ਨਵੀਂ ਦਿੱਲੀ, 15 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):-
ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ਉੱਤੇ ਕ੍ਰਿਕਟ ਮੈਦਾਨ ‘ਚ “ਸਰਜੀਕਲ ਸਟ੍ਰਾਈਕ” ਕਰ ਦਿੱਤੀ। ਇਹ ਉਚ-ਵੋਲਟੇਜ ਟਕਰਾਅ ਦੁਬਈ ਵਿੱਚ ਖੇਡੀ ਗਈ ਜਿੱਥੇ ਦੋ “ਯਾਦਵਾਂ” ਨੇ ਪਾਕਿਸਤਾਨ ਦੀ ਟੀਮ ਦਾ ਕਚੂਮਰ ਕੱਢ ਦਿੱਤਾ — ਇੱਕ ਨੇ ਗੇਂਦ ਨਾਲ ਜਾਦੂ ਵਿਖਾਇਆ, ਤਾਂ ਦੂਜੇ ਨੇ ਬੱਲੇ ਨਾਲ ਭਾਰੀ ਮਾਰ ਕੀਤੀ।
ਕਲਦੀਪ ਯਾਦਵ ਦੀ ਤਬਾਹਕੁਨ ਗੇਂਦਬਾਜ਼
ਚਾਈਨਾਮੈਨ ਗੇਂਦਬਾਜ਼ ਕਲਦੀਪ ਯਾਦਵ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਸਮਝਣ ਦਾ ਮੌਕਾ ਹੀ ਨਾ ਦਿੱਤਾ।
ਉਸ ਨੇ ਆਪਣੇ 4 ਓਵਰਾਂ ਵਿੱਚ ਸਿਰਫ਼ 18 ਰਨ ਦਿੱਤੇ ਅਤੇ 3 ਅਹਿਮ ਵਿਕਟਾਂ ਹਾਸਿਲ ਕੀਤੀਆਂ।
ਕਲਦੀਪ ਦੀਆਂ 24 ਗੇਂਦਾਂ ਵਿੱਚੋਂ 15 ਡਾਟ ਗਈਆਂ, ਜਿਸ ਕਾਰਨ ਮਿਡਲ ਓਵਰਾਂ ਵਿੱਚ ਪਾਕਿਸਤਾਨ ਲਈ ਰਨ ਬਣਾਉਣਾ ਮੁਸ਼ਕਲ ਹੋ ਗਿਆ।
ਉਸ ਦੀ ਗੁਗਲੀ ਨੇ ਪੂਰੇ ਪਾਕਿਸਤਾਨੀ ਕੈਂਪ ਨੂੰ ਹਿਲਾ ਕੇ ਰੱਖ ਦਿੱਤਾ।
ਸੂਰਿਆਕੁਮਾਰ ਯਾਦਵ ਨੇ ਮਾਰਿਆ ਜਿੱਤ ਦਾ ਛੱਕਾ
ਕਲਦੀਪ ਦੇ ਨਾਲ ਅਕਸ਼ਰ ਪਟੇਲ ਨੇ ਵੀ ਵਧੀਆ ਗੇਂਦਬਾਜ਼ੀ ਕਰਦਿਆਂ 18 ਰਨ ਦੇ ਕੇ 2 ਵਿਕਟਾਂ ਲਿਆ।
ਇਸ ਤਰ੍ਹਾਂ ਪਾਕਿਸਤਾਨ ਦੀ ਟੀਮ 9 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 127 ਰਨ ਹੀ ਬਣਾਕੇ ਰੁਕ ਗਈ।
ਜਵਾਬ ਵਿੱਚ ਭਾਰਤ ਨੇ ਸਿਰਫ਼ 15.5 ਓਵਰਾਂ ਵਿੱਚ ਹੀ ਇਹ ਟਾਰਗਟ ਹਾਸਿਲ ਕਰ ਲਿਆ।
35ਵੇਂ ਜਨਮਦਿਨ ਮਨਾ ਰਹੇ ਸੂਰਿਆਕੁਮਾਰ ਯਾਦਵ ਨੇ 37 ਗੇਂਦਾਂ ‘ਤੇ 47 ਨਾਟ ਆਊਟ ਰਨ ਬਣਾਏ, ਜਿਸ ਵਿੱਚ 5 ਚੌਕੇ ਅਤੇ 1 ਜਿੱਤਦਾ ਛੱਕਾ ਵੀ ਸ਼ਾਮਿਲ ਸੀ।
ਉਸਦੀ ਸ਼ਾਂਤ ਪਰ ਐਗਰੈਸੀਵ ਪਾਰੀ ਨੇ ਪਾਕਿਸਤਾਨੀ ਗੇਂਦਬਾਜ਼ੀ ਦੀ ਧੱਜੀਆਂ ਉਡਾ ਦਿੱਤੀਆਂ।
ਭਾਰਤ ਦਾ ਅਗਲਾ ਮੈਚ ਕਦੋਂ ਹੈ?
ਭਾਰਤ ਦੋ ਮੈਚ ਜਿੱਤ ਕੇ ਗਰੁੱਪ ‘ਚ ਅੱਗੇ ਨਿਕਲ ਚੁੱਕਾ ਹੈ।
ਹੁਣ ਟੀਮ ਭਾਰਤ 19 ਸਤੰਬਰ ਨੂੰ ਆਪਣਾ ਆਖਰੀ ਗਰੁੱਪ ਮੈਚ ਓਮਾਨ ਦੇ ਖਿਲਾਫ਼ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ‘ਚ ਖੇਡੇਗੀ।
ਇਹ ਮੈਚ ਰਾਤ 8 ਵਜੇ (ਭਾਰਤੀ ਸਮਾਂ ਅਨੁਸਾਰ) ਸ਼ੁਰੂ ਹੋਵੇਗਾ।
ਇਸ ਤੋਂ ਬਾਅਦ ਸੁਪਰ ਫੋਰ ਰਾਊਂਡ ਦੀ ਸ਼ੁਰੂਆਤ 20 ਸਤੰਬਰ ਤੋਂ ਹੋਵੇਗੀ।