Skin Care

21 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ ਵਿੱਚ ਲੋਕਾਂ ਨੂੰ ਸਰੀਰਕ ਹੀ ਨਹੀਂ ਸਗੋਂ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਚਮੜੀ ਦਾ ਕਾਲਾ ਹੋਣਾ, ਦਾਗ ਧੱਬੇ ਅਤੇ ਫਿਣਸੀਆਂ ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਤੇਜ਼ ਧੁੱਪ ਕਾਰਨ ਜ਼ਿਆਦਾਤਰ ਲੋਕਾਂ ਨੂੰ ਕਾਲੀ ਚਮੜੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧੁੱਪ ਕਾਰਨ ਕਈ ਲੋਕਾਂ ਦਾ ਰੰਗ ਕਾਲਾ ਹੋਣ ਲੱਗ ਜਾਂਦਾ ਹੈ। ਇਸ ਕਰਕੇ ਗਰਮੀਆਂ ਵਿੱਚ ਚਮੜੀ ਦੇ ਕਾਲੇ ਹੋਣ ਦਾ ਡਰ ਲੋਕਾਂ ਦੇ ਮਨਾਂ ਵਿੱਚ ਰਹਿੰਦਾ ਹੈ ਅਤੇ ਜੇਕਰ ਗਰਮੀ ਕਾਰਨ ਰੰਗ ਕਾਲਾ ਹੋ ਜਾਵੇ, ਤਾਂ ਘਰੋ ਬਾਹਰ ਨਿਕਲਣ ਅਤੇ ਹੋਰਨਾਂ ਲੋਕਾਂ ਦੇ ਸਾਹਮਣੇ ਜਾਣ ਵਿੱਚ ਵੀ ਸ਼ਰਮ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਗਰਮੀਆਂ ਵਿੱਚ ਚਮੜੀ ਨੂੰ ਕਾਲੇ ਹੋਣ ਤੋਂ ਰੋਕਣ ਲਈ ਤੁਸੀਂ ਕੁਝ ਸਾਵਧਾਨੀਆਂ ਵਰਤ ਸਕਦੇ ਹੋ।

ਸਰਟੀਫਾਈਡ ਸਕਿਨਕੇਅਰ ਕੋਚ ਮੈਜੀਕਲ ਬਲੈਂਡਸ ਅਨੁਸਾਰ, ਭਾਵੇ ਤੁਸੀਂ ਥੋੜ੍ਹੇ ਸਮੇਂ ਲਈ ਹੀ ਬਾਹਰ ਧੁੱਪ ਵਿੱਚ ਜਾ ਰਹੇ ਹੋ, ਫਿਰ ਵੀ ਖੁਦ ਨੂੰ ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਅਤ ਰੱਖਣ ਲਈ ਤੁਹਾਨੂੰ ਕੁਝ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।- ਸਰਟੀਫਾਈਡ ਸਕਿਨਕੇਅਰ ਕੋਚ ਮੈਜੀਕਲ ਬਲੈਂਡਸ

ਚਮੜੀ ਨੂੰ ਕਾਲੀ ਹੋਣ ਤੋਂ ਰੋਕਣ ਲਈ ਸੁਝਾਅ

  1. ਹਰ ਰੋਜ਼ ਸਨਸਕ੍ਰੀਨ ਲਗਾਓ:ਘਰ ਵਿੱਚ ਹੋਣ ਤੋਂ ਬਾਅਦ ਵੀ ਸਨਸਕ੍ਰੀਨ ਲਗਾਉਣਾ ਜ਼ਰੂਰੀ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਖਿੜਕੀਆਂ ਵਿੱਚੋਂ ਲੰਘ ਕੇ ਅੰਦਰ ਆ ਸਕਦੀਆਂ ਹਨ ਅਤੇ ਤੁਹਾਡੀ ਚਮੜੀ ਨੂੰ ਬੁੱਢਾ ਕਰ ਸਕਦੀਆਂ ਹਨ। ਇਸ ਲਈ ਘਰ ਦੇ ਬਾਹਰ ਹੀ ਨਹੀਂ ਸਗੋਂ ਅੰਦਰ ਹੋਣ ‘ਤੇ ਵੀ ਸਨਸਕ੍ਰੀਨ ਦੀ ਵਰਤੋ ਕਰੋ। ਹਰ 2-3 ਘੰਟਿਆਂ ਬਾਅਦ ਸਨਸਕ੍ਰੀਨ ਦੁਬਾਰਾ ਲਗਾਓ। ਸਨਸਕ੍ਰੀਨ UVA ਅਤੇ UVB ਰੇਡੀਏਸ਼ਨ ਦੋਵਾਂ ਤੋਂ ਬਚਾਉਂਦੀ ਹੈ, ਲੰਬੇ ਸਮੇਂ ਦੇ ਬੁਢਾਪੇ ਦੇ ਪ੍ਰਭਾਵਾਂ ਅਤੇ ਚਮੜੀ ਦੀ ਜਲਣ ਤੋਂ ਬਚਾਉਣ ਵਿੱਚ ਵੀ ਮਦਦ ਕਰਦੀ ਹੈ।
  2. ਕੱਪੜੇ ਅਤੇ ਐਨਕਾਂ:ਹਮੇਸ਼ਾ ਘਰ ਤੋਂ ਬਾਹਰ ਨਿਕਲਦੇ ਸਮੇਂ ਟੋਪੀ, ਯੂਵੀ ਫਿਲਟਰਾਂ ਵਾਲੀਆਂ ਧੁੱਪ ਦੀਆਂ ਐਨਕਾਂ ਅਤੇ ਸਾਹ ਲੈਣ ਯੋਗ ਫੈਬਰਿਕਾਂ ਤੋਂ ਬਣੇ ਹਲਕੇ, ਪੂਰੀ ਬਾਹਾਂ ਵਾਲੇ ਕੱਪੜੇ ਪਾਓ।
  3. ਹਾਈਡ੍ਰੇਟ ਰਹੋ:ਚਮੜੀ ਨੂੰ ਕਾਲੇ ਹੋਣ ਤੋਂ ਰੋਕਣ ਲਈ ਹਮੇਸ਼ਾ ਖੁਦ ਨੂੰ ਹਾਈਡ੍ਰੇਟ ਰੱਖੋ। ਚਾਹੇ ਤੁਸੀਂ ਘਰ ਦੇ ਅੰਦਰ ਹੋ ਜਾਂ ਬਾਹਰ, ਪਾਣੀ ਪੀਂਦੇ ਰਹੋ। ਇਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਵੇਗੀ।

ਸੰਖੇਪ: ਗਰਮੀ ਵਿੱਚ ਟੈਨ ਤੋਂ ਬਚਣ ਲਈ ਇਹ 7 ਅਹਮ ਕਦਮ ਅੱਜ ਤੋਂ ਹੀ ਸ਼ੁਰੂ ਕਰੋ ਅਤੇ ਚਮਕਦਾਰ ਸਿਹਤਮੰਦ ਸਕਿਨ ਪਾਓ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।