27 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ ):- ਫਿਰੋਜ਼ਪੁਰ ‘ਚ ਕੰਡਿਆਲੀ ਤਾਰ ਪਾਰ ਖੇਤੀ ਕਰਨ ਗਿਆ ਨੌਜਵਾਨ ਲਾਪਤਾ ਹੋ ਗਿਆ ਹੈ। 5 ਦਿਨ ਬਾਅਦ ਵੀ ਨੌਜਵਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਨੌਜਵਾਨ ਦੇ ਪਾਕਿਸਤਾਨ ਦੀ ਹੱਦ ‘ਚ ਦਾਖ਼ਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਿਰੋਜ਼ਪੁਰ ਦੇ ਪਿੰਡ ਖੈਰੇ ਕੇ ਉਤਾੜ ਦਾ 23 ਸਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਲਾਪਤਾ ਹੋ ਗਿਆ ਹੈ। BSF ਅਧਿਕਾਰੀਆਂ ਮੁਤਾਬਕ ਨੌਜਵਾਨ ਗਲਤੀ ਨਾਲ ਪਾਕਿਸਤਾਨ ਦੀ ਹੱਦ ‘ਚ ਚਲਾ ਗਿਆ । ਪਾਕਿ ਰੇਂਜਰਸ ਨੇ ਫਲੈਗ ਮੀਟਿੰਗ ਦੌਰਾਨ ਕਿਸੇ ਸ਼ਖਸ ਦੇ ਦਾਖ਼ਲ ਹੋਣ ਦੀ ਗੱਲ ਨਕਾਰ ਦਿੱਤੀ ਹੈ।

ਨੌਜਵਾਨ ਦੇ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ। ਪਰਿਵਾਰ ਮੁਤਾਬਕ ਉਨ੍ਹਾਂ ਦੀ ਸਾਢੇ 8 ਏਕੜ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ। ਉਨ੍ਹਾਂ ਦਾ ਬੇਟਾ ਅੰਮ੍ਰਿਤਪਾਲ ਬਾਈਕ ‘ਤੇ ਖੇਤ ਵੱਲ ਗਿਆ ਸੀ ਪਰ ਸ਼ਾਮ ਤੱਕ ਨਹੀਂ ਪਰਤਿਆ। BSF ਵੱਲੋਂ ਭਾਲ ਕਰਨ ‘ਤੇ ਕਿਸੇ ਸ਼ਖਸ ਦੇ ਪੈਰਾਂ ਦੇ ਨਿਸ਼ਾਨ ਪਾਕਿਸਤਾਨ ਵੱਲ ਜਾਂਦੇ ਦਿਖੇ ਪਰ ਪਾਕਿ ਰੇਂਜਰਸ ਨੇ ਬੈਠਕ ਦੌਰਾਨ ਕਿਸੇ ਸ਼ਖਸ ਦੇ ਪਾਕਿਸਤਾਨ ‘ਚ ਦਾਖਲ਼ ਹੋਣ ਦੀ ਗੱਲ ਨਕਾਰ ਦਿੱਤੀ ਹੈ।

ਸੰਖੇਪ:
ਫਿਰੋਜ਼ਪੁਰ ‘ਚ 23 ਸਾਲਾ ਅੰਮ੍ਰਿਤਪਾਲ ਸਿੰਘ ਕੰਡਿਆਲੀ ਤਾਰ ਪਾਰ ਕਰਕੇ ਲਾਪਤਾ, ਪਾਕਿਸਤਾਨ ਦੀ ਹੱਦ ‘ਚ ਦਾਖ਼ਲ ਹੋਣ ਦਾ ਖਦਸ਼ਾ; ਪਰਿਵਾਰ ਨੇ ਮਦਦ ਲਈ ਕੇਂਦਰ ਨੂੰ ਦਿੱਤੀ ਅਪੀਲ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।