20 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤੀ ਰੇਲਵੇ (Indian Railway) ਨੇ ਤਿਉਹਾਰੀ ਸੀਜ਼ਨ ‘ਚ ਤੇ ਯਾਤਰੀਆਂ ਦੀ ਸਹੂਲਤ ਲਈ ਰਾਊਂਡ ਟ੍ਰਿਪ ਸਕੀਮ (IRCTC Round Trip Scheme) ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ 13 ਅਕਤੂਬਰ ਤੋਂ 26 ਅਕਤੂਬਰ 2025 ਤਕ ਆਉਣ-ਜਾਣ ਦੀਆਂ ਦੋਹਾਂ ਟਿਕਟਾਂ ਇਕੱਠੇ ਬੁੱਕ ਕਰਨ ‘ਤੇ ਸਿਰਫ ਵਾਪਸੀ ਟਿਕਟ ਦੇ ਕਿਰਾਏ ‘ਤੇ 20% ਦੀ ਛੂਟ ਦਿੱਤੀ ਜਾਵੇਗੀ।

IRCTC ਰੇਲ ਕੁਨੈਕਟ ਐਪ ਤੋਂ ਮਿਲੇਗੀ ਇਹ ਸਹੂਲਤ

ਯਾਤਰੀਆਂ ਨੂੰ ਇਹ ਸਹੂਲਤ ਸਿਰਫ IRCTC ਰੇਲ ਕੁਨੈਕਟ ਮੋਬਾਈਲ ਐਪ ਰਾਹੀਂ ਮਿਲੇਗੀ। ਐਪ ‘ਚ ਡੈਸ਼ਬੋਰਡ ਤੋਂ “ਟ੍ਰੇਨ” ਬਦਲ ‘ਤੇ ਟੈਪ ਕਰਨ ਤੋਂ ਬਾਅਦ “ਫੈਸਟੀਵਲ ਰਾਊਂਡ ਟ੍ਰਿਪ” ਚੁਣਨਾ ਹੋਵੇਗਾ। ਯੋਜਨਾ ਦਾ ਵੇਰਵਾ ਤੇ ਨਿਯਮ-ਸ਼ਰਤਾਂ ਸਕ੍ਰੀਨ ‘ਤੇ ਦਿਖਾਈ ਦੇਣਗੀਆਂ, ਜਿਨ੍ਹਾਂ ਨੂੰ ਧਿਆਨ ਨਾਲ ਪੜ੍ਹਨਾ ਤੇ ਵੈਰੀਫਾਈ ਕਰਨਾ ਜ਼ਰੂਰੀ ਹੈ।

ਇਸ ਤੋਂ ਬਾਅਦ ਯਾਤਰੀ 13 ਤੋਂ 26 ਅਕਤੂਬਰ 2025 ਦੀ ਮਿਆਦ ਦੇ ਦੌਰਾਨ ਆਪਣੀ ਟ੍ਰੇਨ ਸਰਚ ਕਰ ਸਕਦੇ ਹਨ। ਜੇਕਰ ਚੁਣੀ ਗਈ ਟ੍ਰੇਨ ‘ਤੇ “CNF” (ਕਨਫਰਮ) ਉਪਲਬਧ ਹੋਵੇ, ਤਾਂ ਹੀ ਬੁਕਿੰਗ ਕੀਤੀ ਜਾ ਸਕੇਗੀ। ਆਉਣ-ਜਾਣ ਦੋਹਾਂ ਯਾਤਰਾਵਾਂ ਲਈ ਯਾਤਰੀ ਦਾ ਵੇਰਵਾ ਦਰਜ ਕਰਨਾ ਹੋਵੇਗਾ।

ਪਹਿਲੀ ਬੁਕਿੰਗ ਪੂਰੀ ਹੋਣ ਤੋਂ ਬਾਅਦ PNR ‘ਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ। ਸਫਲ ਭੁਗਤਾਨ ਤੋਂ ਬਾਅਦ ਅਗਲੇ ਯਾਤਰਾ ਦਾ PNR ਜਨਰੇਟ ਹੋ ਜਾਵੇਗਾ। ਇਸ ਦੇ ਨਾਲ ਹੀ “ਬੁੱਕ ਰਿਟਰਨ ਜਰਨੀ (20% ਛੋਟ)” ਦਾ ਬਦਲ ਵੀ ਦਿਖਾਈ ਦੇਵੇਗਾ।

ਰੇਲਵੇ ਦੀ ਇਹ ਸਕੀਮ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਵੱਡੀ ਰਾਹਤ ਦੇਵੇਗੀ, ਕਿਉਂਕਿ ਨਾ ਸਿਰਫ ਬੁਕਿੰਗ ਆਸਾਨ ਹੋਵੇਗੀ, ਬਲਕਿ ਕਿਰਾਏ ਵਿਚ ਵੀ ਬਚਤ ਹੋਵੇਗੀ।

IRCTC ਰੇਲ ਕੁਨੈਕਟ ਮੋਬਾਈਲ ਐਪ ‘ਤੇ ਬੁਕਿੰਗ ਕਿਵੇਂ ਕਰੀਏ

1. IRCTC ਰੇਲ ਕੁਨੈਕਟ ਮੋਬਾਈਲ ਐਪ ਖੋਲ੍ਹੋ ਤੇ ਡੈਸ਼ਬੋਰਡ ਹੋਮ ਪੇਜ ਤੋਂ ‘ਟ੍ਰੇਨ’ ‘ਤੇ ਟੈਪ ਕਰੋ।

2. ਟ੍ਰੇਨ ਪੇਜ ‘ਤੇ ‘ਫੈਸਟੀਵਲ ਰਾਊਂਡ ਟ੍ਰਿਪ’ ਬਦਲ ‘ਤੇ ਟੈਪ ਕਰੋ।

3. ਯੋਜਨਾ ਦਾ ਵੇਰਵਾ ਨਿਯਮ ਅਤੇ ਸ਼ਰਤਾਂ ਦੇ ਲਿੰਕ ਨਾਲ ਆਵੇਗਾ।

4. ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹੋ ਅਤੇ ਇਸ ਯੋਜਨਾ ਤਹਿਤ ਬੁਕਿੰਗ ਜਾਰੀ ਰੱਖਣ ਲਈ ਵੈਰੀਫਾਈ ਕਰੋ।

5. ਅਗਲੀ ਯਾਤਰਾ ਲਈ ਸਿਰਫ 13 ਅਕਤੂਬਰ 2025 ਅਤੇ 26 ਅਕਤੂਬਰ 2025 ਦੇ ਵਿਚਕਾਰ ਟ੍ਰੇਨ ਸਰਚ ਕਰੋ।

6. ਆਪਣੀ ਟ੍ਰੇਨ ਸਰਚ ਕਰੋ ਤੇ ਕੈਟਾਗਰੀ ਦੇ ਨਾਲ ਚੁਣੋ।

7. ਬੁਕਿੰਗ ਲਈ ਉਦੋਂ ਹੀ ਅੱਗੇ ਵਧੋ ਜਦੋਂ ਅਗਲੀ ਯਾਤਰਾ ਦੀ ਮਿਆਦ ਦੇ ਅੰਦਰ ਯਾਤਰਾ ਲਈ ‘CNF’ ਦਿਖਾਈ ਦੇਵੇ।

8. ਜਾਣ ਅਤੇ ਵਾਪਸੀ ਦੋਹਾਂ ਯਾਤਰਾਵਾਂ ‘ਚ ਯਾਤਰੀ ਦਾ ਵੇਰਵਾ ਦਰਜ ਕਰੋ।

9. ਅਗਲਾ PNR ਬੁੱਕ ਹੋਣ ਤੋਂ ਬਾਅਦ ਉਸ ਵਿਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ।

10. ਫਿਰ ‘ਭੁਗਤਾਨ ਲਈ ਅੱਗੇ ਵਧੋ’ ‘ਤੇ ਟੈਪ ਕਰੋ।

ਸੰਖੇਪ:- ਭਾਰਤੀ ਰੇਲਵੇ ਨੇ ਤਿਉਹਾਰੀ ਮੌਕੇ ਯਾਤਰੀਆਂ ਲਈ ਰਾਊਂਡ ਟ੍ਰਿਪ ਟਿਕਟ ‘ਤੇ ਵਾਪਸੀ ਯਾਤਰਾ ਲਈ 20% ਦੀ ਛੂਟ ਵਾਲੀ ਸਕੀਮ ਦੀ ਸ਼ੁਰੂਆਤ ਕੀਤੀ, ਜੋ 13 ਤੋਂ 26 ਅਕਤੂਬਰ 2025 ਤੱਕ ਲਾਗੂ ਰਹੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।