New Song

20 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਸੰਗੀਤ ਅਤੇ ਸਿਨੇਮਾ ਗਲਿਆਰਿਆਂ ਵਿੱਚ ਨਵੇਂ ਚਰਚਿਤ ਚਿਹਰਿਆਂ ਵਜੋਂ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ ਗੁਲਾਬ ਸਿੱਧੂ ਅਤੇ ਮਾਹੀ ਸ਼ਰਮਾ, ਜੋ ਅਪਣੇ ਇੱਕ ਵਿਸ਼ੇਸ਼ ਸੰਗੀਤਕ ਪ੍ਰੋਜੈਕਟ ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਕਲੋਬ੍ਰੇਸ਼ਨ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਇਹ ਵੀਡਿਓ ਕੱਲ੍ਹ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਹੋਵੇਗਾ।

ਪਿੰਕੀ ਧਾਲੀਵਾਲ ਅਤੇ ਗੁਰਪ੍ਰੀਤ ਖੇਤਲਾ ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਆਵਾਜ਼ ਗੁਲਾਬ ਸਿੱਧੂ ਨੇ ਦਿੱਤੀ ਹੈ, ਜਦਕਿ ਇਸ ਦੇ ਸੰਗੀਤ ਅਤੇ ਕੰਪੋਜੀਸ਼ਨ ਦੀ ਸਿਰਜਨਾ ਕੈਵੀ ਰਿਵਾਜ਼ ਦੁਆਰਾ ਕੀਤੀ ਗਈ ਹੈ, ਜੋ ਬਤੌਰ ਗੀਤਕਾਰ ਅਤੇ ਗਾਇਕ ਵੀ ਇੰਨੀ ਦਿਨੀਂ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਹੇ ਹਨ।

ਪੰਜਾਬ ਦੇ ਦੇਸੀ ਮਾਹੌਲ ਨੂੰ ਪ੍ਰਤਿਬਿੰਬ ਕਰਦੇ ਅਤੇ ਪੰਜਾਬੀਆਂ ਦੇ ਅੜ੍ਹਬਪੁਣੇ ਭਰੇ ਅਣਖੀ ਸਵੈਗ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਸੰਗੀਤ ਡਾਇਮੰਡ ਵੱਲੋਂ ਤਿਆਰ ਕੀਤਾ ਗਿਆ, ਜਿੰਨ੍ਹਾਂ ਦੀ ਬਿਹਤਰੀਨ ਸੰਗੀਤ ਸੰਯੋਜਨ ਸ਼ੈਲੀ ਦਾ ਪ੍ਰਗਟਾਵਾ ਕਰਦੇ ਇਸ ਟ੍ਰੈਕ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਮਾਹੀ ਸ਼ਰਮਾ ਦੀ ਪ੍ਰਭਾਵਪੂਰਨ ਫੀਚਰਿੰਗ ਨੇ ਅਹਿਮ ਭੂਮਿਕਾ ਨਿਭਾਈ ਹੈ।

ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਅਤੇ ਗੁਰਨਾਮ ਭੁੱਲਰ ਸਟਾਰਰ ਪੰਜਾਬੀ ਫਿਲਮ ‘ਰੋਜ਼ ਰੋਜ਼ੀ ਅਤੇ ਗੁਲਾਬ’ ਦਾ ਵੀ ਪ੍ਰਭਾਵੀ ਹਿੱਸਾ ਰਹੀ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜੋ ਮਿਊਜ਼ਿਕ ਵੀਡੀਓਜ਼ ਦੀ ਦੁਨੀਆ ਦੇ ਮੋਹਰੀ ਕਤਾਰ ਸਿਤਾਰਿਆਂ ਵਿੱਚ ਇੰਨੀ ਦਿਨੀਂ ਅਪਣਾ ਸ਼ੁਮਾਰ ਕਰਵਾ ਰਹੀ ਹੈ।

ਓਧਰ ਮੌਜੂਦਾ ਵਰਕਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਸੰਨੀ ਦੀ ਬੰਨੀ’ ‘ਚ ਵੀ ਉਹ ਨਜ਼ਰ ਆਵੇਗੀ, ਜਿੰਨ੍ਹਾਂ ਦੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਗਾਮੀ ਦਿਨੀਂ ਸੈੱਟ ਉਤੇ ਜਾ ਰਹੀਆਂ ਕੁਝ ਹੋਰ ਪੰਜਾਬੀ ਫਿਲਮਾਂ ਦਾ ਉਹ ਹਿੱਸਾ ਬਣਨ ਜਾ ਰਹੀ ਹਨ, ਜਿੰਨ੍ਹਾਂ ਦਾ ਰਸਮੀ ਐਲਾਨ ਜਲਦ ਹੀ ਕੀਤੇ ਜਾਣ ਦੀ ਸੰਭਾਵਨਾ ਹੈ।

ਸੰਖੇਪ: ਗੁਲਾਬ ਸਿੱਧੂ ਦੇ ਨਵੇਂ ਗਾਣੇ ਵਿੱਚ ਮਾਹੀ ਸ਼ਰਮਾ ਨੇ ਖਾਸ ਭੂਮਿਕਾ ਨਿਭਾਈ ਹੈ। ਇਹ ਗੀਤ ਕੱਲ੍ਹ ਰਿਲੀਜ਼ ਹੋਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।