24 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਉਤੇ ਬੁੱਧਵਾਰ ਨੂੰ ਗਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋਏ ਇੱਕ ਸੀਮਾ ਸੁਰੱਖਿਆ ਬਲ (BSF) ਜਵਾਨ ਨੂੰ ਪਾਕਿ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਸਰਹੱਦ ਨੇੜੇ ਲੱਗੇ ਦਰਖਤ ਦੀ ਛਾਂ ਹੇਠਾਂ ਬੈਠ ਗਿਆ ਸੀ ਤੇ ਇਸੇ ਦੌਰਾਨ ਪਾਕਿ ਰੇਂਜਰਾਂ ਨੇ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਉਤੇ ਬੁੱਧਵਾਰ ਨੂੰ ਗਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋਏ ਇੱਕ ਸੀਮਾ ਸੁਰੱਖਿਆ ਬਲ (BSF) ਜਵਾਨ ਨੂੰ ਪਾਕਿ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ।
ਦੱਸ ਦਈਏ ਕਿ ਜਿਸ ਯੂਨਿਟ ਦਾ ਬੀਐਸਐਫ ਜਵਾਨ ਹਿੱਸਾ ਹੈ, ਉਸ ਨੂੰ ਕੁਝ ਦਿਨ ਪਹਿਲਾਂ ਹੀ ਇੱਥੇ ਤਾਇਨਾਤ ਕੀਤਾ ਗਿਆ ਹੈ। ਸਰਹੱਦ ਦੀ ਪਛਾਣ ਨਾ ਹੋਣ ਕਾਰਨ ਜਵਾਨ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿੱਚ ਇੱਕ ਵਾਰ ਫਿਰ ਦਰਾਰ ਆ ਗਈ ਹੈ। ਦਰਅਸਲ, ਅੱਤਵਾਦੀਆਂ ਨੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਪਾਕਿਸਤਾਨ ਵਿਰੁੱਧ ਗੁੱਸਾ ਹੈ।
ਸੰਖੇਪ: ਫਿਰੋਜ਼ਪੁਰ ‘ਚ BSF ਜਵਾਨ ਗਲਤੀ ਨਾਲ ਪਾਕਿਸਤਾਨ ਦਾਖਲ ਹੋਇਆ, ਰੇਂਜਰਾਂ ਨੇ ਕੀਤਾ ਗ੍ਰਿਫ਼ਤਾਰ।
