05 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਗਾਇਕੀ ਦੇ ਖੇਤਰ ਵਿੱਚ ਲਗਾਤਾਰ ਸਫ਼ਲਤਾ ਹਾਸਿਲ ਕਰ ਰਹੇ ਗਾਇਕ ਸ਼੍ਰੀ ਬਰਾੜ ਨੇ ਹੁਣ ਬੈਂਟਲੇ ਕਾਰ ਖਰੀਦ ਲਈ ਹੈ। ਇਸ ਲਈ ਗਾਇਕ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦਿਆ ਆਪਣੇ ਚਾਹੁਣ ਵਾਲਿਆ ਦਾ ਵੀ ਧੰਨਵਾਦ ਕੀਤਾ ਹੈ। ਇਸ ਸਬੰਧੀ ਆਪਣੇ ਮਨ ਦੇ ਵਲਵਲੇ ਬਿਆਨ ਕਰਦਿਆ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟਾਂ ਸ਼ੇਅਰ ਕਰਦੇ ਹੋਏ ਕਿਹਾ ਕਿ ਮਿਡਲ ਕਲਾਸ ਤੋਂ ਲੈ ਕੇ ਫ਼ਸਟ ਕਲਾਸ ਤੱਕ ਦੇ ਇਸ ਸਫ਼ਰ ਨੂੰ ਤੈਅ ਕਰਨ ਤੋਂ ਬਾਅਦ ਮਿਲੀ ਇਹ ਬੈਂਟਲੇ ਕਾਰ ਮੇਰੇ ਲਈ ਸਿਰਫ਼ ਲਗਜ਼ਰੀ ਕਾਰ ਨਹੀਂ ਸਗੋਂ ਇਹ ਇਸ ਗੱਲ ਦਾ ਸਬੂਤ ਹੈ ਕਿ ਸਖਤ ਅਤੇ ਜਨੂੰਨੀਅਤ ਨਾਲ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ।
ਉਨ੍ਹਾਂ ਨੇ ਆਪਣੇ ਭਾਵਪੂਰਨ ਜਜ਼ਬਾਤ ਦਾ ਇਜ਼ਹਾਰ ਕਰਦਿਆ ਅੱਗੇ ਕਿਹਾ ਕਿ ਇੱਥੋ ਤੱਕ ਮੈਨੂੰ ਮੇਰੇ ਚਾਹੁਣ ਵਾਲੇ ਹੀ ਲੈ ਕੇ ਆਏ ਹਨ, ਜਿੰਨ੍ਹਾਂ ਦਾ ਦੇਣ ਕਦੇ ਵੀ ਅਤੇ ਕਿਸੇ ਵੀ ਰੂਪ ਵਿੱਚ ਮੈਂ ਦੇ ਨਹੀਂ ਸਕਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਮਾਤਮਾ ਮੇਰੇ ਵਾਂਗ ਹਰ ਇੱਕ ਦੇ ਸੁਪਨੇ ਕਰੇ ਅਤੇ ਮੈਂ ਅਪਣੇ ਮੱਧ ਵਰਗ ਦੇ ਵੀਰਾਂ ਅਤੇ ਭੈਣਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਵਿੱਚ ਬੁਰੇ ਤੋਂ ਬੁਰਾ ਸਮਾਂ ਆਵੇਗਾ, ਲੋਕ ਤੁਹਾਨੂੰ ਸੁੱਟਣ ਦੀ ਕੋਸ਼ਿਸ਼ ਕਰਨਗੇ ਪਰ ਜੇਕਰ ਤੁਸੀਂ ਅੜੇ ਰਹੇ ਤਾਂ ਤੁਹਾਡੇ ਸਫ਼ਰ ਦਾ ਅੰਤ ਬਹੁਤ ਹਸੀਨ ਹੋਵੇਗਾ।
ਜਿਕਰਯੋਗ ਹੈ ਕਿ ਪੰਜਾਬੀ ਗਾਇਕਾ ਵਿੱਚੋ ਕੁਝ ਚੁਣਿੰਦਾ ਕੋਲ੍ਹ ਹੀ ਇਹ ਮਹਿੰਗੀ ਕਾਰ ਮੌਜ਼ੂਦ ਹੈ। ਇਸ ਕਾਰ ਦੀ ਕੀਮਤ ਅੰਦਾਜ਼ਨ 05 Cr to ₹ 7.60 Cr ਹੈ। ਇਸ ਮਹਿੰਗੀ ਕਾਰ ਦੇ ਮਾਲਕਾਂ ਦੀ ਲਿਸਟ ਵਿੱਚ ਦਿਲਜੀਤ ਦੋਸਾਂਝ, ਕਰਨ ਔਜਲਾ ਅਤੇ ਪਰਮੀਸ਼ ਵਰਮਾ ਸ਼ਾਮਲ ਹਨ ਅਤੇ ਹੁਣ ਇਸ ਲਿਸਟ ਵਿੱਚ ਗਾਇਕ ਸ਼੍ਰੀ ਬਰਾੜ ਵੀ ਸ਼ਾਮਲ ਹੋ ਗਏ ਹਨ। ਹੁਣ ਤੱਕ ਦੇ ਕਰਿਅਰ ਦੌਰਾਨ ਅਪਣੀ ਵਿਵਾਦਿਤ ਬੋਲ ਬਾਣੀ ਅਤੇ ਕੰਟਰੋਵਰਸ਼ਿਅਲ ਗਾਣਿਆਂ ਲਈ ਵੀ ਸਮੇਂ ਦਰ ਸਮੇਂ ਚਰਚਾ ਦਾ ਕੇਂਦਰ ਬਿੰਦੂ ਬਣੇ ਰਹਿੰਦੇ ਗਾਇਕ ਸ਼੍ਰੀ ਬਰਾੜ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਇਸ ਖਿੱਤੇ ਵਿੱਚ ਆਪਣੀ ਅਲਹਦਾ ਹੋਂਦ ਦਾ ਪ੍ਰਗਟਾਵਾ ਕਰਵਾਉਣ ਅਤੇ ਸਫ਼ਲ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ।
ਸੰਖੇਪ: ਪੰਜਾਬੀ ਗਾਇਕ ਨੇ ਮਹਿੰਗੀ ਲਗਜ਼ਰੀ ਕਾਰ ਖਰੀਦ ਕੇ ਕਲਾਕਾਰਾਂ ਦੀ ਉਹ ਲਿਸਟ ਜੋ ਮਹਿੰਗੀਆਂ ਕਾਰਾਂ ਰੱਖਦੇ ਹਨ, ਵਿੱਚ ਆਪਣਾ ਨਾਮ ਜੋੜਿਆ ਹੈ।