anant ambani

7 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਕੁਸ਼ਿੰਗ ਸਿੰਡ੍ਰੋਮ ਯਾਨੀ ਗੰਭੀਰ ਕਿਸ ਦੇ ਇਕ ਹਾਰਮੋਨਲ ਅੰਸਤੁਲਨ ਕਾਰਨ ਪੈਦਾ ਹੋਏ ਮੋਟਾਪੇ, ਅਸਥਮਾ ਤੇ ਫਾਇਬ੍ਰੋਸਿਸ ਨਾਲ ਜੂਝ ਰਹੇ ਕਿਸੇ ਵਿਅਕਤੀ ਲਈ ਇਕ ਦੋ ਕਿਲੋਮਟੀਰ ਪੈਦਲ ਚੱਲਣਾ ਵੀ ਮੁਸ਼ਕਲ ਹੋ ਸਕਦਾ ਹੈ, ਪਰ ਗੁਜਰਾਤ ’ਚ ਜਾਮਨਾਗਰ ਤੋਂ ਦਵਾਰਕਾ ਤੱਕ ਦੀ 180 ਕਿਲੋਮੀਟਰ ਲੰਬੀ ਪੈਦਲ ਯਾਤਰਾ ਨੌਂ ਦਿਨਾਂ ’ਚ ਪੂਰੀ ਕਰ ਕੇ ਅਨੰਤ ਅੰਬਾਨੀ ਨੇ ਆਪਣਾ ਇਕ ਸੰਕਲਪ ਪੂਰਾ ਕਰ ਲਿਆ। ਪੈਦਲ ਯਾਤਰਾ ਦੇ ਰੂਪ ’ਚ ਕੀਤੀ ਗਈ ਆਪਣੀ ਇਸ ਅਧਿਆਤਮਕ ਯਾਤਰਾ ਨੂੰ ਅਨੰਤ ਅੰਬਾਨੀ ਨੇ ਆਪਣੀ ਆਂਤਰਿਕ ਤਰੱਕੀ, ਖ਼ਾਸ ਤੌਰ ’ਤੇ ਮੁਸ਼ਕਲ ਰਸਤਾ ਚੁਣਨ ਦੀ ਤਾਕਤ ਹਾਸਲ ਕਰਨ ਦਾ ਇਕ ਯਤਨ ਦੱਸਿਆ ਹੈ। ਇਹ ਯਾਤਰਾ 29 ਮਾਰਚ ਨੂੰ ਸ਼ੁਰੂ ਹੋਈ ਸੀ ਤੇ ਇਸ ਦੀ ਸਮਾਪਤੀ ਰਾਮਨੌਮੀ ਮੌਕੇ ਹੋਈ। ਖ਼ਾਸ ਗੱਲ ਇਹ ਹੈ ਕਿ ਐਤਵਾਰ ਨੂੰ ਹਿੰਦੂ ਕੈਲੰਡਰ ਮੁਤਾਬਕ ਉਨ੍ਹਾਂ ਦਾ ਜਨਮ ਦਿਨ ਵੀ ਰਿਹਾ।

ਹੁਣੇ ਜਿਹੇ ਆਪਣੇ ਕਈ ਸਮਾਜਿਕ ਕਾਰਜਾਂ ਕਾਰਨ ਚਰਚਾ ’ਚ ਰਹੇ ਅਨੰਤ ਇਸ ਯਾਤਰਾ ’ਚ ਔਸਤਨ ਰੋਜ਼ਾਨਾ 12 ਤੋਂ 15 ਕਿਲੋਮੀਟਰ ਪੈਦਲ ਚੱਲੇ। ਇਸ ਦੌਰਾਨ ਅਨੰਤ ਨਾਲ ਉਨ੍ਹਾਂ ਦੀ ਮਾਂ ਨੀਤਾ ਅੰਬਾਨੀ ਤੇ ਪਤਨੀ ਰਾਧਿਕਾ ਨਾਲ ਕੁਝ ਕਰੀਬੀ ਸਹਿਯੋਗੀ ਤੇ ਅਧਿਆਤਮਕ ਗੁਰੂ ਵੀ ਰਹੇ। ਅਨੰਤ ਅੰਬਾਨੀ ਮੁਤਾਬਕ ਉਨ੍ਹਾਂ ਲਈ ਇਸ ਯਾਤਰਾ ਦਾ ਅਰਥ ਡਰ ਤੋਂ ਉੱਪਰ ਵਿਸ਼ਵਾਸ, ਕਸ਼ਟ ਦੇ ਉੱਪਰ ਪ੍ਰੇਰਣਾ ਤੇ ਆਰਾਮ ਦੇ ਉੱਪਰ ਅਨੁਸ਼ਾਸਨ ਨੂੰ ਪਹਿਲ ਦੇਣਾ ਸੀ। ਅਨੰਤ ਅੰਬਾਨੀ ਲਈ ਇਹ ਪੈਦਲ ਯਾਤਰਾ ਭਟਕਾਅ ਤੇ ਸ਼ੋਰ-ਸ਼ਰਾਬੇ ਤੋਂ ਦੂਰ ਧਿਆਨ ਤੇ ਭਗਤੀ ਦਾ ਮਾਰਗ ਪੱਕਾ ਕਰਨ ਵਾਲੀ ਰਹੀ।

ਸੰਖੇਪ : ਅਨੰਤ ਅੰਬਾਨੀ ਨੇ ਸਰੀਰਕ ਚੁਣੌਤੀਆਂ ਦੇ ਬਾਵਜੂਦ 9 ਦਿਨਾਂ ‘ਚ 180 ਕਿਮੀ ਦੀ ਆਸਥਾ ਯਾਤਰਾ ਪੂਰੀ ਕਰ ਕੇ ਆਪਣੀ ਸ਼ਰਧਾ ਅਤੇ ਹੌਂਸਲੇ ਦੀ ਮਿਸਾਲ ਪੇਸ਼ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।