alia bhatt

7 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਭਾਵੇਂ ਕਈ ਸਾਲਾਂ ਤੋਂ ਸਿਲਵਰ ਸਕਰੀਨ ‘ਤੇ ਨਜ਼ਰ ਨਹੀਂ ਆਈ ਪਰ ਇਹ ਅਦਾਕਾਰਾ ਆਪਣੀਆਂ ਪੋਸਟਾਂ ਰਾਹੀਂ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸੋਨੀ ਰਾਜ਼ਦਾਨ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਇੱਕ ਛੋਟੀ ਕੁੜੀ ਦਿਖਾਈ ਦੇ ਰਹੀ ਹੈ। ਇਸ ਫੋਟੋ ਵਿੱਚ ਦਿਖਾਈ ਦੇ ਰਹੀ ਕੁੜੀ ਬਾਲੀਵੁੱਡ ਦੀ ਟਾਪ ਅਦਾਕਾਰਾ ਆਲੀਆ ਭੱਟ ਹੈ। ਅਦਾਕਾਰਾ ਤਸਵੀਰ ਰਾਹੀਂ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੀ ਸੀ।

ਜਦੋਂ ਵਿਦੇਸ਼ ਯਾਤਰਾ ਲਈ ਗਈ ਸੀ ਆਲੀਆ ਭੱਟ

ਸੋਨੀ ਰਾਜ਼ਦਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੁੱਕਰਵਾਰ ਨੂੰ ਬੀਤੇ ਸਮੇਂ ਦੀਆਂ ਕੁਝ ਖੂਬਸੂਰਤ ਯਾਦਾਂ ਸਾਂਝੀਆਂ ਕੀਤੀਆਂ। ਉਸ ਨੇ ਤਸਵੀਰਾਂ ਦੀ ਇੱਕ ਲੜੀ ਪੋਸਟ ਕੀਤੀ, ਜਿਸ ਵਿੱਚ ਮਾਂ ਤੇ ਧੀ ਵਿਚਕਾਰ ਖਾਸ ਬੰਧਨ ਦਿਖਾਈ ਦੇ ਰਿਹਾ ਸੀ। ਆਲੀਆ ਉਸ ਫੋਟੋ ਵਿੱਚ ਮਾਸੂਮ ਲੱਗ ਰਹੀ ਸੀ ਜਿਸ ‘ਤੇ ਲਿਖਿਆ ਸੀ ਕਿ ਜਦੋਂ ਆਲੀਆ ਨੂੰ ਪਹਿਲੀ ਵਾਰ ਵਿਦੇਸ਼ ਯਾਤਰਾ ਕਰਨ ਬਾਰੇ ਪਤਾ ਲੱਗਾ।

ਦੂਜੀਆਂ ਤਸਵੀਰਾਂ ਵਿੱਚ ਦੋਵੇਂ ਆਪਣੀਆਂ ਛੁੱਟੀਆਂ ਦਾ ਪੂਰਾ ਆਨੰਦ ਮਾਣਦੇ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਪਿਆਰੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਸੋਨੀ ਨੇ ਕੈਪਸ਼ਨ ਵਿੱਚ ਲਿਖਿਆ, “ਉਹ ਖਾਸ ਪਲ ਜਦੋਂ ਮੈਂ ਤੇ ਆਲੀਆ ਇਕੱਠੇ ਰਹਿੰਦੇ ਸੀ।”

ਸੋਨੀ ਰਾਜਦਾਨ ਦਾ ਫਿਲਮੀ ਕਰੀਅਰ

ਸੋਨੀ ਰਾਜ਼ਦਾਨ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ। ਇਸ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਨਾਲ ਕੀਤੀ ਤੇ ਹੌਲੀ-ਹੌਲੀ ਬਾਲੀਵੁੱਡ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ। ਉਸ ਨੇ 1981 ਵਿੱਚ ਫਿਲਮ ’36 ਚੌਰੰਗੀ ਲੇਨ’ ਨਾਲ ਸ਼ੁਰੂਆਤ ਕੀਤੀ ਜੋ ਆਪਣੇ ਸਮੇਂ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ਵਿੱਚੋਂ ਇੱਕ ਸੀ। ਇਸ ਤੋਂ ਬਾਅਦ ਉਸ ਨੇ ਸਰਾਂਸ਼ (1984), ਮੰਡੀ, ਮੰਡੀ ਮਰਡਰ ਕੇਸ, ਰਾਜ਼, ਨਾਮ ਤੇ ਨਜ਼ਰ ਵਰਗੀਆਂ ਕਈ ਯਾਦਗਾਰ ਫਿਲਮਾਂ ਵਿੱਚ ਕੰਮ ਕੀਤਾ। ਉਸ ਨੇ ਨਾ ਸਿਰਫ਼ ਮੁੱਖ ਭੂਮਿਕਾਵਾਂ ਵਿੱਚ ਸਗੋਂ ਸ਼ਕਤੀਸ਼ਾਲੀ ਸਹਾਇਕ ਭੂਮਿਕਾਵਾਂ ਵਿੱਚ ਵੀ ਡੂੰਘਾ ਪ੍ਰਭਾਵ ਪਾਇਆ।

ਉਸ ਨੇ ਸਵਾਭਿਮਾਨ, ਬਣੇਗੀ ਅਪਨੀ ਬਾਤ ਵਰਗੇ ਸ਼ੋਅਜ਼ ਨਾਲ ਟੀਵੀ ਜਗਤ ਵਿੱਚ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ। ਹਾਲ ਹੀ ਦੇ ਸਾਲਾਂ ਵਿੱਚ ਉਹ ਰਾਜ਼ੀ ਤੇ ਨੋ ਫਾਦਰਜ਼ ਇਨ ਕਸ਼ਮੀਰ ਵਰਗੀਆਂ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਈ ਹੈ।

ਆਲੀਆ ਭੱਟ ਦਾ ਵਰਕ ਫਰੰਟ

ਆਲੀਆ ਭੱਟ ਦੇ ਪੇਸ਼ੇਵਰ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਜ਼ਿਗਰਾ ਵਿੱਚ ਦੇਖੀ ਗਈ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਮਿਲੇ-ਜੁਲੇ ਹੁੰਗਾਰੇ ਮਿਲੇ। ਇਸ ਤੋਂ ਇਲਾਵਾ ਇਹ ਅਦਾਕਾਰਾ ਜਲਦੀ ਹੀ ਯਸ਼ ਰਾਜ ਦੀ ਜਾਸੂਸੀ ਫਿਲਮ ਅਲਫ਼ਾ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਸ ਨਾਲ ਸ਼ਰਵਰੀ ਨਜ਼ਰ ਆ ਸਕਦੀ ਹੈ। ਇਸ ਦੇ ਨਾਲ ਹੀ ਆਲੀਆ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਲਵ ਐਂਡ ਵਾਰ’ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿੱਚ ਉਹ ਵਿੱਕੀ ਕੌਸ਼ਲ ਤੇ ਰਣਬੀਰ ਕਪੂਰ ਨਾਲ ਨਜ਼ਰ ਆਵੇਗੀ।

ਸੰਖੇਪ: ਸੋਨੀ ਰਜ਼ਦਾਨ ਨੇ ਆਲੀਆ ਭੱਟ ਦੀ ਪਹਿਲੀ ਵਿਦੇਸ਼ ਯਾਤਰਾ ਦੀ ਯਾਦ ਸਾਂਝੀ ਕਰਦਿਆਂ ਇਕ ਅਣਦੇਖੀ ਤਸਵੀਰ ਸ਼ੇਅਰ ਕੀਤੀ, ਜੋ ਕਾਫੀ ਪਸੰਦ ਕੀਤੀ ਜਾ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।