ਨਵੀਂ ਦਿੱਲੀ, 27 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਇੰਡੀਗੋ ਇਸ ਸਮੇਂ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ। ਨਫੇ ਦੇ ਮਾਮਲੇ ਵਿਚ ਵੀ ਇਹ ਨੰਬਰ ਇਕ ‘ਤੇ ਹੈ। ਇਹ ਭਾਰਤ ਅਤੇ ਕਈ ਦੇਸ਼ਾਂ ਲਈ ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਸਦੀ ਸ਼ੁਰੂਆਤ 2006 ‘ਚ ਹੋਈ ਸੀ, ਜਿਸਨੂੰ ਰਾਹੁਲ ਭਾਟੀਆ ਤੇ ਰਾਕੇਸ਼ ਗੰਗਵਾਲ ਨੇ ਸਥਾਪਿਤ ਕੀਤਾ ਸੀ। ਦੋਵੇਂ ਹੀ ਇੰਡੀਗੋ ਦੇ ਕੋ-ਫਾਊਂਡਰ ਹਨ। ਪਰ ਰਾਕੇਸ਼ ਗੰਗਵਾਲ ਹੁਣ ਇਸ ਕੰਪਨੀ ‘ਚੋਂ ਆਪਣੀ ਹਿੱਸੇਦਾਰੀ ਵੇਚ ਕੇ ਮੋਟਾ ਪੈਸਾ ਕਮਾ ਰਹੇ ਹਨ।

ਖਬਰਾਂ ਅਨੁਸਾਰ, ਇੰਡੀਗੋ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਤੇ ਚਿੰਕਰਪੂ ਫੈਮਿਲੀ ਟਰੱਸਟ ਨੇ ਇੰਡੀਗੋ ਦਾ ਸੰਚਾਲਨ ਕਰਨ ਵਾਲੀ ਵਾਲੀ ਇੰਟਰਗਲੋਬ ਏਵੀਏਸ਼ਨ ਲਿਮਟਿਡ ‘ਚ 3.1 ਪ੍ਰਤੀਸ਼ਤ ਹਿੱਸੇਦਾਰੀ ਲਗਪਗ 7,027 ਕਰੋੜ ਰੁਪਏ ਦੇ ਬਲੌਕ ਡੀਲ ਰਾਹੀਂ ਵੇਚਣ ਦੀ ਯੋਜਨਾ ਬਣਾਈ ਹੈ। ਹੁਣ ਸਵਾਲ ਇਹ ਹੈ ਕਿ ਉਹ ਆਪਣੇ ਸ਼ੇਅਰ ਕਿਉਂ ਵੇਚ ਰਹੇ ਹਨ। ਆਓ ਜਾਣਦੇ ਹਾਂ।

2022 ‘ਚ ਹੀ ਕੀਤਾ ਸੀ ਇਹ ਐਲਾਨ

ਰਾਕੇਸ਼ ਗੰਗਵਾਲ ਨੇ 2022 ‘ਚ ਹੀ ਇੰਡਿਗੋ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਹੌਲੀ-ਹੌਲੀ ਕੰਪਨੀ ‘ਚੋਂ ਆਪਣੀ ਹਿੱਸੇਦਾਰੀ ਵੇਚਣਗੇ। ਇਹੀ ਕਾਰਨ ਹੈ ਕਿ ਹੁਣ ਉਹ ਫਿਰ ਤੋਂ ਆਪਣੀ ਹਿੱਸੇਦਾਰੀ ਵੇਚ ਰਹੇ ਹਨ। ਅੱਜ ਇੰਟਰਗਲੋਬ ਏਵੀਏਸ਼ਨ ਲਿਮਟਿਡ ਦੇ ਸ਼ੇਅਰ ਦੀ ਕੀਮਤ 6,031 ਰੁਪਏ (Indigo Share Price) ਹੈ। 2015 ‘ਚ ਆਈਪੀਓ ਰਾਹੀਂ ਉਨ੍ਹਾਂ ਨੇ ਆਪਣੀ ਹਿੱਸੇਦਾਰੀ ਵੇਚਣੀ ਸ਼ੁਰੂ ਕੀਤੀ ਸੀ। ਆਈਪੀਓ ਰਾਹੀਂ ਸ਼ੁਰੂ ਵਿਚ ਉਨ੍ਹਾਂ ਨੇ ਜਦੋਂ ਆਪਣੀ ਹਿੱਸੇਦਾਰੀ ਵੇਚੀ ਸੀ, ਤਾਂ ਉਨ੍ਹਾਂ ਨੂੰ ਇਕ ਸ਼ੇਅਰ ਲਈ 765 ਰੁਪਏ ਮਿਲੇ ਸਨ।

ਰਾਕੇਸ਼ ਗੰਗਵਾਲ ਤੇ ਪਰਿਵਾਰ ਨੇ ਕਦੋਂ-ਕਦੋਂ ਵੇਚੀ ਹਿੱਸੇਦਾਰੀ

2015 ‘ਚ ਕੰਪਨੀ ਦਾ ਆਈਪੀਓ ਆਇਆ ਸੀ। ਰਾਕੇਸ਼ ਗੰਗਵਾਲ ਨੇ ਤਦ 765 ਦੇ ਆਈਪੀਓ ਤਹਿਤ ਆਪਣੀ ਹਿੱਸੇਦਾਰੀ ਵੇਚੀ।

7-8 ਸਤੰਬਰ, 2022: ਰਾਕੇਸ਼ ਅਤੇ ਸ਼ੋਭਾ ਗੰਗਵਾਲ ਨੇ 2.74 ਪ੍ਰਤੀਸ਼ਤ ਸ਼ੇਅਰ ਬਲੌਕ ਡੀਲ ਤਹਿਤ ₹2,005 ਕਰੋੜ ‘ਚ ਹਿੱਸੇਦਾਰੀ ਵੇਚੀ।

16 ਫਰਵਰੀ, 2023: ਸ਼ੋਭਾ ਗੰਗਵਾਲ ਨੇ 4 ਪ੍ਰਤੀਸ਼ਤ ਹਿੱਸੇਦਾਰੀ ਟਰਮ ਸ਼ੀਟ ਰਾਹੀਂ ਬਲੌਕ ਡੀਲ ਦੇ ਤਹਿਤ ਵੇਚੀ।

16 ਅਗਸਤ, 2023: ਗੰਗਵਾਲ ਪਰਿਵਾਰ ਨੇ ਇੰਡੀਗੋ ਤੋਂ 4 ਤੋਂ 5 ਪ੍ਰਤੀਸ਼ਤ ਹਿੱਸੇਦਾਰੀ ₹2,400 ਦੇ ਫਲੋਰ ਪ੍ਰਾਈਸ ਦੇ ਨਾਲ ਬਲੌਕ ਡੀਲ ਤਹਿਤ ਵੇਚੀ।

11 ਮਾਰਚ, 2024: ਰਾਕੇਸ਼ ਗੰਗਵਾਲ ਨੇ 5.8% (22.5 ਮਿਲੀਅਨ ਸ਼ੇਅਰ) ਹਿੱਸੇਦਾਰੀ ਵੇਚੀ।

29 ਅਗਸਤ, 2024: ਚਿੰਕਰਪੂ ਪਰਿਵਾਰ ਟਰਸਟ (ਗੰਗਵਾਲ ਪਰਿਵਾਰ ਟਰਸਟ) ਨੇ 5.2–6% ਵੇਚੀ।

27 ਮਈ, 2025: ਰਾਕੇਸ਼ ਗੰਗਵਾਲ ਅਤੇ ਚਿੰਕਰਪੂ ਪਰਿਵਾਰ ਟਰੱਸਟ ~5.7% 5,230.5 ~$1.36 ਬਿਲੀਅਨ ਮੁੱਲ ਦਾ ਵੱਡਾ ਬਲੌਕ ਵੇਚਣਗੇ; ਪਿਛਲੇ ਬੰਦ ਭਾਅ ਤੋਂ ~3–4.5% ਛੂਟ ‘ਤੇ ਹਿੱਸੇਦਾਰੀ ਵੇਚੀ।

26 ਅਗਸਤ, 2025 (ਪਲਾਨਡ): ਗੰਗਵਾਲ ਪਰਿਵਾਰ 3.1% ਤੱਕ 5,808 (ਫਲੋਰ ਪ੍ਰਾਈਸ) ਨਵੇਂ ਬਲੌਕ ਦੇ ਤਹਿਤ ਸ਼ੇਅਰ ਵੇਚਣ ਦੀ ਯੋਜਨਾ ਬਣਾਈ ਹੈ।

ਕੌਣ ਹਨ ਰਾਕੇਸ਼ ਗੰਗਵਾਲ

ਇੰਡੀਗੋ ਏਅਰਲਾਈਨਜ਼ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਦੇ ਸਹਿ-ਸੰਸਥਾਪਕ ਅਤੇ ਸਾਊਥਵੈਸਟ ਏਅਰਲਾਈਨਜ਼ ਦੇ ਨਿਰਦੇਸ਼ਕ ਮੰਡਲ ਦੇ ਪ੍ਰਧਾਨ ਰਾਕੇਸ਼ ਗੰਗਵਾਲ 6.6 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਫੋਰਬਸ ਸੂਚੀ ਵਿਚ 29ਵੇਂ ਸਥਾਨ ‘ਤੇ ਹਨ।

ਕੌਣ ਹਨ ਰਾਕੇਸ਼ ਗੰਗਵਾਲ

ਇੰਡੀਗੋ ਏਅਰਲਾਈਨਜ਼ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਦੇ ਸਹਿ-ਸੰਸਥਾਪਕ ਅਤੇ ਸਾਊਥਵੈਸਟ ਏਅਰਲਾਈਨਜ਼ ਦੇ ਨਿਰਦੇਸ਼ਕ ਮੰਡਲ ਦੇ ਪ੍ਰਧਾਨ ਰਾਕੇਸ਼ ਗੰਗਵਾਲ 6.6 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਫੋਰਬਸ ਸੂਚੀ ਵਿਚ 29ਵੇਂ ਸਥਾਨ ‘ਤੇ ਹਨ।

1953 ‘ਚ ਕੋਲਕਾਤਾ ‘ਚ ਜਨਮੇ ਰਾਕੇਸ਼ ਗੰਗਵਾਲ ਨੇ 1975 ਵਿਚ ਭਾਰਤੀ ਤਕਨੀਕੀ ਸੰਸਥਾਨ ਕਾਨਪੁਰ (IIT Kanpur) ਤੋਂ ਇੰਜੀਨੀਅਰਿੰਗ ‘ਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੈਨਸਿਲਵਾਨੀਆ ਯੂਨੀਵਰਸਿਟੀ ਦੇ ਵ੍ਹਾਰਟਨ ਸਕੂਲ ਤੋਂ ਐਮਬੀਏ ਕੀਤਾ।

ਗੰਗਵਾਲ ਨੇ 1984 ‘ਚ ਯੂਨਾਈਟਡ ਏਅਰਲਾਈਨਜ਼ ਨਾਲ ਆਪਣਾ ਏਅਰਲਾਈਨ ਕਰੀਅਰ ਸ਼ੁਰੂ ਕੀਤਾ ਅਤੇ ਯੂਐਸ ਏਅਰਵੇਜ਼ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਧਾਨ ਦੇ ਤੌਰ ‘ਤੇ ਕੰਮ ਕੀਤਾ। ਉਨ੍ਹਾਂ ਨੇ 2006 ‘ਚ ਆਪਣੇ ਮਿੱਤਰ ਰਾਹੁਲ ਭਾਟੀਆ ਦੇ ਨਾਲ ਮਿਲ ਕੇ ਇਕ ਵਿਦੇਸ਼ੀ ਏਅਰਲਾਈਨ ਦੇ ਨਾਲ ਇੰਡਿਗੋ ਦੀ ਸਥਾਪਨਾ ਕੀਤੀ ਸੀ।

ਗੰਗਵਾਲ ਨੇ ਸਾਊਥਵੈਸਟ ਏਅਰਲਾਈਨਜ਼ ਟਚ ਹਿੱਸੇਦਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਨਵੰਬਰ 2024 ਵਿਚ ਇਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਸੰਖੇਪ:
ਰਾਕੇਸ਼ ਗੰਗਵਾਲ, ਇੰਡਿਗੋ ਏਅਰਲਾਈਨਜ਼ ਦੇ ਕੋ-ਫਾਊਂਡਰ, ਆਪਣੀ ਹਿੱਸੇਦਾਰੀ ਬਲੌਕ ਡੀਲ ਰਾਹੀਂ ਵੇਚ ਰਹੇ ਹਨ, ਜਿਨ੍ਹਾਂ ਨੇ 2006 ਵਿੱਚ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਦੀ ਸਥਾਪਨਾ ਕੀਤੀ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।