ਬਠਿੰਡਾ, 04 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬਠਿੰਡਾ ਵਿੱਚ 11 ਕਰੋੜ ਦੀ ਲਾਟਰੀ ਦਾ ਜੇਤੂ ਆਖਿਰਕਾਰ ਮਿਲ ਗਿਆ ਹੈ। ਇਹ ਕਿਸਮਤ ਵਾਲਾ ਵਿਅਕਤੀ ਰਾਜਸਥਾਨ ਦੇ ਜੈਪੁਰ ਦੇ ਕਠਪੁਤਲੀ ਇਲਾਕੇ ਦਾ ਰਹਿਣ ਵਾਲਾ ਅਮਿਤ ਸੇਹਰਾ ਹੈ, ਜੋ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ। ਅਮਿਤ ਸੇਹਰਾ ਨੇ ਬਠਿੰਡਾ ਦੇ ਰਤਨ ਲਾਟਰੀ ਕਾਊਂਟਰ ਤੋਂ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਦੀ ਟਿਕਟ ਖਰੀਦੀ ਸੀ।
31 ਅਕਤੂਬਰ ਨੂੰ ਇਸ ਲਾਟਰੀ ਦਾ ਡ੍ਰਾਅ ਕੱਢਿਆ ਗਿਆ ਸੀ, ਜਿਸ ਵਿੱਚ 11 ਕਰੋੜ ਰੁਪਏ ਦਾ ਪਹਿਲਾ ਇਨਾਮ ਅਮਿਤ ਦੇ ਨਾਮ ਨਿਕਲਿਆ। ਟਿਕਟ ਨੰਬਰ ਦੇ ਆਧਾਰ ‘ਤੇ ਬਠਿੰਡਾ ਦੀ ਲਾਟਰੀ ਏਜੰਸੀ ਜੇਤੂ ਦੀ ਤਲਾਸ਼ ਕਰ ਰਹੀ ਸੀ ਅਤੇ ਹੁਣ ਉਹ ਖੋਜ ਪੂਰੀ ਹੋ ਗਈ ਹੈ।
ਏਜੰਸੀ ਵੱਲੋਂ ਜੇਤੂ ਮਿਲਣ ਦੀ ਖੁਸ਼ੀ ‘ਚ ਭੰਗੜੇ ਪਾਏ ਜਾ ਰਹੇ ਹਨ ਅਤੇ ਮਿੱਠਾਈਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਅਮਿਤ ਸੇਹਰਾ ਅੱਜ ਸ਼ਾਮ ਬਠਿੰਡਾ ਪਹੁੰਚੇਗਾ ਤਾਂ ਜੋ ਆਪਣੀ ਜਿੱਤ ਦੀ ਪੁਸ਼ਟੀ ਕਰ ਸਕੇ।
