ਨਵੀਂ ਦਿੱਲੀ, 04 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਜਸਥਾਨ ‘ਚ ਇਕ ਤੋਂ ਬਾਅਦ ਇਕ ਭਿਆਨਕ ਸੜਕ ਹਾਦਸੇ ਹੋ ਰਹੇ ਹਨ। 29 ਮੌਤਾਂ ਤੋਂ ਬਾਅਦ ਹੁਣ ਰਾਜਸਥਾਨ ਸਰਕਾਰ ਐਕਸ਼ਨ ‘ਚ ਆ ਗਈ ਹੈ। ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਸੜਕ ਸੁਰੱਖਿਆ ਲਈ 15 ਦਿਨਾਂ ਦੀ ਰੋਡ ਸੇਫਟੀ ਡ੍ਰਾਈਵ ਸ਼ੁਰੂ ਕੀਤੀ ਹੈ ਜੋ ਅੱਜ ਤੋਂ ਸ਼ੁਰੂ ਹੋ ਗਈ ਹੈ।
ਸੜਕ ਹਾਦਸਿਆਂ ਨੂੰ ਘਟਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਪਹਿਲ ‘ਚ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਨ ‘ਤੇ ਧਿਆਨ ਦਿੱਤਾ ਜਾਵੇਗਾ। ਸੀਐਮ ਭਜਨਲਾਲ ਸ਼ਰਮਾ ਨੇ ਬੀਤੀ ਰਾਤ ਆਪਣੀ ਰਿਹਾਇਸ਼ ‘ਤੇ ਇਕ ਉੱਚ ਪੱਧਰੀ ਬੈਠਕ ਬੁਲਾਈ ਸੀ, ਜਿਸ ਵਿਚ ਅਧਿਕਾਰੀਆਂ ਨੂੰ ਸੜਕ ਹਾਦਸਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੇ ਆਦੇਸ਼ ਦਿੱਤੇ ਗਏ ਹਨ।
ਸੀਐਮ ਨੇ ਦਿੱਤੇ ਆਦੇਸ਼
ਬੈਠਕ ਦੀ ਜਾਣਕਾਰੀ ਦਿੰਦਿਆਂ ਸੀਐਮ ਭਜਨਲਾਲ ਸ਼ਰਮਾ ਨੇ ਕਿਹਾ, “ਟ੍ਰਾਂਸਪੋਰਟ, ਪੁਲਿਸ ਅਤੇ ਪੀਡਬਲਯੂਡੀ ਸਮੇਤ ਜੋ ਵੀ ਅਧਿਕਾਰੀ ਸੜਕ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਵਿਚ ਲਾਪਰਵਾਹੀ ਕਰੇਗਾ, ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।”
