ਨਵੀਂ ਦਿੱਲੀ, 26 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ GST ਸੁਧਾਰਾਂ (GST Reform) ਬਾਰੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਦਿੱਲੀ ਦੇ ਲੋਕਾਂ ਨੂੰ ਦੋਹਰਾ ਤੋਹਫ਼ਾ ਦੇਣ ਜਾ ਰਹੇ ਹਨ। ਹੁਣ GST ਵਿੱਚ ਸਿਰਫ਼ ਦੋ ਸਲੈਬ ਹੋਣ ਦੀ ਉਮੀਦ ਹੈ ਯਾਨੀ 5% ਅਤੇ 18%। ਕਿਉਂਕਿ ਮੰਤਰੀ ਸਮੂਹ ਦੀ ਮੀਟਿੰਗ ਵਿੱਚ 12% ਤੇ 28% GST ਸਲੈਬ (New GST 2.0 Rates) ਨੂੰ ਖਤਮ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਬ੍ਰੋਕਰੇਜ ਫਰਮ ਐਂਬਿਟ ਕੈਪੀਟਲ (Ambit Capital Report GST 2.0) ਨੇ ਇਸ ਸੰਬੰਧੀ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਰਾਹੀਂ, ਫਰਮ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਲੋਕਾਂ ਦੀਆਂ ਜ਼ਰੂਰਤਾਂ ਨਾਲ ਸਬੰਧਤ ਸਾਮਾਨ ਕਿੰਨਾ ਸਸਤਾ ਹੋਵੇਗਾ।
ਜੀਐਸਟੀ ਸੁਧਾਰ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਫਰਿੱਜ, ਟੀਵੀ, ਏਸੀ, ਜੁੱਤੇ ਅਤੇ ਕੱਪੜੇ ਸਮੇਤ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਕਿਸ ਸਲੈਬ ਵਿੱਚ ਰੱਖੀਆਂ ਜਾਣਗੀਆਂ। ਬ੍ਰੋਕਰੇਜ ਫਰਮ ਨੇ ਇਸ ਸੰਬੰਧੀ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਜੀਐਸਟੀ ਕੌਂਸਲ (GST Council) ਦੀ ਮੀਟਿੰਗ ਅਗਲੇ ਮਹੀਨੇ 3 ਅਤੇ 4 ਸਤੰਬਰ 2025 ਨੂੰ ਨਵੀਂ ਦਿੱਲੀ ਵਿੱਚ ਹੋਣ ਜਾ ਰਹੀ ਹੈ। ਇਸ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ। ਜੀਐਸਟੀ ਕੌਂਸਲ ਇਹ ਫੈਸਲਾ ਕਰੇਗੀ ਕਿ ਕਿਹੜੀਆਂ ਚੀਜ਼ਾਂ ਨੂੰ ਕਿਸ ਸਲੈਬ ਵਿੱਚ ਰੱਖਿਆ ਜਾਵੇਗਾ।
ਕੀ ਸਸਤਾ ਹੋਵੇਗਾ?
ਜੇਕਰ ਜੀਐਸਟੀ ਕੌਂਸਲ ਮੰਤਰੀ ਸਮੂਹ (GoM) ਦੁਆਰਾ ਮੀਟਿੰਗ ਵਿੱਚ 12% ਅਤੇ 28% ਦੇ ਸਲੈਬ ਨੂੰ ਖਤਮ ਕਰਨ ਲਈ ਦਿੱਤੀ ਗਈ ਪ੍ਰਵਾਨਗੀ ਨੂੰ ਮਨਜ਼ੂਰੀ ਦੇ ਦਿੰਦੀ ਹੈ, ਤਾਂ ਜ਼ਿਆਦਾਤਰ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਇਨ੍ਹਾਂ ਵਿੱਚ ਕੁਝ ਵੱਡੀਆਂ ਚੀਜ਼ਾਂ ਸ਼ਾਮਲ ਹਨ ਜੋ ਸਸਤੀਆਂ ਹੋ ਜਾਣਗੀਆਂ। ਜਿਵੇਂ ਕਿ ਇਸ ਸਮੇਂ ਪੈਕ ਕੀਤੇ ਡੇਅਰੀ ਉਤਪਾਦਾਂ ‘ਤੇ 12 ਪ੍ਰਤੀਸ਼ਤ ਜੀਐਸਟੀ ਲਗਾਇਆ ਜਾਂਦਾ ਹੈ। ਪਰ ਜੇਕਰ ਕੋਈ ਸੁਧਾਰ ਹੁੰਦਾ ਹੈ, ਤਾਂ ਇਹ 5 ਪ੍ਰਤੀਸ਼ਤ ਸਲੈਬ ਵਿੱਚ ਆਵੇਗਾ।
Fruit Juices (packaged) ਵੀ 5 ਪ੍ਰਤੀਸ਼ਤ ਸਲੈਬ ਵਿੱਚ ਆ ਸਕਦੇ ਹਨ। ਇਸ ਵੇਲੇ ਇਸ ‘ਤੇ 12 ਪ੍ਰਤੀਸ਼ਤ ਜੀਐਸਟੀ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਪੈਕ ਕੀਤੇ ਮੀਟ/ਮਸਾਲੇ (ਚਟਣੀ) ਵੀ 5 ਪ੍ਰਤੀਸ਼ਤ ਸਲੈਬ ਵਿੱਚ ਆਉਣਗੇ।
ਜੀ.ਐਸ.ਟੀ. ਦਰ (GST Rate) ਮੌਜੂਦਾ | ਪ੍ਰਸਤਾਵਿਤ | |
---|---|---|
ਪੈਕ ਕੀਤੇ ਡੇਅਰੀ ਉਤਪਾਦ | 12% | 5% |
ਫਲਾਂ ਦੇ ਜੂਸ | 12% | 5% |
ਪੈਕ ਕੀਤੇ ਮੀਟ/ਮਸਾਲੇ (ਚਟਣੀਆਂ) | 12% | 5% |
ਪ੍ਰੋਸੈਸਡ ਕੌਫੀ | 12% | 5% |
ਹੈਂਡਬੈਗ | 12% | 5% |
ਟੈਕਸਟਾਈਲ ਉਤਪਾਦ | 12% | 5% |
ਫੁੱਟਵੀਅਰ | 12% | 5% |
ਟ੍ਰੈਕਟਰ (<1800 ਸੀਸੀ) | 12% | 5% |
ਨੁਸਖ਼ੇ ਵਾਲੀਆਂ ਦਵਾਈਆਂ | 12% | 5% |
ਘਿਓ ਅਤੇ ਮੱਖਣ | 12% | 5% |
ਡ੍ਰਾਈ ਫਰੂਟਸ | 12% | 5% |
ਟੈਕਸਟਾਈਲ ਉਤਪਾਦ | 12% | 5% |
ਏਸੀ | 28% | 18% |
ਟੀ.ਵੀ. | 28% | 18% |
ਸੀਮਿੰਟ | 28% | 18% |
ਸੀਮੈਂਟ ਵੀ ਸਸਤਾ ਹੋਵੇਗਾ
ਸੀਮੈਂਟ ‘ਤੇ ਇਸ ਵੇਲੇ 28% GST ਲੱਗਦਾ ਹੈ। ਬਹੁਤ ਸਮੇਂ ਤੋਂ ਇਸਨੂੰ 18% ਦੇ ਦਾਇਰੇ ਵਿੱਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ। ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, GST ਕੌਂਸਲ ਇਸਨੂੰ 18% ਸਲੈਬ ਵਿੱਚ ਰੱਖ ਸਕਦੀ ਹੈ।
ਸਿਹਤ ਬੀਮਾ ਵੀ ਸਸਤਾ ਹੋ ਜਾਵੇਗਾ
ਕਈ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਸਿਹਤ ਬੀਮਾ ਵੀ ਸਸਤਾ ਹੋ ਜਾਵੇਗਾ। ਇਸਨੂੰ GST ਤੋਂ ਬਾਹਰ ਰੱਖਿਆ ਜਾ ਸਕਦਾ ਹੈ। GST ਕੌਂਸਲ ਦੀ ਮੀਟਿੰਗ ਵਿੱਚ ਇਸ ‘ਤੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਇਹ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ
ਕਈ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਲਗਜ਼ਰੀ ਕਾਰਾਂ ‘ਤੇ ਟੈਕਸ ਵਧ ਸਕਦਾ ਹੈ। ਐਂਬਿਟ ਕੈਪੀਟਲ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਲਗਜ਼ਰੀ ਕਾਰਾਂ ‘ਤੇ GST ਦਰਾਂ ਵਧਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ, ਪਾਨ ਮਸਾਲੇ ‘ਤੇ ਵੀ GST ਵਧਾਇਆ ਜਾ ਸਕਦਾ ਹੈ। ਤੰਬਾਕੂ ਨਾਲ ਸਬੰਧਤ ਵਸਤੂਆਂ ‘ਤੇ ਵੀ GST ਵਧਾਇਆ ਜਾ ਸਕਦਾ ਹੈ। ਹਾਲਾਂਕਿ, ਅੰਤਿਮ ਫੈਸਲਾ GST ਕੌਂਸਲ ਨੇ ਲੈਣਾ ਹੈ।
ਐਂਬਿਟ ਕੈਪੀਟਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਤੰਬਾਕੂ ਉਤਪਾਦਾਂ, ਏਅਰੇਟਿਡ ਡਰਿੰਕਸ, ਦੋਪਹੀਆ ਵਾਹਨਾਂ ਅਤੇ ਲਗਜ਼ਰੀ PV ਸਮੇਤ ਪਾਪ ਅਤੇ ਲਗਜ਼ਰੀ ਵਸਤੂਆਂ ‘ਤੇ ਸੈੱਸ ਲਗਾਇਆ ਜਾਂਦਾ ਹੈ। ਅਜਿਹੇ ਕਈ ਉਤਪਾਦਾਂ ‘ਤੇ ਜੀਐਸਟੀ ਦਰ ਨੂੰ ਮੌਜੂਦਾ 28% ਤੋਂ ਵਧਾ ਕੇ 40% ਕਰਨ ਦਾ ਪ੍ਰਸਤਾਵ ਹੈ।
ਸਰਕਾਰ ਨੂੰ ਹੋ ਸਕਦੈ ਨੁਕਸਾਨ
ਪ੍ਰਸਤਾਵਿਤ ਜੀਐਸਟੀ ਸੁਧਾਰ ਕਾਰਨ ਕੇਂਦਰ ਤੇ ਰਾਜ ਸਰਕਾਰਾਂ ਨੂੰ 0.7-1.8 ਟ੍ਰਿਲੀਅਨ ਮਾਲੀਏ ਦਾ ਨੁਕਸਾਨ ਹੋਣ ਦੀ ਉਮੀਦ ਹੈ।
ਦੂਜੇ ਪਾਸੇ, ਪੀਐਲ ਕੈਪੀਟਲ ਦੀ ਰਿਪੋਰਟ ਦੇ ਅਨੁਸਾਰ, ਇਲੈਕਟ੍ਰਾਨਿਕ ਵਸਤੂਆਂ ‘ਤੇ ਜੀਐਸਟੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ, ਵੱਖ-ਵੱਖ ਫਰਮਾਂ ਨੇ ਆਪਣੇ ਅਨੁਸਾਰ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਹਨ। ਪਰ ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਬਾਅਦ, ਇਹ ਸਪੱਸ਼ਟ ਹੋ ਜਾਵੇਗਾ ਕਿ ਕੀ ਸਸਤਾ ਹੋਵੇਗਾ ਅਤੇ ਕੀ ਮਹਿੰਗਾ।