hoshiarpur band

24 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਜੰਮੂ ਕਸ਼ਮੀਰ ਦੇ ਕਸਬੇ ਪਹਿਲਗਾਮ ਵਿਚ ਸੈਲਾਨੀਆਂ ‘ਤੇ ਹੋਏ ਗੋਲੀਬਾਰੀ ਦੇ ਵਿਰੋਧ ਵਿਚ ਦੁਕਾਨਦਾਰ ਯੂਨੀਅਨ ਅਤੇ ਹਿੰਦੂ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਮਿਲਿਆ। ਲੋਕਾਂ ਅਤੇ ਵਪਾਰੀਆਂ ਵਲੋਂ ਖੁਦ ਹੀ ਦੁਕਾਨਾਂ ਬੰਦ ਕਰ ਦਿੱਤੀਆਂ। ਕੁਝ ਰੇਹੜੀ ਵਾਲਿਆਂ ਖਾਸ ਕਰ ਖਾਣ-ਪੀਣ ਦਾ ਸਮਾਨ ਬਣਾਉਣ ਵਾਲਿਆਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ। ਜਿਸ ਨੂੰ ਦੁਕਾਨਦਾਰ ਯੂਨੀਅਨ ਨੇ ਹੀ ਬੰਦ ਕਰਵਾ ਦਿੱਤਾ। ਸ਼ਹਿਰ ਪੂਰੀ ਤਰ੍ਹਾਂ ਨਾਲ ਬੰਦ ਹੋਣ ਕਾਰਨ ਸੜਕੀ ਆਵਾਜਾਈ ਵੀ ਵਿਰਲੀ ਹੀ ਦਿਖਾਈ ਦੇ ਰਹੀ ਹੈ।

ਸੰਖੇਪ: ਪਹਿਲਗਾਮ ਗੋਲ਼ੀਬਾਰੀ ਵਿਰੋਧੀ ਹੜਤਾਲ ਦੌਰਾਨ ਹੁਸ਼ਿਆਰਪੁਰ ‘ਚ ਆਵਾਜਾਈ ਪੂਰੀ ਤਰ੍ਹਾਂ ਰੋਕੀ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।