ਦਿੱਲੀ, 17 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਜੇਕਰ ਤੁਸੀਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਕਿ ਸ਼ੈਂਪੂ, ਸਾਬਣ, ਟੁਥਪੇਸਟ ਜਾਂ ਬੱਚਿਆਂ ਦੇ ਸਾਜ਼ੋ-ਸਾਮਾਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਹਫ਼ਤਾ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। 22 ਸਤੰਬਰ ਤੋਂ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਵਾਲੀਆਂ ਹਨ ਤੇ ਇਸ ਤੋਂ ਪਹਿਲਾਂ ਵੱਡੀਆਂ FMCG ਕੰਪਨੀਆਂ ਰਿਟੇਲਰਾਂ ਨੂੰ ਵੱਡੀਆਂ ਛੂਟਾਂ (GST rate cut household essentials) ਦੇ ਰਹੀਆਂ ਹਨ। ਇਸ ਦਾ ਸਿੱਧਾ ਫਾਇਦਾ ਆਮ ਖਪਤਕਾਰਾਂ ਤਕ ਪਹੁੰਚ ਰਿਹਾ ਹੈ।

ਅਸਲ ਵਿਚ, ਕੰਪਨੀਆਂ ਦਾ ਮਕਸਦ ਹੈ ਕਿ 22 ਸਤੰਬਰ ਤੋਂ ਪਹਿਲਾਂ ਪੁਰਾਣਾ ਸਟਾਕ ਤੇਜ਼ੀ ਨਾਲ ਨਿਕਲ ਜਾਵੇ ਤੇ ਨਵਾਂ ਟੈਕਸ ਸਲੈਬ ਬਿਨਾਂ ਕਿਸੇ ਰੁਕਾਵਟ ਦੇ ਲਾਗੂ ਹੋ ਜਾਵੇ। ਇਸੇ ਲਈ ਕੰਪਨੀਆਂ 4% ਤੋਂ ਲੈ ਕੇ 20% ਤਕ ਦੀ ਛੂਟ ਦੇ ਰਹੀਆਂ ਹਨ, ਜੋ 21 ਸਤੰਬਰ ਤਕ ਕਿਉਂਕਿ, 22 ਸਤੰਬਰ ਤੋਂ ਨਵੇਂ ਟੈਕਸ ਸਲੈਬ ਵਾਲੇ ਉਤਪਾਦ ਬਾਜ਼ਾਰ ‘ਚ ਆ ਸਕਦੇ ਹਨ ਜਾਂ ਫਿਰ ਪੁਰਾਣੇ ਉਤਪਾਦ ਨੂੰ ਦੋ ਵੱਖਰੇ MRP ਨਾਲ ਵੇਚਣਾ ਪਵੇਗਾ।

ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਰਹੀਆਂ ਆਫਰ?

ਹਿੰਦੁਸਤਾਨ ਯੂਨੀਲੀਵਰ (HUL): ‘ਰਿਟੇਲਰ ਬੋਨਾਂਜ਼ਾ’ ਸਕੀਮ ਤਹਿਤ ਸਾਬਣ ‘ਤੇ 4% ਵਾਧੂ ਛੂਟ, ਸ਼ੈਂਪੂ ‘ਤੇ 10-20% ਤੇ ਵਾਲਾਂ ਦੇ ਤੇਲ ‘ਤੇ 7-11% ਤਕ ਦੀ ਛੂਟ। ਹੈਲਥ ਡ੍ਰਿੰਕ ਤੇ ਬੇਵਰੇਜਿਸ ‘ਤੇ ਵੀ 5-7% ਦੀ ਛੂਟ।

ਪ੍ਰੌਕਟਰ ਐਂਡ ਗੈਂਬਲ (P&G) ਇੰਡੀਆ: ‘ਨੈਵਰ ਬੀਫੋਰ ਜੀਐਸਟੀ’ ਸਕੀਮ ਤਹਿਤ ਹੈਡ ਐਂਡ ਸ਼ੋਲਡਰਜ਼, ਪੈਨਟੀਨ, ਓਰਲ-ਬੀ, ਜਿਲੇਟ ਤੇ ਓਲਡ ਸਪਾਈਸ ‘ਤੇ 10% ਵਾਧੂ ਛੂਟ। ਪੈਂਪਰਸ ਤੇ ਵਿਕਸ ਵਰਗੇ ਉਤਪਾਦਾਂ ‘ਤੇ ਵੀ 5% ਛੂਟ।

ਲੋਰੀਅਲ ਇੰਡੀਆ: ਸ਼ੈਂਪੂ ਤੇ ਫੇਸ ਪਾਊਡਰ ‘ਤੇ ਜੀਐਸਟੀ 18% ਤੋਂ ਘਟ ਕੇ 5% ਹੋ ਰਿਹਾ ਹੈ। ਨਵੀਂ MRP ਲਿਸਟ 22 ਸਤੰਬਰ ਤੋਂ ਲਾਗੂ ਹੋਵੇਗੀ।

ਹਿਮਾਲਿਆ ਵੈਲਨੈੱਸ: ਬੱਚਿਆਂ ਦੇ ਸਾਜ਼ੋ-ਸਾਮਾਨ-ਡਾਈਪਰ, ਪਾਊਡਰ, ਸ਼ੈਂਪੂ ਤੇ ਸਾਬਣ-ਹੁਣ 5% ਜੀਐਸਟੀ ਸਲੈਬ ‘ਚ ਆ ਜਾਣਗੇ।

ਡਾਬਰ ਇੰਡੀਆ: ਰੈੱਡ ਟੁਥਪੇਸਟ ਅਤੇ ਸਵਾਕ ‘ਤੇ 10% ਦਾ ਆਫਰ।

22 ਸਤੰਬਰ ਤੋਂ ਕੀ ਬਦਲੇਗਾ?

22 ਸਤੰਬਰ ਤੋਂ ਨਵੀਆਂ ਟੈਕਸ ਦਰਾਂ ਲਾਗੂ ਹੋਣਗੀਆਂ। ਜਿਸ ਤੋਂ ਬਾਅਦ ਬਾਜ਼ਾਰ ‘ਚ ਪੁਰਾਣੇ ਅਤੇ ਨਵੇਂ ਕੀਮਤਾਂ ਵਾਲੇ ਸਾਮਾਨ ਇਕੱਠੇ ਮੌਜੂਦ ਰਹਿਣਗੇ। ਇਸ ਸੰਦਰਭ ‘ਚ ਗਾਹਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਉਤਪਾਦ ਦਾ ਟੈਕਸ ਘਟ ਗਿਆ ਹੈ ਤਾਂ ਉਸਦਾ ਬਿੱਲ ਨਵੀਂ ਦਰ ‘ਤੇ ਹੀ ਬਣੇਗਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਘੱਟ ਕੀਮਤ ਦਾ ਫਾਇਦਾ ਮਿਲਣਾ ਚਾਹੀਦਾ ਹੈ।

ਗਾਹਕਾਂ ਨੂੰ ਸਲਾਹ

ਖਰੀਦਦਾਰੀ ਕਰਦਿਆਂ MRP ਤੇ ਬਿੱਲ ਦੋਹਾਂ ਦੀ ਜਾਂਚ ਕਰੋ। ਜੇ ਜੀਐਸਟੀ ਦਰ ਘਟ ਚੁੱਕੀ ਹੈ ਤੇ ਰਿਟੇਲਰ ਪੁਰਾਣੀ ਕੀਮਤ ਵਸੂਲ ਕਰ ਰਿਹਾ ਹੈ ਤਾਂ ਤੁਸੀਂ ਘੱਟ ਕੀਮਤ ‘ਤੇ ਜ਼ੋਰ ਦੇ ਸਕਦੇ ਹੋ। ਕੁੱਲ ਮਿਲਾ ਕੇ 22 ਸਤੰਬਰ ਤੋਂ ਪਹਿਲਾਂ ਦੇ ਦਿਨ ਖਰੀਦਾਰੀ ਲਈ ਗੋਲਡਨ ਪੀਰੀਅਡ ਸਾਬਤ ਹੋ ਸਕਦਾ ਹੈ।

ਸੰਖੇਪ:
22 ਸਤੰਬਰ ਤੋਂ ਪਹਿਲਾਂ ਵੱਡੀਆਂ FMCG ਕੰਪਨੀਆਂ ਸ਼ੈਂਪੂ, ਸਾਬਣ, ਟੁਥਪੇਸਟ ਤੇ ਹੋਰ ਘਰੇਲੂ ਸਾਮਾਨ ‘ਤੇ 20% ਤਕ ਦੀ ਛੂਟ ਦੇ ਰਹੀਆਂ ਹਨ, ਨਵੀਆਂ GST ਦਰਾਂ ਲਾਗੂ ਹੋਣ ਤੋਂ ਪਹਿਲਾਂ ਪੁਰਾਣਾ ਸਟਾਕ ਨਿਕਲਣ ਦੀ ਮੰਗ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।