ਨਗਰ ਕੀਰਤਨ ਦੌਰਾਨ ਸਦਭਾਵਨਾ, ਜਨਤਕ ਵਿਵਸਥਾ ਅਤੇ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਬਣਾਈ ਰੱਖਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਤੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਦੇ ਤਹਿਤ ਹੁਕਮ ਜਾਰੀ ਕੀਤੇ ਹਨ। ਜਿਸ ਦੇ ਅਧੀਨ ਨਗਰ ਕੀਰਤਨ ਦੇ ਪੂਰੇ ਰੂਟ ‘ਤੇ ਸਥਿਤ ਸਾਰੀਆਂ ਸ਼ਰਾਬ, ਮਾਸ, ਸਿਗਰਟ, ਬੀੜੀ, ਪਾਨ ਦੀਆਂ ਦੁਕਾਨਾਂ ਅਤੇ ਰੇਹੜੀ ਤੇ ਸਟਾਲ ਪੂਰੀ ਤਰ੍ਹਾਂ ਬੰਦ ਰਹਿਣਗੇ। ਕਿਸੇ ਵੀ ਕਾਰਵਾਈ, ਨਾਅਰੇ ਜਾਂ ਗਤੀਵਿਧੀ ‘ਤੇ ਸਖ਼ਤ ਪਾਬੰਦੀ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ ਜਾਂ ਸ਼ਾਂਤੀ ਭੰਗ ਕਰ ਸਕਦੀ ਹੈ। ਇਹ ਪਾਬੰਦੀਆਂ 19 ਨਵੰਬਰ 2025 ਬੁੱਧਵਾਰ ਸ਼ਾਮ 5:00 ਵਜੇ ਤੋਂ 21 ਨਵੰਬਰ, 2025 ਸ਼ੁੱਕਰਵਾਰ ਅੱਧੀ ਰਾਤ 12:00 ਵਜੇ ਤੱਕ ਲਾਗੂ ਰਹਿਣਗੀਆਂ।

ਸੰਖੇਪ:


ਪਵਿੱਤਰ ਨਗਰ ਕੀਰਤਨ ਦੌਰਾਨ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਨੇ ਰੂਟ ‘ਤੇ ਸਾਰੀਆਂ ਸ਼ਰਾਬ, ਮਾਸ ਅਤੇ ਤੰਬਾਕੂ ਦੀਆਂ ਦੁਕਾਨਾਂ 19 ਤੋਂ 21 ਨਵੰਬਰ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।