19 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਆਈਟੀ ਸ਼ੇਅਰਾਂ ਵਿਚ ਨਿਘਾਰ ਤੇ ਏਸ਼ਿਆਈ ਮਾਰਕੀਟਾਂ ਵਿਚ ਕਮਜ਼ੋਰ ਰੁਝਾਨਾਂ ਕਰਕੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਡਿੱਗ ਗਏ। 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਗੇਜ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 214.59 ਅੰਕ ਡਿੱਗ ਕੇ 82,116 ’ਤੇ ਆ ਗਿਆ। ਐੱਨਐੰਸਈ ਦਾ ਨਿਫਟੀ 54 ਅੰਕ ਡਿੱਗ ਕੇ 24,965.80 ‘ਤੇ ਪਹੁੰਚ ਗਿਆ। ਸੈਂਸੈਕਸ ਫਰਮਾਂ ਵਿੱਚੋਂ ਇਨਫੋਸਿਸ, ਈਟਰਨਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਇੰਡਸਇੰਡ ਬੈਂਕ, ਐਚਸੀਐਲ ਟੈਕ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ ਅਤੇ ਮਹਿੰਦਰਾ ਐਂਡ ਮਹਿੰਦਰਾ ਪੱਛੜ ਗਏ। ਐਨਟੀਪੀਸੀ, ਏਸ਼ੀਅਨ ਪੇਂਟਸ, ਬਜਾਜ ਫਾਇਨਾਂਸ ਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਮੁਨਾਫ਼ੇ ਵਿਚ ਰਹੇ। ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕਾਂਕ, ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਸੂਚਕ ਅੰਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਖੇਤਰ ਵਿੱਚ ਬੰਦ ਹੋਏ। ਉਧਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 16 ਪੈਸੇ ਵਧ ਕੇ 85.41 ’ਤੇ ਪਹੁੰਚ ਗਿਆ। ਵਿਦੇਸ਼ੀ ਬਾਜ਼ਾਰ ਵਿੱਚ ਕਮਜ਼ੋਰ ਅਮਰੀਕੀ ਮੁਦਰਾ ਅਤੇ ਮਜ਼ਬੂਤ ਵਿਦੇਸ਼ੀ ਫੰਡ ਪ੍ਰਵਾਹ ਕਰਕੇ ਰੁਪੱਈਆ ਮਜ਼ਬੂਤ ਹੋਇਆ।
ਸੰਖੇਪ: ਸ਼ੇਅਰ ਮਾਰਕੀਟ ‘ਚ IT ਸ਼ੇਅਰਾਂ ‘ਚ ਨਿਘਾਰ ਹੋਈ, ਜਿਸ ਦਾ ਪ੍ਰਭਾਵ ਏਸ਼ੀਆਈ ਮੰਦ ਰੁਝਾਨਾਂ ਨੇ ਪਾਇਆ। ਇਸ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰ ਡਿੱਗਿਆ।