ਫਾਜ਼ਿਲਕਾ,17 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਮਾਸਟਰ ਕੇਡਰ ਯੂਨੀਅਨ ਅਧਿਆਪਕਾਂ ਦੇ ਹੱਕਾਂ ਲਈ ਲੜਨ ਵਾਲੀ ਸਿਰਮੌਰ ਜਥੇਬੰਦੀ ਹੈ। ਮਾਸਟਰ ਕੇਡਰ ਯੂਨੀਅਨ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਹਨ, ਜੋ ਸਿੱਖਿਆ ਵਿਭਾਗ ਵਿੱਚ ਹੋ ਰਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ।ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਅੱਜ ਮਾਣਯੋਗ ਜਿਲਾ ਸਿੱਖਿਆ ਅਫਸਰ ਫਾਜਿਲਕਾ ਸ਼੍ਰੀ ਸਤੀਸ਼ ਕੁਮਾਰ ਜੀ ਨੇ ਵਿਦਿਅਕ ਸ਼ੈਸ਼ਨ 2025 ਦਾ ਮਾਸਟਰ ਕੇਡਰ ਯੂਨੀਅਨ ਦਾ ਕੈਲੰਡਰ ਜਾਰੀ ਕੀਤਾ।ਯੂਨੀਅਨ ਦੇ ਵਫਦ ਵੱਲੋਂ ਡੀ ਈ ਓ ਸ਼੍ਰੀ ਸਤੀਸ਼ ਕੁਮਾਰ ਜੀ ਦਾ ਕੈਲੰਡਰ ਜਾਰੀ ਕਰਨ ‘ਤੇ ਧੰਨਵਾਦ ਕੀਤਾ ਇਸ ਮੌਕੇ ਵਫਦ ਨੇ ਡੀ ਈ ਓ ਸਾਹਿਬ ਨੂੰ ਯੂਨੀਅਨ ਆਗੂਆਂ ਵੱਲੋਂ ਯੂਨੀਅਨ ਦੀਆਂ ਪ੍ਰਾਪਤੀਆਂ ਤੇ ਮੁੱਖ ਮੰਗਾਂ ਬਾਰੇ ਵੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਤੇ ਡੀ ਈ ਓ ਸਾਹਿਬ ਵੱਲੋਂ ਆਗੂਆਂ ਦੇ ਰਸੂਖਮੲਈ ਵਿਵਹਾਰ ਤੇ ਭਵਿੱਖ ਵਿੱਚ ਮਿਲ ਕੇ ਵਿਭਾਗ ਦੀ ਬਿਹਤਰੀ ਤੇ ਤਰੱਕੀ ਲਈ ਕੰਮ ਕਰਨ ਤੇ ਤਸੱਲੀ ਪ੍ਰਗਟ ਕੀਤੀ । ਯੂਨੀਅਨ ਆਗੂਆਂ ਨੇ ਡੀ ਈ ਓ ਸਾਹਿਬ ਦੇ ਸੁਚੱਜੇ ਕਾਰਜ ਦੀ ਸਲਾਹਤਾ ਵੀ ਕੀਤੀ। ਕੈਲੰਡਰ ਜਾਰੀ ਕਰਨ ਸਮੇਂ ਡੀ ਈ ਓ ਸ਼ਤੀਸ਼ ਕੁਮਾਰ, ਜਿਲਾ ਨੋਡਲ ਅਫਸਰ ਸ਼੍ਰੀ ਵਿਜੈ ਕੁਮਾਰ ਜੀ ਸਮੇਤ ਜੱਥੇਬੰਦੀ ਦੇ ਜਾਬਾਜ ਜੁਝਾਰੂ ਸਾਥੀ ਸਰਪਰਸਤ ਧਰਮਿੰਦਰ ਗੁਪਤਾ, ਜਿਲਾ ਵਾਇਸ ਪ੍ਰਧਾਨ ਅਕਾਸ਼ ਡੋਡਾ ਤਹਿਸੀਲ ਵਾਇਸ ਪ੍ਰਧਾਨ ਮੋਹਨ ਲਾਲ, ਵਿਜੇ ਕੁਮਾਰ ਜਿਲਾ ਨੋਡਲ ਅਫਸਰ , ਅਮਰਜੀਤ ਸਿੰਘ, ਸੰਤੋਸ਼ ਸਿੰਘ, ਲਾਲ ਚੰਦ, ਬਲਵਿੰਦਰ ਕੁਮਾਰ ਮੈਥ ਮਾਸਟਰ, ਜਸਵਿੰਦਰ ਸਿੰਘ ਜੌੜਕੀ, ਪਵਨ ਮੈਥ ਮਾਸਟਰ ਕਾਵਾ ਵਾਲੀ ਸਨੀ ਝੰਗੜ ਭੈਣੀ ਅਸ਼ਵਨੀ ਕੁਮਾਰ ਮੈਥ ਮਾਸਟਰ, ਬੰਟੀ ਰਕੇਸ਼ ਕੁਮਾਰ,ਯੂਨੀਅਨ ਦੇ ਹੋਰ ਉੱਘੇ ਜੁਝਾਰੂ ਸਾਥੀ ਹਾਂਜਰ ਸਨ