ਬਟਾਲਾ, 17 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ‘ਸੀ.ਐਮ ਦੀ ਯੋਗਸਾਲਾ’ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦੇ ਰਹੀ ਹੈ। ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਸੀ.ਐਮ ਦੀ ਯੋਗਸ਼ਾਲਾ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ, ਜਿਸ ਦੇ ਅੰਤਰਗਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੀ.ਐਮ ਦੀ ਯੋਗਸ਼ਾਲਾ ਵੱਖ-ਵੱਖ ਥਾਵਾਂ ਉਪਰ ਮੁਫਤੋਗਾ ਕਲਾਸਿਜ਼ ਚਲਾਈਆਂ ਜਾ ਰਹੀਆਂ ਹਨ।
ਲਵਪ੍ਰੀਤ ਸਿੰਘ ਇੰਚਰਾਜ ਗੁਰਦਾਸਪੁਰ ਨੇ ਦੱਸਿਆ ਕਿ ਜੇਕਰ ਜਿਲਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ 124 ਕਲਾਸਾਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗ ਰਹੀਆਂ ਹਨ। ਇਨਾਂ ਕਲਾਸਾਂ ਵਿੱਚ ਆਉਣ ਵਾਲੇ ਲੋਕ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਸਮਝ ਰਹੇ ਹਨ ਕਿਉਂਕਿ ਇਹਨਾਂ ਯੋਗਾ ਕਲਾਸਾਂ ਵਿੱਚ ਆਉਣ ਨਾਲ ਉਨਾਂ ਦੀਆਂ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦੂਰ ਹੋ ਰਹੀਆਂ ਹਨ। ਜਿੰਨਾਂ ਦੇ ਨਾਲ ਉਨਾਂ ਦਾ ਸਰੀਰਕ ਤੇ ਮਾਨਸਿਕ ਪੱਧਰ ਤਾਂ ਉੱਪਰ ਉੱਠ ਹੀ ਰਿਹਾ ਹੈ ਉਸ ਦੇ ਨਾਲ ਉਨਾਂ ਦਾ ਆਰਥਿਕ ਪੱਧਰ ਦੇ ਵਿੱਚ ਵੀ ਸੁਧਾਰ ਆ ਰਿਹਾ ਹੈ। ਕਿਉਂਕਿ ਪਹਿਲਾਂ ਇਹ ਲੋਕ ਆਪਣੇ ਸਰੀਰ ਦੀ ਸਾਂਭ ਸੰਭਾਲ ਲਈ ਕਈ ਤਰ੍ਹਾਂ ਦੀਆਂ ਹੋਰ ਇਲਾਜ ਵਿਧੀਆਂ ਦਾ ਸਹਾਰਾ ਲੈ ਰਹੇ ਸੀ, ਜੋ ਕਿ ਉਨਾਂ ਲਈ ਬਹੁਤ ਜਿਆਦਾ ਮਹਿੰਗੀਆਂ ਸਨ। ਪਰ ਜਦੋਂ ਉਨਾਂ ਨੇ ਸੀ.ਐਮ ਦੀ ਯੋਗਸ਼ਾਲਾ ਦੀਆਂ ਯੋਗਾ ਕਲਾਸਿਜ ਨੂੰ ਜੁਆਇਨ ਕੀਤਾ ਉਸ ਤੋਂ ਬਾਅਦ ਉਨਾਂ ਦੀ ਸਰੀਰਕ ਸਿਹਤ ਵਿੱਚ ਵੀ ਸੁਧਾਰ ਆ ਰਿਹਾ ਹੈ।
ਉਨਾਂ ਕਿਹਾ ਕਿ ਜੇਕਰ ਤੁਸੀਂ ਵੀ ਆਪਣੇ ਮੁਹੱਲੇ ਵਿੱਚ ਸੀਐਮ ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਤਾਂ 76694-00500 ਨੰਬਰ ਉੱਪਰ ਇੱਕ ਮਿਸ ਕਾਲ ਕਰੋ ਤੁਹਾਡੇ ਕੋਲ ਟੀਚਰ ਸਰਕਾਰ ਵੱਲੋਂ ਭੇਜਿਆ ਜਾਵੇਗਾ।