akal film

25 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਗਿੱਪੀ ਗਰੇਵਾਲ ਦੀ ਕਾਫੀ ਉਡੀਕੀ ਗਈ ਪੰਜਾਬੀ ਫਿਲਮ ‘ਅਕਾਲ’ ਆਖਿਰਕਾਰ 10 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਗਈ ਹੈ। ਹਾਲਾਂਕਿ ਰਿਲੀਜ਼ ਹੁੰਦੇ ਹੀ ਫਿਲਮ ਨੂੰ ਕਈ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ, ਜਿਸ ਕਾਰਨ ਫਿਲਮ ਦੇ ਬਾਕਸ ਆਫਿਸ ਉਤੇ ਕਾਫੀ ਅਸਰ ਪਿਆ ਹੈ।

ਕਿਉਂ ਹੋ ਰਿਹਾ ਫਿਲਮ ਦਾ ਵਿਰੋਧ

ਉਲੇਖਯੋਗ ਹੈ ਕਿ ਜਿਸ ਦਿਨ ਤੋਂ ਫਿਲਮ ‘ਅਕਾਲ’ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ, ਉਸ ਦਿਨ ਤੋਂ ਕੁੱਝ ਸਿੱਖ ਭਾਈਚਾਰੇ ਦੇ ਲੋਕ ਨਾਰਾਜ਼ ਹਨ, ਉਹਨਾਂ ਨੇ ਫਿਲਮ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਹਨ ਅਤੇ ਫਿਲਮ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਫਿਲਮ ਦਾ ਬਜਟ 25 ਕਰੋੜ ਤੋਂ ਜਿਆਦਾ ਹੈ।

15 ਦਿਨਾਂ ਵਿੱਚ ‘ਅਕਾਲ’ ਦਾ ਕੁੱਲ ਕਲੈਕਸ਼ਨ

ਸੈਕਨਲਿਕ ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਅਕਾਲ’ ਨੇ ਭਾਰਤ ਵਿੱਚ 85 ਲੱਖ ਨਾਲ ਖਾਤਾ ਖੋਲ੍ਹਿਆ ਸੀ, ਇਸ ਤੋਂ ਬਾਅਦ ਫਿਲਮ ਨੇ ਸ਼ੁੱਕਰਵਾਰ ਨੂੰ 59 ਲੱਖ, ਸ਼ਨੀਵਾਰ ਨੂੰ ਫਿਲਮ ਨੇ ਸਿਰਫ਼ 90 ਲੱਖ ਅਤੇ ਐਤਵਾਰ ਨੂੰ ਫਿਲਮ ਨੇ 1 ਕਰੋੜ 4 ਲੱਖ ਦਾ ਕਲੈਕਸ਼ਨ ਕੀਤਾ। ਪਹਿਲੇ ਸੋਮਵਾਰ ਨੂੰ 67 ਲੱਖ, ਮੰਗਲਵਾਰ ਨੂੰ 52 ਲੱਖ, ਬੁੱਧਵਾਰ ਨੂੰ 29 ਲੱਖ ਅਤੇ 8ਵੇਂ ਦਿਨ ਯਾਨੀ ਕਿ ਵੀਰਵਾਰ ਨੂੰ 31 ਲੱਖ ਦਾ ਕਲੈਕਸ਼ਨ ਕੀਤਾ, 9ਵੇਂ ਅਤੇ 10ਵੇਂ ਦਿਨ ਫਿਲਮ ਨੇ 31 ਲੱਖ ਅਤੇ 33 ਲੱਖ ਦਾ ਕਲੈਕਸ਼ਨ ਕੀਤਾ, 11ਵੇਂ ਦਿਨ 33 ਲੱਖ, 12ਵੇਂ ਦਿਨ 16 ਲੱਖ, 13ਵੇਂ ਦਿਨ 17 ਲੱਖ, 14ਵੇਂ ਦਿਨ 16 ਲੱਖ ਅਤੇ 15ਵੇਂ ਦਿਨ ਫਿਲਮ ਦਾ ਕਲੈਕਸ਼ਨ 14 ਲੱਖ ਰਿਹਾ, ਜਿਸ ਨਾਲ ਹੁਣ ਫਿਲਮ ਦਾ ਸਾਰਾ ਕਲੈਕਸ਼ਨ ਭਾਰਤ ਵਿੱਚ 7 ਕਰੋੜ 12 ਲੱਖ ਹੋ ਗਿਆ ਹੈ।

ਉਲੇਖਯੋਗ ਹੈ ਕਿ ਜਿੱਥੇ 2023 ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਕਾਮੇਡੀ ਫਿਲਮ ‘ਕੈਰੀ ਆਨ ਜੱਟਾ 3’ ਨੇ 100 ਕਰੋੜ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਸੀ, ਉੱਥੇ ਹੀ ‘ਅਕਾਲ’ ਦੀ ਬਾਕਸ ਆਫਿਸ ਉਤੇ ਹਾਲਤ ਕਾਫੀ ਖਸਤਾ ਨਜ਼ਰ ਆ ਰਹੀ ਹੈ।

ਫਿਲਮ ਦੀ ਸਟਾਰ ਕਾਸਟ

ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਨਿਕਿਤਿਨ ਧੀਰ, ਸ਼ਿੰਦਾ ਗਰੇਵਾਲ, ਜੱਗੀ ਸਿੰਘ, ਮੀਤਾ ਵਸ਼ਿਸ਼ਟ, ਅਸ਼ੀਸ਼ ਦੁੱਗਲ, ਭਾਣਾ ਲਾ ਅਤੇ ਜਰਨੈਲ ਸਿੰਘ ਵਰਗੇ ਮੰਝੇ ਹੋਏ ਕਲਾਕਾਰ ਹਨ। ਇਸ ਤੋਂ ਇਲਾਵਾ ਗਾਇਕ ਗਿੱਪੀ ਗਰੇਵਾਲ ਦੇ ਤਿੰਨੋਂ ਮੁੰਡੇ ਪਹਿਲੀ ਵਾਰ ਇੱਕਠੇ ਇਸ ਫਿਲਮ ਦਾ ਹਿੱਸਾ ਬਣੇ ਹਨ।

2025 ਦੀਆਂ ਬਾਕਸ ਆਫਿਸ ‘ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ

  • ਅਕਾਲ: 7 ਕਰੋੜ 12 ਲੱਖ
  • ਬਦਨਾਮ: 3 ਕਰੋੜ 95 ਲੱਖ
  • ਮਝੈਲ: 2 ਕਰੋੜ 8 ਲੱਖ
  • ਹੁਸ਼ਿਆਰ ਸਿੰਘ: 2 ਕਰੋੜ 43 ਲੱਖ
  • ਮਿੱਠੜੇ: 2 ਕਰੋੜ

ਸੰਖੇਪ: ਗਿੱਪੀ ਗਰੇਵਾਲ ਦੀ ਫਿਲਮ ‘ਅਕਾਲ’ 15 ਦਿਨਾਂ ਵਿੱਚ ਉਮੀਦਾਂ ਮੁਤਾਬਕ ਕਮਾਈ ਨਹੀਂ ਕਰ ਪਾਈ ਅਤੇ ਵਪਾਰਿਕ ਤੌਰ ‘ਤੇ ਨਾਕਾਮ ਰਹੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।