Ponting Advice

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੌਂਟਿੰਗ ਦਾ ਮੰਨਣਾ ਹੈ ਕਿ ਭਾਰਤ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਆਪਣੀ ਟੈਸਟ ਬੱਲੇਬਾਜ਼ੀ ’ਤੇ ਕੰਮ ਕਰਨ ਦੀ ਲੋੜ ਹੈ ਅਤੇ ਇੰਗਲੈਂਡ ਦੌਰੇ ’ਤੇ ਉਸ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਚੌਥੇ ਨੰਬਰ ’ਤੇ ਆਉਣਾ ਚਾਹੀਦਾ ਹੈ। ਪੌਂਟਿੰਗ ਨੇ ਕਿਹਾ ਕਿ ਗਿੱਲ ਆਪਣੀ ਕਪਤਾਨੀ ਦੇ ਸ਼ੁਰੂਆਤੀ ਪੜਾਅ ਵਿੱਚ ਇਸ ਸਥਾਨ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਪੌਂਟਿੰਗ ਨੇ ਕਿਹਾ, ‘ਗਿੱਲ ਸਫ਼ੈਦ ਗੇਂਦ ਦੇ ਫਾਰਮੈਟ ਵਿੱਚ ਸ਼ਾਨਦਾਰ ਲੈਅ ਵਿੱਚ ਹੈ। ਉਸ ਨੂੰ ਆਪਣੀ ਟੈਸਟ ਬੱਲੇਬਾਜ਼ੀ ’ਤੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਨਵੇਂ ਕਪਤਾਨ ਵਜੋਂ ਅਜਿਹਾ ਕਰਨ ਸੌਖਾ ਨਹੀਂ ਹੈ। ਨਵੇਂ ਕਪਤਾਨ ਲਈ ਆਪਣੀ ਬੱਲੇਬਾਜ਼ੀ ਬਾਰੇ ਸੋਚਣਾ ਆਸਾਨ ਨਹੀਂ ਹੈ।

ਸੰਖੇਪ: ਪੌਂਟਿੰਗ ਨੇ ਕਿਹਾ ਕਿ ਸ਼ੁਭਮਨ ਗਿੱਲ ਨੂੰ ਆਪਣੀ ਟੈਸਟ ਬੱਲੇਬਾਜ਼ੀ ‘ਤੇ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਉਹ ਲੰਬੇ ਫਾਰਮੈਟ ਵਿੱਚ ਕਾਮਯਾਬ ਹੋ ਸਕੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।