kulwinder billa

10 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਸੋਸ਼ਲ ਮੀਡੀਆ ਉਤੇ ਆਏ ਦਿਨ ਕਈ ਪ੍ਰਕਾਰ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੁਣ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ, ਇਹ ਵੀਡੀਓ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਘਰ ਦੀ ਹੈ, ਜਿਸ ਨੂੰ ਖੁਦ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ।

ਜੀ ਹਾਂ…ਇਸ ਵੀਡੀਓ ਵਿੱਚ ਗਾਇਕ ਵਰਕਆਊਟ ਕਰਦੇ ਨਜ਼ਰੀ ਪੈ ਰਹੇ ਹਨ, ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, ‘ਮੁੰਡੀਓ ਡੰਡ ਬੈਠਕਾ ਮਾਰੋ, ਕੁੜੀਓ ਆਪਣਾ ਰੂਪ ਸ਼ਿੰਗਾਰੋ, ਕੋਈ ਬਹਾਨਾ ਨੀ ਮਿਹਨਤ ਘਰ ਵੀ ਲੱਗ ਸਕਦੀ ਏ।’ ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਗਾਇਕ ਕੁਲਵਿੰਦਰ ਬਿੱਲਾ ਬਾਰੇ

ਆਮ ਘਰ ਚੋਂ ਉੱਠੇ ਕੁਲਵਿੰਦਰ ਬਿੱਲਾ ਦਾ ਡੈਬਿਊ ਗੀਤ ‘ਕਾਲੇ ਰੰਗ ਦਾ ਯਾਰ’ ਸੀ, ਉਹਨਾਂ ਨੂੰ 2021 ਵਿੱਚ ਆਈ ਐਲਬਮ ‘ਕੋਈ ਖ਼ਾਸ’ ਨਾਲ ਪੰਜਾਬੀ ਸੰਗੀਤ ਜਗਤ ਪਛਾਣ ਮਿਲੀ। ਸਟਾਰ ਨੇ ਆਪਣੀ ਸਕੂਲੀ ਪੜਾਈ ਪਿੰਡ ਤੋਂ ਹੀ ਕੀਤੀ ਅਤੇ ਉਚੇਰੀ ਪੜ੍ਹਾਈ ਲਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ ਰੁਖ਼ ਕੀਤਾ ਸੀ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਗਾਇਕ ਮਿਊਜ਼ਕ ਵਿੱਚ ਪੀਐਚਡੀ ਕਰ ਚੁੱਕੇ ਹਨ।

ਗਾਇਕ ਬਾਰੇ ਇੱਕ ਦਿਲਚਸਪ ਗੱਲ ਹੈ, ਦਰਅਸਲ, 2007 ਵਿੱਚ ਬਿੱਲਾ ਨੇ ਆਪਣਾ ਗੀਤ ਆਪਣੇ ਮੋਟੋਰੋਲਾ ਫੋਨ ਵਿੱਚ ਰਿਕਾਰਡ ਕੀਤਾ। ਜਦੋਂ ਇਹ ਗੀਤ ਬਲੂਟੂਥ ਨਾਲ ਦੋਸਤਾਂ ਵਿੱਚ ਗਿਆ ਤਾਂ ਦੋਸਤਾਂ ਨੇ ਇਹ ਗੀਤ ਉਸ ਸਮੇਂ ਦੀ ਸਰਗਰਮ ਐਪ ਓਰਕੂਟ ਉੱਤੇ ਅਪਲੋਡ ਕਰ ਦਿੱਤਾ, ਜੋ ਕਿ ਇੱਕ ਦਿਨ ਕਾਫ਼ੀ ਪ੍ਰਸਿੱਧ ਹੋ ਗਿਆ। ਉਸ ਤੋਂ ਬਾਅਦ ਕੁਲਵਿੰਦਰ ਬਿੱਲਾ ਨੂੰ ‘ਬਲੂਟੂਥ ਸਿੰਗਰ’ ਕਿਹਾ ਜਾਣ ਲੱਗਾ।

ਕੁਲਵਿੰਦਰ ਬਿੱਲਾ ਨੇ ਬਹੁਤ ਹੀ ਪ੍ਰਸਿੱਧ ਗੀਤਾਂ ਬਾਰੇ ਗੱਲ ਕਰੀਏ ਤਾਂ ਇਸ ਵਿੱਚ ‘ਟਾਈਮ ਟੇਬਲ’, ‘ਸੰਗਦੀ ਸੰਗਦੀ’, ‘ਤਿਆਰੀ ਹਾਂ ਦੀ’, ‘ਅੰਗਰੇਜੀ ਵਾਲੀ ਮੈਡਮ’, ‘ਐਂਟੀਨਾ’, ‘ਟਿੱਚ-ਬਟਨ’ ਅਤੇ ‘ਪਲਾਜ਼ੋ’ ਵਰਗੇ ਗੀਤ ਸ਼ਾਮਲ ਹਨ। ਕੁਲਵਿੰਦਰ ਬਿੱਲਾ ਨੂੰ ਗੁਰਦਾਸ ਮਾਨ ਨਾਲ ਵੀ ਗੀਤ ‘ਮੁੜ ਦੁਨੀਆ ਵਿੱਚ ਆਇਆ’ ਗਾਉਣ ਦਾ ਮੌਕਾ ਮਿਲਿਆ ਹੈ।

ਗਾਇਕ ਦਾ ਵਰਕਫਰੰਟ

ਓਧਰ ਜੇਕਰ ਇਸ ਗਾਇਕ ਦੇ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀ ਦਿਨੀਂ ਉਹ ਅਲਹਦਾ ਕੰਟੈਂਟ ਆਧਾਰਿਤ ਪੰਜਾਬੀ ਫਿਲਮਾਂ ਦੀ ਚੋਣ ਤੋਂ ਲੈ ਕੇ ਮਿਆਰੀ ਸੰਗੀਤਕ ਉਪਰਾਲਿਆਂ ਨੂੰ ਹੀ ਸਾਹਮਣੇ ਲਿਆਉਣ ਨੂੰ ਲੈ ਕੇ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀਆਂ ਕੁਝ ਫਿਲਮਾਂ ਵੀ ਅਗਲੇ ਦਿਨੀਂ ਦਰਸ਼ਕਾਂ ਦੇ ਸਨਮੁੱਖ ਹੋਣਗੀਆਂ। ਇਸ ਤੋਂ ਇਲਾਵਾ ਗਾਇਕ ਆਪਣੇ ਕਈ ਗੀਤਾਂ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ।

ਸੰਖੇਪ: ਪੰਜਾਬੀ ਗਾਇਕ ਦੇ ਮਹਲ ਵਰਗੇ ਘਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਘਰ ਦੀ ਸ਼ਾਨਦਾਰਤਾ ਵੇਖ ਕੇ ਫੈਨ ਹੈਰਾਨ ਰਹਿ ਗਏ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।