12 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਸੀਬੀਐੱਸਈ ਜਲਦੀ ਹੀ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ। ਹਾਲਾਂਕਿ ਬੋਰਡ ਨੇ ਅਜੇ ਤੱਕ ਸਟੀਕ ਸਮੇਂ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਅਧਿਕਾਰਤ ਵੈੱਬਸਾਈਟ ’ਤੇ ਜਲਦੀ ਹੀ ਅਪਡੇਟ ਆਉਣ ਦੀ ਸੰਭਾਵਨਾ ਹੈ।
ਆਮ ਕਰਕੇ ਦੋਵਾਂ ਹੀ ਜਮਾਤਾਂ ਦੇ ਨਤੀਜੇ ਇਕੋ ਦਿਨ ਜਾਰੀ ਕੀਤੇ ਜਾਂਦੇ ਹਨ, ਪਰ ਇਸ ਸਾਲ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਨਤੀਜੇ ਜਾਰੀ ਹੋਣ ਮਗਰੋਂ ਵਿਦਿਆਰਥੀ ਆਪਣੀ ਡਿਜੀਟਲ ਮਾਰਕਸ਼ੀਟ ਅਧਿਕਾਰਤ ਵੈੱਬਸਾਈਟਾਂ cbse.gov.in, results.cbse.nic.in ਅਤੇ cbseresults.nic.in ਤੋਂ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ DigiLocker ਐਪ ਤੇ ਵੈੱਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹਨ।
ਇਸ ਸਾਲ ਕੁੱਲ 44 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਪ੍ਰੀਖਿਆਵਾਂ ਲਈ ਰਜਿਸਟਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ ਕਰੀਬ 24.12 ਲੱਖ ਵਿਦਿਆਰਥੀਆਂ ਨੇ 10ਵੀਂ ਜਮਾਤ ਅਤੇ 17.88 ਲੱਖ ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। 2024 ਵਿੱਚ, 10ਵੀਂ ਜਮਾਤ ਦਾ ਪਾਸ ਫੀਸਦ 93.60% ਅਤੇ 12ਵੀਂ ਜਮਾਤ ਦਾ 87.98 ਫੀਸਦ ਸੀ, ਜੋ ਕਿ 2023 ਨਾਲੋਂ ਥੋੜ੍ਹਾ ਬਿਹਤਰ ਸੀ।
CBSE ਨਤੀਜਾ 2025 ਦੇਖਣ ਲਈ ਲੋੜੀਂਦੇ ਵੇਰਵੇ
ਵਿਦਿਆਰਥੀਆਂ ਨੂੰ ਆਪਣੇ ਨਤੀਜੇ ਦੇਖਣ ਲਈ ਹੇਠ ਲਿਖੀ ਜਾਣਕਾਰੀ ਤਿਆਰ ਰੱਖਣੀ ਚਾਹੀਦੀ ਹੈ
ਰੋਲ ਨੰਬਰ
ਐਡਮਿਟ ਕਾਰਡ ਨੰਬਰ
ਸਕੂਲ ਨੰਬਰ
ਜਨਮ ਤਾਰੀਖ
ਉਮੰਗ ਐਪ ਤੋਂ ਸੀਬੀਐਸਈ ਨਤੀਜਾ ਕਿਵੇਂ ਚੈੱਕ ਕਰੀਏ?
ਵਿਦਿਆਰਥੀ ਆਪਣੇ ਸੀਬੀਐਸਈ 10ਵੀਂ ਅਤੇ 12ਵੀਂ ਦੇ ਨਤੀਜੇ ਉਮੰਗ ਐਪ ਰਾਹੀਂ ਵੀ ਦੇਖ ਸਕਦੇ ਹਨ।
ਕੀ ਕਰਨਾ ਹੋਵੇਗਾ?
ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਉਮੰਗ ਐਪ ਡਾਊਨਲੋਡ ਕਰੋ।
ਮੋਬਾਈਲ ਨੰਬਰ ਨਾਲ ਲੌਗਇਨ ਕਰੋ ਜਾਂ ਨਵੀਂ ਰਜਿਸਟ੍ਰੇਸ਼ਨ ਕਰੋ।
“CBSE” ਵਿਕਲਪ ਚੁਣੋ।
ਰੋਲ ਨੰਬਰ, ਸਕੂਲ ਨੰਬਰ, ਆਦਿ ਦਰਜ ਕਰੋ।
“ਨਤੀਜਾ ਪ੍ਰਾਪਤ ਕਰੋ” ’ਤੇ ਟੈਪ ਕਰੋ ਅਤੇ ਆਪਣਾ ਨਤੀਜਾ ਵੇਖੋ।
ਡਿਜੀਟਲ ਮਾਰਕਸ਼ੀਟ ਡਾਊਨਲੋਡ ਕਰੋ
ਉਮੰਗ ਐਪ ਖਾਸ ਤੌਰ ‘ਤੇ ਉਦੋਂ ਲਾਭਦਾਇਕ ਹੁੰਦਾ ਹੈ ਜਦੋਂ ਵੈੱਬਸਾਈਟ ਹੌਲੀ ਹੁੰਦੀ ਹੈ ਜਾਂ ਅਕਸੈਸ ਲਈ ਉਪਲਬਧ ਨਹੀਂ ਹੁੰਦੀ।
ਸੀਬੀਐਸਈ ਦਾ ਨਤੀਜਾ ਐਸਐਮਐਸ ਰਾਹੀਂ ਕਿਵੇਂ ਪ੍ਰਾਪਤ ਕਰੀਏ?
ਜੇਕਰ ਇੰਟਰਨੈੱਟ ਕੁਨੈਕਸ਼ਨ ਨਹੀਂ ਹੈ, ਤਾਂ SMS ਰਾਹੀਂ ਨਤੀਜਾ ਪ੍ਰਾਪਤ ਕਰਨ ਦੀ ਸਹੂਲਤ ਵੀ ਉਪਲਬਧ ਹੈ:
ਕਲਾਸ 10:
ਮੈਸੇਜ ਬਾਕਸ ਵਿੱਚ ਟਾਈਪ ਕਰੋ – CBSE10
ਕਲਾਸ 12
ਟਾਈਪ ਕਰੇ – cbse12
ਫਿਰ ਇਸ ਨੂੰ 7738299899 ਤੇ ਭੇਜੋ।
ਨਤੀਜੇ ਦਾ ਐਲਾਨ ਹੁੰਦੇ ਹੀ, ਤੁਹਾਡਾ ਸਕੋਰ ਤੁਹਾਡੇ ਮੋਬਾਈਲ ‘ਤੇ SMS ਰਾਹੀਂ ਭੇਜਿਆ ਜਾਵੇਗਾ।
ਸੰਖੇਪ: 10ਵੀਂ ਅਤੇ 12ਵੀਂ ਦੇ ਨਤੀਜੇ ਕਿਸੇ ਵੀ ਸਮੇਂ ਜਾਰੀ ਹੋ ਸਕਦੇ ਹਨ, ਵਿਦਿਆਰਥੀਆਂ ਵਿੱਚ ਉਤਸ਼ਾਹ ਅਤੇ ਚਿੰਤਾ ਦੋਹਾਂ ਦਾ ਮਿਲਾਪ ਹੈ।