11 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰ ਚੁੱਕੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਅਰਜਨਟੀਨਾ ਖ਼ਿਲਾਫ਼ ਬੁੱਧਵਾਰ ਨੂੰ ਐੱਫਆਈਐੱਚ ਪ੍ਰੋ ਲੀਗ ਦੇ ਯੂਰਪ ਗੇੜ ਦੇ ਅਗਲੇ ਮੈਚ ਵਿੱਚ ਆਖਰੀ ਮਿੰਟਾਂ ’ਚ ਗੋਲ ਗਵਾਉਣ ਅਤੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਆਪਣੀ ਕਮਜ਼ੋਰੀ ਦੂਰ ਕਰਨੀ ਪਵੇਗੀ। ਭਾਰਤ ਲਈ ਯੂਰਪੀਅਨ ਗੇੜ ਦੀ ਸ਼ੁਰੂਆਤ ਖ਼ਰਾਬ ਰਹੀ ਹੈ। ਉਸ ਨੂੰ ਨੈਦਰਲੈਂਡਜ਼ ਖ਼ਿਲਾਫ਼ ਪਹਿਲੇ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਮੈਚਾਂ ਵਿੱਚ ਭਾਰਤ ਨੇ ਲੀਡ ਲੈਣ ਤੋਂ ਬਾਅਦ ਆਖਰੀ ਮਿੰਟਾਂ ਵਿੱਚ ਗੋਲ ਗੁਆ ਦਿੱਤੇ। ਇਸ ਤੋਂ ਇਲਾਵਾ ਭਾਰਤ ਨੂੰ ਪੈਨਲਟੀ ਕਾਰਨਰਾਂ ਵਿੱਚ ਵੀ ਸੁਧਾਰ ਕਰਨਾ ਪਵੇਗਾ। ਪਿਛਲੇ ਮੈਚ ਵਿੱਚ ਭਾਰਤੀ ਟੀਮ ਨੇ ਨੌਂ ਪੈਨਲਟੀ ਕਾਰਨਰਾਂ ’ਚੋਂ ਸਿਰਫ਼ ਇੱਕ ਨੂੰ ਗੋਲ ਵਿੱਚ ਬਦਲਿਆ ਸੀ।
ਸੰਖੇਪ: ਭਾਰਤ ਅਤੇ ਅਰਜਨਟੀਨਾ ਅੱਜ ਹਾਕੀ ਪ੍ਰੋ ਲੀਗ ਵਿੱਚ ਆਮਨੇ-ਸਾਮਨੇ ਹੋਣਗੇ। ਦੋਵਾਂ ਟੀਮਾਂ ਲਈ ਇਹ ਮੁਕਾਬਲਾ ਮਹੱਤਵਪੂਰਣ ਹੋਵੇਗਾ।