21 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪਰਮਜੀਤ ਕੌਰ ਖਾਲੜਾ ਤਰਨਤਾਰਨ ਤੋਂ ਜ਼ਿਮਨੀ ਚੋਣ ਲੜ ਸਕਦੇ ਹਨ । ਪਰਮਜੀਤ ਕੌਰ ਖਾਲੜਾ ਨੂੰ ‘SAD ਵਾਰਿਸ ਪੰਜਾਬ ਦੇ’ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਦੱਸ ਦੇਈਏ ਕਿ ‘SAD ਵਾਰਿਸ ਪੰਜਾਬ ਦੇ’ ਅੰਮ੍ਰਿਤਪਾਲ ਦੀ ਪਾਰਟੀ ਹੈ।

ਇਸ ਬਾਰੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਬੀਬੀ ਖਾਲੜਾ ਨਾਲ ਗੱਲ ਚੱਲ ਰਹੀ ਹੈ। ‘ਉਮੀਦ ਹੈ ਕਿ ਬੀਬੀ ਖਾਲੜਾ ਹੀ ਉਮੀਦਵਾਰ ਹੋੋਣਗੇ’ ‘ਜੇ ਬੀਬੀ ਖਾਲੜਾ ਨਾ ਰਾਜ਼ੀ ਹੋਏ ਤਾਂ ਕੋਈ ਹੋਰ ਯੋਗ ਉਮੀਦਵਾਰ ਤਲਾਸ਼ਾਂਗੇ’।

ਤਰਨਤਾਰਨ ਜ਼ਿਮਨੀ ਚੋਣ ਲਈ BJP ਨੇ ਹਰਜੀਤ ਸਿੰਘ ਸੰਧੂ ਨੂੰ ਤਰਨਤਾਰਨ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਅਕਾਲੀ ਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਹੋਇਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।