ਅਹਿਮਦਾਬਾਦ, 16 ਜੂਨ, 2025(ਪੰਜਾਬੀ ਖਬਰਨਾਮਾ ਬਿਊਰੋ ):- ਅਹਿਮਦਾਬਾਦ ਵਿੱਚ 12 ਜੂਨ ਨੂੰ ਹੋਏ ਭਿਆਨਕ ਜਹਾਜ਼ ਹਾਦਸੇ ਵਿੱਚ 278 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ 241 ਲੋਕ ਉਹ ਸਨ ਜੋ ਜਹਾਜ਼ ਦੇ ਅੰਦਰ ਸਨ। ਜਹਾਜ਼ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਸਿਰਫ਼ 30 ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ।

ਏਅਰ ਇੰਡੀਆ ਦਾ ਜਹਾਜ਼ AI-171 ਅਹਿਮਦਾਬਾਦ ਤੋਂ ਲੰਡਨ ਜਾਣ ਲਈ ਪੂਰੀ ਤਰ੍ਹਾਂ ਤਿਆਰ ਸੀ ਅਤੇ ਜਹਾਜ਼ ਵੀ ਉਡਾਣ ਭਰ ਚੁੱਕਾ ਸੀ, ਪਰ 30 ਸਕਿੰਟਾਂ ਦੇ ਅੰਦਰ ਜਹਾਜ਼ ਵਿੱਚ ਕੁਝ ਵੱਡੀ ਸਮੱਸਿਆ ਆਈ, ਜਿਸ ਕਾਰਨ ਜਹਾਜ਼ ਨੇੜੇ ਦੇ ਮੇਘਾਨੀ ਨਗਰ ਵਿੱਚ ਇੱਕ ਮੈਡੀਕਲ ਕਾਲਜ ਦੀ ਇਮਾਰਤ ਨਾਲ ਟਕਰਾ ਗਿਆ।

ਇਸ ਹਾਦਸੇ ਤੋਂ ਬਾਅਦ ਨੇੜੇ ਮੌਜੂਦ ਲੋਕ ਮੌਕੇ ‘ਤੇ ਪਹੁੰਚ ਗਏ। ਮੌਕੇ ‘ਤੇ ਪਹੁੰਚਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ 70 ਪ੍ਰਤੀਸ਼ਤ ਲੋਕ ਆਪਣੀਆਂ ਸੀਟਾਂ ਉਤੇ ਮੌਜੂਦ ਸਨ ਅਤੇ ਲਗਭਗ ਹਰ ਕਿਸੇ ਨੇ ਸੀਟ ਬੈਲਟ ਲਗਾਈ ਹੋਈ ਸੀ। ਸੀਟ ਉਤੇ ਹੀ ਝੁਲਸੇ ਹੋਏ ਸਨ।

‘ਭੂਚਾਲ ਵਰਗਾ ਮਹਿਸੂਸ ਹੋਇਆ’

ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਉਹ ਨੇੜੇ ਕ੍ਰਿਕਟ ਖੇਡ ਰਹੇ ਸਨ ਅਤੇ ਤੁਰਤ ਹਾਦਸੇ ਵਾਲੀ ਥਾਂ ਉਤੇ ਪਹੁੰਚੇ। ਜਹਾਜ਼ ਹਾਦਸਾਗ੍ਰਸਤ ਹੋਇਆ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਭੂਚਾਲ ਆ ਗਿਆ ਹੋਵੇ। ਅਸੀਂ ਤੁਰੰਤ ਮੌਕੇ ਵੱਲ ਭੱਜੇ ਅਤੇ ਉਦੋਂ ਤੱਕ ਨੇੜੇ ਦੇ ਹੋਰ ਲੋਕ ਵੀ ਉੱਥੇ ਪਹੁੰਚ ਗਏ ਸਨ।

ਇੱਕ ਵਿਅਕਤੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਮੈਂ ਇਮਾਰਤ ਵਿੱਚੋਂ ਸੰਘਣਾ ਧੂੰਆਂ ਨਿਕਲਦਾ ਦੇਖਿਆ। ਫਿਰ ਮੈਂ ਆਪਣੇ ਦੋਸਤਾਂ ਨੂੰ ਫ਼ੋਨ ਕੀਤਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇੱਕ ਜਹਾਜ਼ ਕਰੈਸ਼ ਹੋ ਗਿਆ ਹੈ।”

ਹਸਪਤਾਲ ਲਿਜਾਂਦੇ ਸਮੇਂ ਦੋ ਲੋਕਾਂ ਦੀ ਮੌਤ ਹੋ ਗਈ

ਉਸ ਵਿਅਕਤੀ ਨੇ ਕਿਹਾ, ਜਿਨ੍ਹਾਂ ਨੂੰ ਅਸੀਂ ਇਮਾਰਤ ਵਿਚੋਂ ਬਾਹਰ ਕੱਢਿਆ ਸੀ, ਉਹ ਸਾਰੇ ਜ਼ਿੰਦਾ ਸਨ, ਪਰ ਹਸਪਤਾਲ ਲਿਜਾਂਦੇ ਸਮੇਂ ਦੋ ਲੋਕਾਂ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਮੌਕੇ ਤੋਂ 20-25 ਵਿਦਿਆਰਥੀਆਂ ਨੂੰ ਬਚਾਇਆ ਸੀ।

ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇਮਾਰਤ ਸਿਰਫ਼ ਇੱਕ ਸਾਲ ਪਹਿਲਾਂ ਰੈਜ਼ੀਡੈਂਟ ਡਾਕਟਰਾਂ ਲਈ ਬਣਾਈ ਗਈ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਮੌਕੇ ‘ਤੇ ਕ੍ਰੇਨਾਂ ਦੀ ਮਦਦ ਨਾਲ ਸੜੇ ਹੋਏ ਦਰੱਖਤਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਲਾਕੇ ਵਿੱਚ ਜੈੱਟ ਫਿਊਲ ਦੀ ਤੇਜ਼ ਬਦਬੂ ਵੀ ਫੈਲ ਗਈ ਹੈ।

ਸੰਖੇਪ:
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ AI-171 ਦੀ ਉਡਾਣ ਤੋਂ ਸਿਰਫ਼ 30 ਸਕਿੰਟਾਂ ਬਾਅਦ ਭਿਆਨਕ ਹਾਦਸੇ ਵਿਚ 278 ਲੋਕਾਂ ਦੀ ਮੌਤ ਹੋਈ। ਜਹਾਜ਼ ਮੈਡੀਕਲ ਕਾਲਜ ਦੀ ਇਮਾਰਤ ਨਾਲ ਟਕਰਾਇਆ, ਚਸ਼ਮਦੀਦਾਂ ਨੇ ਦੱਸਿਆ ਕਿ ਮੌਕੇ ‘ਤੇ ਦਿਲ ਦਹਿਲਾ ਦੇਣ ਵਾਲਾ ਨਜ਼ਾਰਾ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।