26 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ ):- New Toll Tax Rules: 25 ਜੂਨ ਨੂੰ ਇਕ ਖ਼ਬਰ ਨੇ ਦੋਪਹੀਆ ਵਾਹਨ ਚਾਲਕਾਂ ਨੂੰ ਹੈਰਾਨ ਕਰ ਦਿੱਤਾ। ਇਸ ਵਿਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਦੋਪਹੀਆ ਵਾਹਨ ਚਾਲਕਾਂ ਲਈ ਇੱਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ।

ਆਦੇਸ਼ ਅਨੁਸਾਰ, 15 ਜੁਲਾਈ, 2025 ਤੋਂ ਦੋਪਹੀਆ ਵਾਹਨਾਂ ‘ਤੇ ਵੀ ਟੋਲ ਟੈਕਸ ਲਗਾਇਆ ਜਾਵੇਗਾ। ਇਸ ਨਾਲ ਕਰੋੜਾਂ ਬਾਈਕ ਚਾਲਕਾਂ ਨੂੰ ਝਟਕਾ ਲੱਗੇਗਾ। ਕਿਉਂਕਿ ਇਸ ਤੋਂ ਪਹਿਲਾਂ ਦੋਪਹੀਆ ਵਾਹਨਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾਂਦਾ ਸੀ। ਹੁਣ ਕੇਂਦਰ ਸਰਕਾਰ ਨੇ ਇਸ ਸਬੰਧੀ ਸਪਸ਼ਟ ਕਰ ਦਿੱਤਾ ਹੈ ਅਤੇ ਇਸ ਨੂੰ ਅਫਵਾਹ ਦਿੱਸਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਫੇਸਬੁਕ ਸਫੇ ਉਤੇ ਲਿਖਿਆ ਹੈ- ‘‘ਕੁਝ ਮੀਡੀਆ ਹਾਊਸ ਦੋਪਹੀਆ ਵਾਹਨਾਂ ‘ਤੇ ਟੋਲ ਟੈਕਸ ਲਗਾਉਣ ਬਾਰੇ ਗੁੰਮਰਾਹਕੁੰਨ ਖ਼ਬਰਾਂ ਫੈਲਾ ਰਹੇ ਹਨ। ਅਜਿਹਾ ਕੋਈ ਫੈਸਲਾ ਪ੍ਰਸਤਾਵਿਤ ਨਹੀਂ ਹੈ। ਦੋਪਹੀਆ ਵਾਹਨਾਂ ਲਈ ਟੋਲ ‘ਤੇ ਪੂਰੀ ਛੋਟ ਜਾਰੀ ਰਹੇਗੀ। ਸੱਚਾਈ ਜਾਣੇ ਬਿਨਾਂ ਗੁੰਮਰਾਹਕੁੰਨ ਖ਼ਬਰਾਂ ਫੈਲਾ ਕੇ ਸਨਸਨੀ ਪੈਦਾ ਕਰਨਾ ਠੀਕ ਨਹੀਂ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ

ਸੰਖੇਪ:
ਨਿਤਿਨ ਗਡਕਰੀ ਨੇ ਸਪਸ਼ਟ ਕੀਤਾ ਕਿ ਦੋਪਹੀਆ ਵਾਹਨਾਂ ‘ਤੇ ਟੋਲ ਲਾਗੂ ਕਰਨ ਦੀ ਕੋਈ ਯੋਜਨਾ ਨਹੀਂ ਹੈ, ਮੀਡੀਆ ਵਿਚ ਆ ਰਹੀਆਂ ਖ਼ਬਰਾਂ ਸਿਰਫ਼ ਅਫ਼ਵਾਹ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।