ਨਵੀਂ ਦਿੱਲੀ, 23 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਅਤੇ ਬਿਹਾਰ ਪੁਲਿਸ ਨੇ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਅਤੇ ਰੋਹਿਣੀ ਵਿੱਚ ਇੱਕ ਮੁਕਾਬਲੇ ਵਿੱਚ ਬਿਹਾਰ ਦੇ ਚਾਰ ਮੋਸਟ ਵਾਂਟੇਡ ਗੈਂਗਸਟਰਾਂ ਨੂੰ ਮਾਰ ਦਿੱਤਾ।

ਦੱਸਿਆ ਗਿਆ ਹੈ ਕਿ ਬੁੱਧਵਾਰ ਰਾਤ ਨੂੰ ਲਗਪਗ 2.20 ਵਜੇ, ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਅਤੇ ਬਿਹਾਰ ਪੁਲਿਸ ਦਾ ਬਹਾਦੁਰ ਸ਼ਾਹ ਮਾਰਗ ‘ਤੇ ਚਾਰ ਅਪਰਾਧੀਆਂ ਨਾਲ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਚਾਰੇ ਅਪਰਾਧੀ ਮਾਰੇ ਗਏ। ਚਾਰੇ ਦੋਸ਼ੀਆਂ ਨੂੰ ਰੋਹਿਣੀ ਦੇ ਡਾ. ਬੀਐਸਏ ਹਸਪਤਾਲ ਲਿਜਾਇਆ ਗਿਆ। ਮੁਕਾਬਲੇ ਵਿੱਚ ਬਿਹਾਰ ਦੇ ਰੰਜਨ ਪਾਠਕ (25), ਬਿਮਲੇਸ਼ ਮਹਤੋ (25), ਮਨੀਸ਼ ਪਾਠਕ (33), ਅਤੇ ਅਮਨ ਠਾਕੁਰ (21) ਮਾਰੇ ਗਏ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।